ਬਰੈਂਪਟਨ, ਓਂਟਾਰੀਓ ’ਚ ਵੋਲਵੋ, ਮੈਕ ਈ.ਵੀ. ਦਾ ਸਰਟੀਫ਼ਾਈਡ ਡੀਲਰ ਬਣਿਆ ਵਿਜ਼ਨ ਟਰੱਕ ਗਰੁੱਪ

ਬਰੈਂਪਟਨ, ਓਂਟਾਰੀਓ ’ਚ ਸਥਿਤ ਵਿਜ਼ਨ ਟਰੱਕ ਗਰੁੱਪ ਵੋਲਵੋ ਟਰੱਕਸ ਨਾਰਥ ਅਮਰੀਕਾ ਅਤੇ ਮੈਕ ਟਰੱਕਸ ਦਾ ਸਰਟੀਫ਼ਾਈਡ ਇਲੈਕਟ੍ਰਿਕ ਵਹੀਕਲ (ਈ.ਵੀ.) ਡੀਲਰ ਬਣ ਗਿਆ ਹੈ।

ਡੀਲਰਸ਼ਿਪ ਦੇ ਸੇਲਜ਼ ਗਰੁੱਪ ਦੀ ਤਿੰਨ ਮੈਂਬਰੀ ਟੀਮ ਨੇ ਵੋਲਵੋ ਟਰੱਕਸ ਸਰਟੀਫ਼ਾਈਡ ਈ.ਵੀ. ਡੀਲਰ ਟਰੇਨਿੰਗ ਪ੍ਰੋਗਰਾਮ ਮੁਕੰਮਲ ਕਰ ਲਿਆ ਹੈ।

Volvo electric truck in a showroom
(ਤਸਵੀਰ: ਵੋਲਵੋ ਟਰੱਕਸ ਨਾਰਥ ਅਮਰੀਕਾ)

ਵੋਲਵੋ ਟਰੱਕਸ ਦੇ ਉੱਤਰੀ ਅਮਰੀਕੀ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਕਿਹਾ, ‘‘ਸਾਡੀ ਟੀਮ ਬੜੇ ਉਤਸ਼ਾਹ ਨਾਲ ਇਹ ਐਲਾਨ ਕਰਦੀ ਹੈ ਕਿ ਵਿਜ਼ਨ ਟਰੱਕ ਗਰੁੱਪ ਕੈਨੇਡਾ ’ਚ ਪੰਜਵਾਂ ਵੋਲਵੋ ਟਰੱਕਸ ਸਰਟੀਫ਼ਾਈਡ ਈ.ਵੀ. ਡੀਲਰ ਬਣ ਗਿਆ ਹੈ, ਜਿਸ ਨਾਲ ਵੋਲਵੋ ਵੀ.ਐਨ.ਆਰ. ਇਲੈਕਟ੍ਰਿਕ ਮਾਡਲ ਦੀ ਤੈਨਾਤੀ ਵਧਾਉਣ ਲਈ ਜ਼ਰੂਰੀ ਸੇਲਜ਼ ਅਤੇ ਸਰਵਿਸ ਈਕੋਸਿਸਟਮ ਦਾ ਹੋਰ ਵਿਸਤਾਰ ਹੋਵੇਗਾ।’’

Mack electric refuse truck
(ਤਸਵੀਰ: ਮੈਕ ਟਰੱਕਸ)

ਮੈਕ ਟਰੱਕਸ ਨਾਰਥ ਅਮਰੀਕਾ ਦੇ ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ, ‘‘ਸਾਡੇ ਬਿਜ਼ਨੈਸ ਪਾਰਟਨਰ ਅਤੇ ਬਰਾਂਡ ਅੰਬੈਸਡਰ ਹੋਣ ਦੇ ਨਾਤੇ ਇਹ ਜ਼ਰੂਰੀ ਹੈ ਕਿ ਸਾਡੇ ਡੀਲਰ ਇਲੈਕਟ੍ਰੀਫ਼ੀਕੇਸ਼ਨ ਰਣਨੀਤੀ ਨਾਲ ਪੂਰੀ ਤਰ੍ਹਾਂ ਜਾਣੂੰ ਹੋਣ। ਵਿਜ਼ਨ ਟਰੱਕ ਗਰੁੱਪ ਭਵਿੱਖ ਦੀ ਦਿ੍ਰਸ਼ਟੀ ਰੱਖਣ ਵਾਲਾ, ਗ੍ਰਾਹਕ ਕੇਂਦਰਿਤ ਡੀਲਰ ਦੀ ਪ੍ਰਮੁੱਖ ਉਦਾਹਰਣ ਹੈ ਜੋ ਕਿ ਟਿਕਾਊ ਭਵਿੱਖ ਦਾ ਰਾਹ ਪੱਧਰਾ ਕਰ ਰਿਹਾ ਹੈ।’’

ਇਸ ਸਹੂਲਤ ’ਚ 34 ਬੇਜ਼ ਹਨ, ਜਿਸ ’ਚੋਂ ਦੋ ਨੂੰ ਬੈਟਰੀ- ਇਲੈਕਟ੍ਰਿਕ ਟਰੱਕਾਂ ਦੀ ਸਰਵਿਸ ਕਰਨ ਵਾਲੀ ਟੂਲਿੰਗ ਅਤੇ ਬੈਰੀਅਰਸ ਨਾਲ ਤਿਆਰ ਕੀਤਾ ਗਿਆ ਸੀ, ਇਨ੍ਹਾਂ ਦਾ ਡੀਲਰਸ਼ਿਪ ਵੱਲੋਂ ਇਲੈਕਟ੍ਰੋਮੋਬਿਲਟੀ ਗ੍ਰਾਹਕਾਂ ਦੇ ਜੋੜੇ ਜਾਣ ਮਗਰੋਂ ਆਸਾਨੀ ਨਾਲ ਵਿਸਤਾਰ ਕੀਤਾ ਜਾ ਸਕਦਾ ਹੈ।

ਵੋਲਵੋ ਵੀ.ਐਨ.ਆਰ. ਇਲੈਕਟ੍ਰਿਕ ਮਾਡਲ ਦੇ ਰੱਖ-ਰਖਾਅ ਅਤੇ ਮੁਰੰਮਤ ਕਰਨ ਲਈ ਚੌਦਾਂ ਤਕਨੀਸ਼ੀਅਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉੱਚ-ਵੋਲਟੇਜ ਸਿਸਟਮ ਨਾਲ ਕੰਮ ਕਰਨ ਸਮੇਂ ਜ਼ਰੂਰੀ ਵਿਅਕਤੀਗਤ ਸੁਰੱਖਿਆ ਉਪਕਰਨ ਵੀ ਪ੍ਰਾਪਤ ਕੀਤੇ ਗਏ ਹਨ।