ਐਸ.ਪੀ.ਆਈ.ਐਫ਼. ਓਵਰਰਾਈਡ ਨਿਯਮਾਂ ਦੀ ਇਨਫ਼ੋਰਸਮੈਂਟ ਮੁਲਤਵੀ

ਓਂਟਾਰੀਓ ਦਾ ਆਵਾਜਾਈ ਮੰਤਰਾਲਾ ਇੱਕ ਵਾਰੀ ਫਿਰ ਸੁਰੱਖਿਅਤ, ਉਤਪਾਦਕ, ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼.) ਉਪਕਰਨ ਰੂਪਰੇਖਾ ’ਚ ਐਮਰਜੈਂਸੀ ਲਿਫ਼ਟ ਐਕਸਲ ਓਵਰਰਾਈਡ ਕੰਟਰੋਲ ਬਾਰੇ ਨਿਯਮ ਲਾਗੂ ਕਰਨ ਨੂੰ ਮੁਲਤਵੀ ਕਰਨ ਜਾ ਰਿਹਾ ਹੈ।

ਅਜਿਹੇ ਕੰਟਰੋਲ ਸੈਲਫ਼-ਸਟੀਅਰਿੰਗ ਐਕਸਲਾਂ ਨੂੰ ਕੈਬ ਅੰਦਰੋਂ ਚੁੱਕੇ ਜਾਣ ਦੀ ਇਜਾਜ਼ਤ ਦਿੰਦਾ ਹੈ, ਪਰ ਇਸ ਹੇਠਲੀਆਂ ਜ਼ਰੂਰਤਾਂ ਸਪਲਾਈਕਰਤਾਵਾਂ ਲਈ ਇੰਜਨੀਅਰਿੰਗ ਚੁਨੌਤੀ ਬਣ ਗਈਆਂ ਹਨ।

ਇਨਫ਼ੋਰਸਮੈਂਟ ਨੂੰ ਹੁਣ 31 ਦਸੰਬਰ, 2023 ਤੱਕ ਮੁਲਤਵੀ ਕੀਤਾ ਜਾ ਰਿਹਾ ਹੈ।

ਓਂਟਾਰੀਓ ਦੀ ਐਸ.ਪੀ.ਆਈ.ਐਫ਼. ਕੰਫ਼ਿਗਰੇਸ਼ਨ ਸੈਲਫ਼-ਸਟੀਅਰਿੰਗ ਲਿਫ਼ਟ ਐਕਸਲਾਂ ਦਾ ਪ੍ਰਯੋਗ ਕਰਦੀ ਹੈ (ਤਸਵੀਰ : ਵ੍ਹੀਲ ਮੋਨੀਟਰ)

ਐਸ.ਪੀ.ਆਈ.ਐਫ਼. ਨਿਯਮਾਂ ਮੁਤਾਬਕ, ਜਦੋਂ ਸਵਿੱਚ ਚਾਲੂ ਕੀਤਾ ਜਾਵੇ ਐਕਸਲ ਉੱਠ ਜਾਣੇ ਚਾਹੀਦੇ ਹਨ, ਅਤੇ ਓਵਰਰਾਈਡ ਨਾਲ ਗਤੀ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਹੋਣੀ ਚਾਹੀਦੀ ਹੈ। ਕੰਟਰੋਲ ਵੀ ਸੈਮੀ-ਟਰੇਲਰ ’ਤੇ ਫ਼ਾਰਵਰਡ ਸੈਲਫ਼-ਸਟੀਅਰਿੰਗ ਐਕਸਲ ਤੱਕ, ਜਾਂ ਟਰੱਕ ਦੇ ਸੈਲਫ਼-ਸਟੀਅਰਿੰਗ ਐਕਸਲ ਜਾਂ ਫ਼ੋਰਸਡ-ਸਟੀਅਰ ਆਗਜ਼ਲਰੀ ਪੁਸ਼ਰ ਐਕਸਲ ਤੱਕ ਸੀਮਤ ਹੋਣੇ ਚਾਹੀਦੇ ਹਨ। ਸੈਲਫ਼ ਸਟੀਅਰਿੰਗ ਐਕਸਲ ਨੂੰ ਟਰੱਕ ਦੇ ਰੁਕਣ, ਪਾਵਰ ਬੰਦ ਹੋਣ, ਜਾਂ ਸਵਿੱਚ ਦੇ ਚਾਲੂ ਹੋਣ ਦੇ ਤਿੰਨ ਮਿੰਟਾਂ ਅੰਦਰ ਪੂਰੀ ਤਰ੍ਹਾਂ ਲੱਗ ਜਾਣਾ ਚਾਹੀਦਾ ਹੈ।

ਡਿਜੀਟਲ ਡੈਸ਼ਬੋਰਡ ਦੇ ਜ਼ਿਆਦਾ ਗੁੰਝਲਦਾਰ ਹੋਣ ਕਰਕੇ ਅਜਿਹੇ ਸਵਿੱਚ ਨੂੰ ਲਾਗੂ ਕਰਨਾ ਜ਼ਿਆਦਾ ਮੁਸ਼ਕਲ ਹੋ ਗਿਆ ਹੈ, ਜਿਸ ਦੀ ਹੋਰਨਾਂ ਅਧਿਕਾਰ ਖੇਤਰਾਂ ’ਚ ਜ਼ਰੂਰਤ ਨਹੀਂ ਪੈਂਦੀ।

ਕੈਨੇਡੀਅਨ ਟਰਾਂਸਪੋਰਟੇਸ਼ਨ ਇਕੁਇਪਮੈਂਟ ਐਸੋਸੀਏਸ਼ਨ (ਸੀ.ਟੀ.ਈ.ਏ.) ਦੇ ਮੈਂਬਰਾਂ ਨੂੰ ਲਿਖੀ ਇੱਕ ਚਿੱਠੀ ’ਚ ਡਾਇਰੈਕਟਰ ਜੈਨੀਫ਼ਰ ਇਲੀਅਟ ਨੇ ਕਿਹਾ, ‘‘ਮੰਤਰਾਲਾ ਰੈਗੂਲੇਸ਼ਨ ’ਤੇ ਖਰਾ ਉਤਰਨ ਵਾਲੇ ਕਿਸੇ ਵਿਕਲਪ ਨਾਲ ਇਸ ਦਾ ਸਮਾਯੋਜਨ ਕਰਨ ਦੀ ਭਾਲ ’ਚ ਹੈ।’’

‘‘ਐਮਰਜੈਂਸੀ ਲਿਫ਼ਟ ਐਕਸਲ ਓਵਰਰਾਈਡ ਸਵਿੱਚਾਂ ਲਈ ਨਿਰਮਾਣ ਬਿਨੈ ਮਿਤੀ 1 ਜਨਵਰੀ, 2020 ਤੋਂ 1 ਜਨਵਰੀ, 2024 ’ਚ ਬਦਲਣ (ਤਾਂ ਕਿ ਇਸ ਸਮੇਂ ਦੌਰਾਨ ਉਪਕਰਨ ਖ਼ਰੀਦਣ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਜਾ ਸਕੇ), ਅਤੇ ਰੈਗੂਲੇਸ਼ਨ ਅਨੁਸਾਰ ਕਿਸੇ ਵਿਕਲਪ ਹੱਲ ਦੀ ਇਜਾਜ਼ਤ ਦੇਣ ਵਾਲੀ ਸ਼ਬਦਾਵਲੀ ਸਮਾਯੋਜਿਤ ਕਰਨ ਦੀ ਪੇਸ਼ਕਸ਼ ਕਰਨ ਵਾਲੀ ਰੈਗੂਲੇਟਰੀ ਰਜਿਸਟਰੀ ਪੋਸਟਿੰਗ ਜਨਤਕ ਸਮੀਖਿਆ ਲਈ ਨਵੇਂ ਸਾਲ ’ਚ ਪੋਸਟ ਕੀਤੀ ਜਾਵੇਗੀ।’’