ਆਵਾਜਾਈ ਯੋਜਨਾ ’ਚ ਜ਼ਰੂਰਤਾਂ ਨੂੰ ਪੂਰੀਆਂ ਕਰਵਾਉਣਾ ਯਕੀਨੀ ਬਣਾਏਗੀ ਓਂਟਾਰੀਓ ਦੀ ਉੱਤਰੀ ਟਾਸਕ ਫ਼ੋਰਸ

Avatar photo

ਓਂਟਾਰੀਓ ਸਰਕਾਰ ਨੇ ਉੱਤਰੀ ਟਾਸਕ ਫ਼ੋਰਸ ਬਣਾਈ ਹੈ ਜੋ ਕਿ ਖੇਤਰ ’ਚ ਆਵਾਜਾਈ ਦੀਆਂ ਜ਼ਰੂਰਤਾਂ ਅਤੇ ਮੌਕਿਆਂ ’ਤੇ ਧਿਆਨ ਕੇਂਦਰਤ ਕਰੇਗੀ। ਸਥਾਨਕ-ਅਧਾਰਤ ਫ਼ੋਰਸ, ਕਮਿਊਨਿਟੀ-ਅਧਾਰਤ ਲੀਡਰਾਂ ਨੂੰ ਮਿਲਾ ਕੇ ਬਣਾਈ ਗਈ ਹੈ ਜੋ ਕਿ ਲੋਕਾਂ ਅਤੇ ਵਸਤਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਦੇ ਜ਼ਰੀਏ ਲੱਭੇਗੀ, ਜਿਸ ਨਾਲ ਉੱਤਰ ’ਚ ਆਰਥਕ ਵਿਕਾਸ ਨੂੰ ਵੀ ਹੁਲਾਰਾ ਮਿਲੇ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਕਿਹਾ, ‘‘ਸਾਡੀ ਸਰਕਾਰ ਮੰਨਦੀ ਹੈ ਕਿ ਉੱਤਰੀ ਓਂਟਾਰੀਓ ਦੀਆਂ ਆਵਾਜਾਈ ਜ਼ਰੂਰਤਾਂ ਵੱਖਰੇ ਕਿਸਮ ਦੀਆਂ ਹਨ ਜੋ ਕਿ ਸਥਾਨਕ ਭਾਈਚਾਰਿਆਂ ਵਿਚਕਾਰ ਆਵਾਜਾਈ ਨੂੰ ਲੋਕਾਂ ਲਈ ਜ਼ਿਆਦਾ ਚੁਨੌਤੀਪੂਰਨ ਬਣਾ ਸਕਦੀ ਹੈ, ਅਤੇ ਅਸੀਂ ਇਨ੍ਹਾਂ ਚੁਨੌਤੀਆਂ ਨੂੰ ਖ਼ਤਮ ਕਰਨ ਅਤੇ ਆਵਾਜਾਈ ਸੁਰੱਖਿਅਤ ਬਣਾਉਣ ਲਈ ਕਾਰਵਾਈ ਕਰਨਾ ਜਾਰੀ ਰੱਖਾਂਗੇ।’’

ਓਂਟਾਰੀਓ ’ਚ ਕੁੱਲ ਮੈਦਾਨੀ ਹਿੱਸੇ ਦਾ 90 ਫ਼ੀਸਦੀ  ਉੱਤਰੀ ਓਂਟਾਰੀਓ ’ਚ ਸਥਿਤ ਹੈ, ਜਿਸ ’ਚ 807,000 ਲੋਕ ਰਹਿੰਦੇ ਹਨ ਜਿਨ੍ਹਾਂ ’ਚੋਂ ਤਕਰੀਬਨ 130,000 ਲੋਕ ਮੂਲ ਨਿਵਾਸੀ ਹਨ।