ਘੱਟ ਲੋਡ ਮਿਆਦ ਨੂੰ ਅਨੁਕੂਲ ਬਣਾਉਣ ’ਚ ਮੱਦਦ ਕਰੇਗਾ ਓਂਟਾਰੀਓ

ਬਸੰਤ ’ਚ ਬਰਫ਼ ਦੇ ਪਿਘਲਣ ਦੌਰਾਨ ਲੋਡ ਦੀ ਹੱਦ ਨੂੰ ਅਨੁਕੂਲ ਬਣਾਉਣ ਲਈ ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਦੀ ਯੋਜਨਾ ਮਿਊਂਸੀਪਲਟੀਜ਼ ਨੂੰ ਹੋਰ ਜ਼ਿਆਦਾ ਅੰਕੜੇ ਅਤੇ ਵਸੀਲੇ ਮੁਹੱਈਆ ਕਰਵਾਉਣ ਦੀ ਹੈ।

ਓਂਟਾਰੀਓ ਆਵਾਜਾਈ ਮੰਤਰਾਲਾ ਓਂਟਾਰੀਓ ਗੁੱਡ ਰੋਡਜ਼ ਐਸੋਸੀਏਸ਼ਨ ਨਾਲ ਮਿੱਟੀ ਵਿਚਲੀ ਜੰਮੀ ਹੋਈ ਨਮੀ ਦੀ ਡੂੰਘਾਈ (ਫਰੋਸਟ ਡੈਪਥ) ਮਾਪਣ ਦੀ ਭਵਿੱਖਬਾਣੀ ਦੇ ਮਾਡਲ ਬਣਾਉਣ ਲਈ ਭਾਈਵਾਲੀ ਕਰ ਰਿਹਾ ਹੈ ਜੋ ਕਿ ਬਸੰਤ ਰੁੱਤ ’ਚ ਬਰਫ਼ ਦੇ ਪਿਘਲਣ ਦਾ ਸਮਾਂ ਵੱਧ ਸਟੀਕਤਾ ਨਾਲ ਦੱਸ ਸਕਦੇ ਹਨ ਅਤੇ ਘੱਟ ਲੋਡ ਦੀ ਮਿਆਦ ਨੂੰ ਘਟਾਉਣ ਦੇ ਮੌਕਿਆਂ ਦੀ ਵੀ ਪਛਾਣ ਕਰ ਸਕਦੇ ਹਨ।

ਸਥਾਨਕ ਸਰਕਾਰਾਂ ਕੋਲ ਸੜਕਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਮੌਸਮੀ ਤਬਦੀਲੀਆਂ ਦੌਰਾਨ ਐਕਸਲ ਭਾਰ ਹੱਦ ਘੱਟ ਕਰਨ ਦੀ ਤਾਕਤ ਹੁੰਦੀ ਹੈ।

Ontario bridge winter
(ਤਸਵੀਰ: ਆਈਸਟਾਕ)

ਇਹ ਵਚਨਬੱਧਤਾ ਘੱਟ ਲਾਲ ਫ਼ੀਤਾਸ਼ਾਹੀ, ਮਜ਼ਬੂਤ ਓਂਟਾਰੀਓ ਐਕਟ, ਦੌਰਾਨ ਆਇਆ ਹੈ, ਜਿਸ ਦਾ ਵਾਅਦਾ ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣਾ ਅਤੇ ਸਰਕਾਰੀ ਸੇਵਾਵਾਂ ਨਾਲ ਸੰਪਰਕ ਕਰਨਾ ਆਸਾਨ ਬਣਾਉਣਾ ਹੈ। ਇਸ ’ਚ ਕੁੱਲ ਮਿਲਾ ਕੇ 28 ਪਹਿਲਾਂ ਸ਼ਾਮਲ ਹਨ।

ਆਵਾਜਾਈ ਨਾਲ ਸੰਬੰਧਤ ਹੋਰ ਪਹਿਲਾਂ ’ਚ ਪ੍ਰੋਵਿੰਸ ਦੇ ਹਾਈਵੇ ਕੋਰੀਡੋਰ ਮੈਨੇਜਮੈਂਟ ਸਿਸਟਮ ਦੀਆਂ ਤਬਦੀਲੀਆਂ ਸ਼ਾਮਲ ਹਨ ਜੋ ਕਿ ਮਨਜ਼ੂਰੀਆਂ ਅਤੇ ਪਰਮਿਟ ਲਈ ਆਨਲਾਈਨ ਪੋਰਟਲ ਮੁਹੱਈਆ ਕਰਵਾਉਂਦਾ ਹੈ। ਇਨ੍ਹਾਂ ’ਚ ਕਮਰਸ਼ੀਅਲ ਪ੍ਰਾਪਰਟੀਜ਼ ’ਚ ਐਂਟਰੈਂਸ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ।

ਲਾਲ ਫ਼ੀਤਾਸ਼ਾਹੀ ਘੱਟ ਕਰਨ ਬਾਰੇ ਮੰਤਰੀ ਪਰਮ ਗਿੱਲ ਨੇ ਇੱਕ ਸੰਬੰਧਤ ਪ੍ਰੈੱਸ ਰਿਲੀਜ਼ ’ਚ ਕਿਹਾ, ‘‘ਸਾਡੀ ਸਰਕਾਰ ਦਾ ਮੰਤਵ ਸਾਨੂੰ ਪਿੱਛੇ ਖਿੱਚ ਰਹੇ ਗ਼ੈਰਜ਼ਰੂਰੀ, ਬੇਕਾਰ ਅਤੇ ਪੁਰਾਣੇ ਪੈ ਚੁੱਕੇ ਰੈਗੂਲੇਸ਼ਨਾਂ ਨੂੰ ਹਟਾ ਕੇ ਓਂਟਾਰੀਓ ਨੂੰ ਲੋਕਾਂ ਅਤੇ ਕਾਰੋਬਾਰਾਂ ਲਈ ਬਿਹਤਰ ਬਣਾਉਣਾ ਹੈ। ਇਸ ਪਤਝੜ ਦੇ ਮੌਸਮ ਦੇ ਲਾਲ ਫ਼ੀਤਾਸ਼ਾਹੀ ’ਚ ਕਮੀ ਪੈਕੇਜ ਨਾਲ, ਅਸੀਂ ਅਜਿਹੀ ਕਾਰਵਾਈ ਕਰ ਰਹੇ ਹਾਂ ਜਿਸ ਨਾਲ ਲੋਕ ਖ਼ੁਸ਼ਹਾਲ ਹੋਣ ਅਤੇ ਕਾਰੋਬਾਰ ਵਧਣ-ਫੁੱਲਣ।’’