ਕਮਿੰਸ, ਇਸੁਜ਼ੂ ਮਿਲ ਕੇ ਕਰਨਗੇ ਬੈਟਰੀ- ਇਲੈਕਟ੍ਰਿਕ ਪ੍ਰੋਟੋਟਾਇਪ ਟਰੱਕ ਦਾ ਟੈਸਟ

Avatar photo

ਕਮਿੰਸ ਅਤੇ ਇਸੁਜ਼ੂ ਨੇ ਆਉਣ ਵਾਲੇ ਸਾਲ ’ਚ ਫ਼ਲੀਟ ਸਾਹਮਣੇ ਪ੍ਰਦਰਸ਼ਨ ਕਰਨ ਲਈ ਇੱਕ ਮੀਡੀਅਮ-ਡਿਊਟੀ ਬੈਟਰੀ- ਇਲੈਕਟ੍ਰਿਕ ਟਰੱਕ ਦਾ ਪ੍ਰੋਟੋਟਾਇਪ ਤਿਆਰ ਕਰਨ ਲਈ ਹੱਥ ਮਿਲਾ ਲਿਆ ਹੈ।

ਮਈ 2019 ’ਚ ਬਣਾਈ ਗਈ ਇਸੁਜ਼ੂ ਕਮਿੰਸ ਪਾਵਰਟ੍ਰੇਨ ਭਾਈਵਾਲੀ ’ਚੋਂ ਨਿਕਲਣ ਵਾਲੀ ਪਹਿਲੀ ਇਹ ਪਹਿਲੀ ਸਿਫ਼ਰ-ਉਤਸਰਜਨ ਪੇਸ਼ਕਸ਼ ਹੋਵੇਗੀ। ਅਤੇ ਇਸੁਜ਼ੂ ਇਸ ਤੋਂ ਬਾਅਦ ਕਮਿੰਸ ਦੀ ਤਾਕਤ ਨਾਲ ਚੱਲਣ ਵਾਲੇ ਉਪਕਰਨਾਂ ਦਾ ਬਾਜ਼ਾਰੀਕਰਨ ਕਰਨ ਦੇ ਰਸਤੇ ਤਲਾਸ਼ੇਗਾ।

ਇਸੁਜ਼ੂ ਐਫ਼-ਸੀਰੀਜ਼ ਟਰੱਕਾਂ ’ਚ ਕਮਿੰਸ ਪਾਵਰਡਰਾਈਵ6000 ਏਕੀਕ੍ਰਿਤ ਹੋਵੇਗਾ।