ਟਰੱਕ ਟਿਪਸ – ਕਪਲਿੰਗ ਅਤੇ ਅਨਕਪਲਿੰਗ

ਜੇਕਰ 1000 ਮੀਲ ਦਾ ਸਫ਼ਰ ਇੱਕ ਕਦਮ ਪੁੱਟਣ ਨਾਲ ਸ਼ੁਰੂ ਹੋ ਜਾਂਦਾ ਹੈ ਤਾਂ ਟਰੱਕਿੰਗ ’ਚ ਇਹ ਪਹਿਲਾ ਕਦਮ ਟਰੇਲਰ ਦੀ ਕਪਲਿੰਗ ਅਤੇ ਅਨਕਪਲਿੰਗ ਹੀ ਹੁੰਦਾ ਹੈ। ਤਾਂ ਆਓ ਸ਼ੁਰੂ ਕਰਦੇ ਹਾਂ।

ਯਾਰਡ ’ਚ ਪੁੱਜਣ ਅਤੇ ਤੁਹਾਡੇ ਵੱਲੋਂ ਚੁੱਕੇ ਜਾਣ ਵਾਲੇ ਟਰੇਲਰ ਦੀ ਪਛਾਣ ਕਰਨ ਤੋਂ ਬਾਅਦ, ਟਰੇਲਰ ਹੇਠਾਂ ਬੈਕ ਕਰਨ ਤੋਂ ਪਹਿਲਾਂ ਇਸ ਦੇ ਸਾਹਮਣੇ ਵਾਲੇ ਖੇਤਰ ਦੀ ਜਾਂਚ ਕਰ ਲਓ ਕਿ ਇਸ ਅੱਗੇ ਕੋਈ ਰੁਕਾਵਟ ਤਾਂ ਨਹੀਂ। ਹੁੱਕ ਅੱਪ ਕਰਨ ਤੋਂ ਪਹਿਲਾਂ ਯੂਨਿਟ ਨੰਬਰ ਨੂੰ ਚੰਗੀ ਤਰ੍ਹਾਂ ਜਾਂਚ ਲਵੋ।

ਟਰੈਕਟਰ ਨੂੰ ਟਰੇਲਰ ਹੇਠਾਂ ਬੈਕ ਕਰਨ ਦੀ ਤਿਆਰੀ ਕਰੋ, ਪਰ 5th ਵ੍ਹੀਲ ਨਾਲ ਟਰੇਲਰ ਦੇ ਸੰਪਰਕ ਕਰਨ ਤੋਂ ਬਿਲਕੁਲ ਪਹਿਲਾਂ ਥੋੜ੍ਹਾ ਰੁਕੋ।

ਕੈਬ ਤੋਂ ਬਾਹਰ ਆਓ, ਹੇਠਾਂ ਉਤਰਨ ਸਮੇਂ ਥ੍ਰੀ-ਪੁਆਇੰਟ ਸੰਪਰਕ ਬਣਾਈ ਰੱਖੋ, ਫਿਰ ਇਹ ਵੇਖ ਕੇ ਜਾਂਚ ਕਰੋ ਕਿ ਕਿੰਗ ਪਿੰਨ ਅਤੇ ਅੱਪਰ ਕਪਲਰ ਪਲੇਟ ਨੁਕਸਾਨੀ ਹੋਈ ਜਾਂ ਬੇਢੱਬੀ ਤਾਂ ਨਹੀਂ। ਆਪਣੀਆਂ ਅੱਖਾਂ ਨਾਲ ਇਹ ਵੇਖ ਕੇ ਯਕੀਨੀ ਕਰੋ ਕਿ 5th ਵ੍ਹੀਲ ਦਾ ਲਾਕਿੰਗ ਮੈਕੇਨਿਜ਼ਮ ਖੁੱਲ੍ਹਾ ਹੋਵੇ, ਅਤੇ 5th ਵ੍ਹੀਲ ਤੇ ਟਰੇਲਰ ਦੀ ਉਚਾਈ ਇੱਕਸਾਰ ਹੋਵੇ, ਅਤੇ 5th ਵ੍ਹੀਲ ਅਤੇ ਟਰੇਲਰ ਦੇ ਉੱਪਰ ਕੋਈ ਥਾਂ ਖ਼ਾਲੀ ਨਾ ਰਹੀ ਹੋਵੇ। ਵ੍ਹੀਲ ਚੌਕ ਨੂੰ ਟਰੇਲਰ ਵ੍ਹੀਲ਼ਜ ਹੇਠਾਂ ਲਗਾਓ ਤਾਂ ਕਿ ਜਦੋਂ ਤੁਸੀਂ ਹੁੱਕ ਅੱਪ ਕਰੋ ਤਾਂ ਇਹ ਪਿੱਛੇ ਨੂੰ ਨਾ ਰੁੜ੍ਹਨ ਲੱਗੇ।

ਜਾਂਚ ਪੂਰੀ ਹੋਣ ਮਗਰੋਂ, ਕੈਬ ਅੰਦਰ ਆ ਜਾਓ ਅਤੇ ਟਰੇਲਰ ਨੂੰ ਰਿਵਰਸ ਕਰਨ ਲਈ ਤਿਆਰ ਹੋ ਜਾਓ। ਰਿਵਰਸ ਕਰਨ ਤੋਂ ਪਹਿਲਾਂ, ਡਰਾਈਵਰ ਵਿੰਡੋ ਨੂੰ ਖੋਲ੍ਹ ਦਿਓ ਅਤੇ ਰੇਡੀਓ ਬੰਦ ਕਰ ਦਿਓ ਤਾਂ ਕਿ ਤੁਹਾਨੂੰ ਲਾਕਿੰਗ, ਜਾਂ ਫਿਰ ਜੇਕਰ ਕੋਈ ਚੇਤਾਵਨੀ ਦੇ ਰਿਹਾ ਹੈ ਤਾਂ ਉਸ, ਦੀ ਆਵਾਜ਼ ਸੁਣ ਸਕੇ। ਰਿਵਰਸ ਕਰਨ ਤੋਂ ਪਹਿਲਾਂ 4-ਵੇ ਫ਼ਲੈਸ਼ਰ ਜਗਾਓ ਅਤੇ ਹੌਰਨ ਵਜਾਓ। ਟਰਾਂਸਮਿਸ਼ਨ ਨੂੰ ਰਿਵਰਸ ਕਰੋ ਅਤੇ ਟਰੈਕਟਰ ਪਾਰਕਿੰਗ ਬ੍ਰੇਕਾਂ release ਕਰੋ ।

ਟਰੇਲਰ ਵਲ ਬੈਕ ਕਰਨ ਸਮੇਂ, ਕਿੰਗ ਪਿੰਨ ਅਤੇ 5th ਵ੍ਹੀਲ ਦੀ ਸਿੱਧੀ ਰੇਖਾ  ’ਚ ਹੋਣ ਦੀ ਪੁਸ਼ਟੀ ਕਰ ਲਓ। ਸ਼ੀਸ਼ੇ ’ਚ ਵੇਖੀਏ ਤਾਂ 102-ਇੰਚ ਚੌੜੇ ਟਰੇਲਰ ਲਈ ਟਰੈਕਟਰ ਦੇ ਵ੍ਹੀਲ ਟਰੇਲਰ ਦੀ ਸਾਈਡ ਦੇ ਲਗਭਗ ਤਿੰਨ ਇੰਚ ਅੰਦਰ ਹੋਣੇ ਚਾਹੀਦੇ ਹਨ। 96-ਇੰਚ ਚੌੜੇ ਟਰੇਲਰ ਲਈ, ਟਰੈਕਟਰ ਦੇ ਟਾਇਰ ਅਤੇ ਟਰੇਲਰ ਦੀ ਸਾਈਡ ਇੱਕ ਸੀਧ ’ਚ ਹੋਣੀ ਚਾਹੀਦੀ ਹੈ।

5ਵੇਂ ਵ੍ਹੀਲ ਦੇ ਟਰੇਲਰ ਨਾਲ contact ਕਰਨ ’ਤੇ ਤੁਹਾਨੂੰ ਹਲਕਾ ਧੱਕਾ ਅਤੇ ਕੁੱਝ ਰੁਕਾਵਟ ਮਹਿਸੂਸ ਹੋਵੇਗੀ। ਹੌਲੀ-ਹੌਲੀ ਬੈਕ ਕਰਨਾ ਜਾਰੀ ਰੱਖੋ ਜਦੋਂ ਤਕ ਤੁਹਾਨੂੰ ਇਹ ਨਾ ਮਹਿਸੂਸ ਹੋਵੇ ਕਿ ਦੋਵੇਂ ਇਕਾਈਆਂ ’ਚ ਸੰਪਰਕ ਹੋ ਗਿਆ ਹੈ। ਲਾਕਿੰਗ ਮੈਕੇਨਿਜ਼ਮ ਦੇ ਜੁੜਨ ਨਾਲ ਪੈਦਾ ਹੋਣ ਵਾਲੀ ਕਲੈਂਕ ਦੀ ਆਵਾਜ਼ ਨੂੰ ਸੁਣੋ। ਹੁਣ ਟਰੈਕਟਰ ਹੋਰ ਪਿੱਛੇ ਨਹੀਂ ਜਾ ਸਕੇਗਾ।

ਟਰਾਂਸਮਿਸ਼ਨ ਨੂੰ ਡਰਾਈਵ ’ਚ ਲਿਆਵੋ ਅਤੇ ਹੌਲੀ ਜਿਹੀ ਅੱਗੇ ਨੂੰ ਜਾਓ ਤਾਂ ਕਿ ਇਹ ਪੁਸ਼ਟੀ ਹੋ ਸਕੇ ਕਿ ਇਕਾਈਆਂ ਸੁਰੱਖਿਅਤ ਤਰੀਕੇ ਨਾਲ ਕਪਲ ਹੋ ਚੁੱਕੀਆਂ ਹਨ।

ਅਗਲਾ ਪੜਾਅ ਇਹ ਜਾਂਚ ਕਰਨ ਦਾ ਹੈ ਕਿ 5th ਵ੍ਹੀਲ ਚੰਗੀ ਤਰ੍ਹਾਂ ਲੌਕ ਹੋ ਚੁੱਕਾ ਹੈ ਅਤੇ ਇਕਾਈਆਂ ਸਹੀ ਤਰੀਕੇ ਨਾਲ ਕਪਲਡ ਹਨ। ਇਹ ਯਕੀਨੀ ਕਰੋ ਕਿ 5th ਵ੍ਹੀਲ ਦਾ ਲੌਕ ਹੈਂਡਲ ਲੌਕ ਸਥਿਤੀ ’ਚ ਹੈ। ਜਾਂਚ ਕਰੋ ਕਿ 5th ਵ੍ਹੀਲ ਦੀ ਉਪਰਲੀ ਪਲੇਟ ਅਤੇ ਟਰੇਲਰ ਅੱਪਰ-ਕਪਲਰ ਪਲੇਟ ’ਚ ਕੋਈ ਫ਼ਰਕ ਨਾ ਹੋਵੇ। 5th ਵ੍ਹੀਲ ਦੀ ਓਪਨਿੰਗ ਨੂੰ ਵੇਖ ਕੇ ਇਹ ਤਸਦੀਕ ਕਰੋ ਕਿ 5th ਵ੍ਹੀਲ ਦੇ ਦੰਦੇ ਜਾਂ ਲਾਕਿੰਗ ਬਾਰ ਜੁੜ ਚੁੱਕੇ ਹਨ।

ਜਦੋਂ ਤੁਹਾਨੂੰ ਯਕੀਨ ਹੋ ਗਿਆ ਹੈ ਕਿ ਇਕਾਈਆਂ ਸਹੀ ਤਰੀਕੇ ਨਾਲ ਕਲਪਡ ਹਨ, ਲੈਂਡਿੰਗ ਗੀਅਰ ਨੂੰ ਚੁੱਕੋ ਅਤੇ ਹੈਂਡਲ ਨੂੰ ਕਲਿੱਪ ’ਚ ਲਗਾ ਦਿਓ। ਏਅਰ ਅਤੇ ਇਲੈਕਟ੍ਰਿਕ ਲਾਈਨਜ਼ ਨੂੰ ਟਰੇਲਰ ਨਾਲ ਜੋੜੋ ਅਤੇ ਟਰੇਲਰ ਦੀ ਨਿਰਧਾਰਤ ਜਾਂਚ ਪੂਰੀ ਕਰੋ, ਜਿਸ ’ਚ ਬਾਡੀ, ਕਰਾਸਮੈਂਬਰ, ਸਸਪੈਂਸ਼ਨ, ਲਾਈਟਾਂ, ਟਾਇਰ ਆਦਿ ਸ਼ਾਮਲ ਹਨ। ਆਪਣੇ ਵ੍ਹੀਲ ਚੌਕ ਹਟਾਓ ਅਤੇ ਤੁਹਾਡਾ ਕੰਮ ਖ਼ਤਮ ਹੋ ਗਿਆ।

ਆਓ ਹੁਣ ਅਨਕਪਲਿੰਗ ਦੀ ਪ੍ਰਕਿਰਿਆ ਵਲ ਜਾਈਏ।

 ਅਨਕਪਲਿੰਗ

ਟਰੇਲਰ ਨੂੰ drop ਕਰਨ ਲਈ ਯੋਗ ਥਾਂ ਦੀ ਚੋਣ ਕਰੋ। ਜ਼ਮੀਨ ਸਖ਼ਤ ਅਤੇ ਪੱਧਰੀ ਹੋਵੇ, ਜੇਕਰ ਟਰੇਲਰ ਲੋਡ ਕੀਤਾ ਹੋਇਆ ਹੈ ਤਾਂ ਇਸ ਨੂੰ ਕੰਕਰੀਟ ਜਾਂ ਐਸਫ਼ਾਲਟ ਵਾਲੀ ਥਾਂ ’ਤੇ ਹੀ ਖੜ੍ਹਾ ਕੀਤਾ ਜਾਵੇ। ਟਰੇਲਰ ਨੂੰ ਆਪਣੀ ਥਾਂ ’ਤੇ ਖੜ੍ਹਾ ਕਰਕੇ ਬ੍ਰੇਕਾਂ ਲਾਓ ਅਤੇ ਟਰਾਂਸਮਿਸ਼ਨ ਨਿਊਟਰਲ ਕਰ ਦਿਓ। ਕੈਬ ਤੋਂ ਬਾਹਰ ਆਓ ਅਤੇ ਇਹ ਪੁਸ਼ਟੀ ਕਰੋ ਕਿ ਲੈਂਡਿੰਗ ਗੀਅਰ ਲੈੱਗ ਉਸ ਥਾਂ ’ਤੇ ਹਨ ਜਿੱਥੇ ਤੁਸੀਂ ਇਸ ਨੂੰ ਰੱਖਣਾ ਸੀ, ਫਿਰ ਟਰੇਲਰ ਦੇ ਵ੍ਹੀਲ਼ਜ ਦੁਆਲੇ ਵ੍ਹੀਲ ਚੌਕ ਲਾਓ।

ਲੈਂਡਿੰਗ ਗੀਅਰ ਨੂੰ ਉਦੋਂ ਤੱਕ ਹੇਠਾਂ ਕਰੋ ਜਦੋਂ ਤੰਕ ਕਿ ਇਹ ਜ਼ਮੀਨ ਤੋਂ ਥੋੜ੍ਹਾ ਜਿਹਾ ਉੱਚਾ ਨਾ ਰਹਿ ਜਾਵੇ ਜਾਂ ਸਿਰਫ਼ ਜ਼ਮੀਨ ਨੂੰ ਬਿਲਕੁਲ ਛੂਹ ਹੀ ਰਹੇ ਹੋਣ। ਟਰੇਲਰ ਨੂੰ 5th ਵ੍ਹੀਲ ਤੋਂ ਉੱਪਰ ਚੁੱਕਣ ਦੀ ਕੋਸ਼ਿਸ਼ ਨਾ ਕਰੋ। ਜਦੋਂ ਤੁਸੀਂ ਏਅਰ ਸਸਪੈਂਸ਼ਨ ਹਟਾਓਗੇ ਤਾਂ ਟਰੇਲਰ ਜ਼ਮੀਨ ’ਤੇ ਬੈਠ ਜਾਵੇਗਾ।

5th ਵ੍ਹੀਲ ਦਾ ਲਾਕਿੰਗ ਮੈਕੇਨਿਜ਼ਮ ਹਟਾਓ ਅਤੇ ਏਅਰ ਤੇ ਇਲੈਕਟ੍ਰੀਕਲ ਲਾਈਨਜ਼ ਨੂੰ ਕੱਢ ਕੇ ਟਰੈਕਟਰ ਦੇ ਪਿਛਲੇ ਪਾਸੇ ਲਗਾ ਦਿਓ ਅਤੇ ਕੈਬ ’ਚ ਪਰਤ ਆਓ।

ਡੀ-ਕੱਪਲ ਕਰਨ ਲਈ ਤਿਆਰ ਹੋਣ ’ਤੇ, ਟਰੈਕਟਰ ਦੀਆਂ ਪਾਰਕਿੰਗ ਬ੍ਰੇਕਾਂ release ਕਰ ਦਿਓ, ਫਿਰ, ਟਰੇਲਰ ਏਅਰ ਸਸਪੈਂਸ਼ਨ ਨੂੰ ਡੀਫ਼ਲੇਟ ਕਰਨ ਵਾਲਾ ਸਵਿੱਚ ਦੱਬੋ। ਕੁੱਝ ਸਕਿੰਟਾਂ ਲਈ ਰੁਕੋ ਤਾਂ ਕਿ ਕੁੱਝ ਸਸਪੈਂਸ਼ਨ pressure ਨਿਕਲ ਜਾਵੇ, ਫਿਰ ਹੌਲੀ ਜਿਹੀ ਟਰੈਕਟਰ ਨੂੰ ਅੱਗੇ ਕਰੋ।

ਏਨਾ ਕੁ ਅੱਗੇ ਜਾਓ ਕਿ 5th ਵ੍ਹੀਲ ਟਰੇਲਰ ਤੋਂ ਬਾਹਰ ਨਿਕਲ ਆਵੇ, ਪਰ ਟਰੈਕਟਰ ਫ਼ਰੇਮ ਅਜੇ ਵੀ ਟਰੇਲਰ ਹੇਠਾਂ ਹੀ ਰਹੇ। ਜੇਕਰ ਜ਼ਮੀਨ ਧਸ ਜਾਂਦੀ ਹੈ ਜਾਂ ਲੈਂਡਿੰਗ ਗੀਅਰ ਫ਼ੇਲ੍ਹ ਹੋ ਜਾਂਦਾ ਹੈ ਤਾਂ ਟਰੇਲਰ ਅਜੇ ਵੀ ਟਰੈਕਟਰ ਦੇ ਪਿਛਲੇ ਪਾਸੇ ਉੱਪਰ ਟਿਕਿਆ ਰਹੇਗਾ।

ਟਰੈਕਟਰ ਦੀਆਂ ਪਾਰਕਿੰਗ ਬ੍ਰੇਕਾਂ ਲਾਓ ਅਤੇ ਟਰਾਂਸਮਿਸ਼ਨ ਨੂੰ ਨਿਊਟਰਲ ਕਰ ਕੇ ਕੈਬ ਤੋਂ ਬਾਹਰ ਆਓ। ਲੈਂਡਿੰਗ ਗੀਅਰ ਹੇਠਲੀ ਥਾਂ ਦੀ ਜਾਂਚ ਕਰੋ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਟਰੇਲਰ ਨੂੰ ਪੂਰੀ ਸਪੋਰਟ ਪ੍ਰਾਪਤ ਹੈ।

ਜਦੋਂ ਤੁਹਾਨੂੰ ਯਕੀਨ ਹੋ ਜਾਵੇ ਕਿ ਟਰੇਲਰ ਸੁਰੱਖਿਅਤ ਹੈ, ਤਾਂ tractor suspension ਨੂੰ reinflate ਕਰੋ, parking brake ਨੂੰ release ਕਰੋ ਅਤੇ ਅਗਲੇ ਟਰੇਲਰ ਤੱਕ ਡਰਾਈਵਰ ਕਰੋ।