ਅਪਫ਼ਿਟਰਜ਼ ਨਾਲ ਚਰਚਾ ’ਚ ਆਇਆ ਲਾਇਅਨ ਇਲੈਕਟ੍ਰਿਕ

Avatar photo

ਲਾਇਅਨ ਇਲੈਕਟ੍ਰਿਕ ਆਪਣੀ ਲਾਇਅਨ6 ਇਲੈਕਟ੍ਰਿਕ ਟਰੱਕ ਲੜੀ ਬਣਾ ਰਿਹਾ ਹੈ, ਜਿਸ ਲਈ ਉਸ ਨੇ ਚਾਰ ਕਾਰੋਬਾਰਾਂ ਨਾਲ ਹੱਥ ਮਿਲਾਇਆ ਹੈ। ਇਸ ਦਾ ਮੁੱਖ ਦਫ਼ਤਰ ਕਿਊਬੈੱਕ ’ਚ ਹੈ।

24-ਫ਼ੁੱਟ ਦੀ ਬਾਡੀ ਵਾਲੀ ਇੱਕ ਕੰਸੈਪਟ ਇਲੈਕਟ੍ਰਿਕ ਰੈਫ਼ਰੀਜਿਰੇਟਿਡ ਗੱਡੀ ਨੂੰ ਮੋਰਗਨ ਟਰੱਕ ਬਾਡੀ ਅਤੇ ਥਰਮੋ ਕਿੰਗ ਨਾਲ ਵਿਕਸਤ ਕੀਤਾ ਗਿਆ ਹੈ, ਜਦਕਿ ਏਕੀਕ੍ਰਿਤ ਸਟੋਰੇਜ ਪੈਕ ਵਾਲੀ ਇੱਕ 18-ਫੁੱਟ ਦੀ ਐਲੂਮੀਨੀਅਮ ਪਲੇਟਫ਼ਾਰਮ ਬਾਡੀ ਨੂੰ ਨੇਪਾਹਾਈਡ ਵੱਲੋਂ ਪੇਸ਼ ਕੀਤਾ ਗਿਆ। 26-ਫ਼ੁੱਟ ਦੀ ਐਲੂਮੀਨੀਅਮ ਪਲੇਟਫ਼ਾਰਮ ਬਾਡੀ ਵਾਲਾ ਲਾਇਅਨ6 ਸੀ.ਐਮ. ਟਰੱਕ ਬੈੱਡਸ ਵੱਲੋਂ ਆਇਆ ਹੈ।

ਇੰਡੀਆਨਾਪੋਲਿਸ ’ਚ ਹੋਏ ਵਰਕ ਟਰੱਕ ਸ਼ੋਅ ’ਚ ਇਨ੍ਹਾਂ ’ਚੋਂ ਹਰ ਮਾਡਲ ਪ੍ਰਦਰਸ਼ਨੀ ’ਤੇ ਸੀ।

ਇਹ ਰੈਫ਼ਰੀਜਿਰੇਟਿਡ ਕੰਸੈਪਟ ਗੱਡੀ ਥਰਮੋ ਕਿੰਗ ਵੱਲੋਂ ਪਿੱਛੇ ਜਿਹੇ ਜਾਰੀ ਕੀਤੀ ਈ1000 ਇਕਾਈ ਨਾਲ ਤਾਪਮਾਨ ਕੰਟਰੋਲ ਕਰੇਗੀ, ਜਦਕਿ ਟਰੱਕ ’ਚ ਖ਼ੁਦ ਇੱਕ ਐਲੂਮੀਨੀਅਮ ਦਾ ਸਬਫ਼ਰੇਮ ਅਤੇ ਕੰਪੋਜ਼ਿਟ ਪੈਨਲ ਲੱਗੇ ਹੋਏ ਹਨ ਜੋ ਕਿ ਭਾਰ ਨੂੰ ਘਟਾਉਂਦੇ ਹਨ। ਏਅਰੋਡਾਇਨਾਮਿਕਸ ਵੀ ਕੈਬ-ਮਾਊਂਟਡ ਫ਼ੇਅਰਿੰਗ, ਸਾਈਡ ਸਕਰਟ, ਵ੍ਹੀਲ ਕਵਰ, ਅਤੇ ਵੋਰਟੈਕਸ ਜੈਨਰੇਟਰਾਂ ਨਾਲ ਬਿਹਤਰ ਬਣਾਏ ਗਏ ਹਨ।

ਊਰਜਾ ਦੀ ਹੋਰ ਬੱਚਤ ਨੂੰ ਉੱਚ ਗਤੀ ਸਾਈਡ ਪਰਦੇ ਵਾਲੇ ਦਰਵਾਜ਼ੇ ਨਾਲ ਪ੍ਰਾਪਤ ਕੀਤਾ ਜਾਂਦਾ ਹੈ ਜੋ ਕਿ ਤਾਪਮਾਨ ਸਥਿਰ ਰਖਦੇ ਹਨ। ਅੰਦਰੂਨੀ ਕੰਧਾਂ ’ਤੇ ਵੀ ਤਿੰਨ ਇੰਚਾਂ ਦਾ ਪੋਲੀਯੂਰੇਥਿਨ ਫ਼ੋਮ ਚੜ੍ਹਾਇਆ ਗਿਆ ਹੈ।