ਟਰੱਕ ਟਿਪਸ – ਬੈਕਿੰਗ

ਟਰੈਕਟਰ-ਟਰੇਲਰ ਨੂੰ ਸਟੀਕਤਾ ਅਤੇ ਸੁਰੱਖਿਅਤ ਤਰੀਕੇ ਨਾਲ ਬੈਕ ਕਰਨਾ ਇੱਕ ਅਜਿਹਾ ਹੁਨਰ ਹੈ ਜਿਸ ਨੂੰ ਸਿੱਖਣ ਦੀ ਅਤੇ ਇਸ ’ਚ ਨਿਪੁੰਨ ਹੋਣ ਦੀ ਜ਼ਰੂਰਤ ਹੁੰਦੀ ਹੈ। ਆਪਣੇ ਕਰੀਅਰ ਦੌਰਾਨ ਤੁਹਾਨੂੰ ਹਰ ਪ੍ਰਕਾਰ ਦੇ ਵੱਖੋ-ਵੱਖ ਬੈਕਿੰਗ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ, ਪਰ ਇਸ ਵੀਡੀਓ ’ਚ ਸਭ ਤੋਂ ਆਮ ਸਥਿਤੀ, ਸਟਰੇਟ-ਇਨ ਮੈਨੂਵਰ ਦਾ ਹੀ ਪ੍ਰਦਰਸ਼ਨ ਕੀਤਾ ਗਿਆ ਹੈ। ਸੁਝਾਅ ਜਾਣ ਲਵੋ: ਸ਼ੁਰੂਆਤ ਇੱਕ ਚੰਗੇ ਸੈੱਟ ਅੱਪ ਨਾਲ ਹੁੰਦੀ ਹੈ। ਤਿਆਰ ਹੋ? ਤਾਂ ਆਓ ਫਿਰ ਜ਼ਰਾ ਅਜ਼ਮਾ ਕੇ ਤਾਂ ਵੇਖੀਏ।

ਟਰੇਲਰਾਂ ਦੀ ਕਤਾਰ ’ਚੋਂ ਇੱਕ ਡੌਕ ’ਚ ਬੈਕ ਕਰਦੇ ਸਮੇਂ, ਟਰੇਲਰਾਂ ਦੀ ਕਤਾਰ ਦੇ ਸਮਾਨਾਂਤਰ ਡਰਾਈਵ ਕਰੋ ਜਦੋਂ ਤੱਕ ਕਿ ਤੁਸੀਂ ਆਪਣੇ ਡੌਕ ਤੱਕ ਨਹੀਂ ਪਹੁੰਚਦੇ ਜਿੱਥੇ ਤੁਸੀਂ ਬੈਕ ਕਰਨਾ ਹੈ। ਤੁਹਾਡਾ ਟਰੇਲਰ ਪਾਰਕਡ ਟਰੇਲਰਾਂ ਤੋਂ ਚਾਰ ਤੋਂ ਛੇ ਫ਼ੁੱਟ, ਜਾਂ ਦੋ ਮੀਟਰ ਤੋਂ ਕੁੱਝ ਘੱਟ ਦੂਰ ਹੋਣਾ ਚਾਹੀਦਾ ਹੈ। ਜਦੋਂ ਤੁਹਾਡੇ ਡਰਾਈਵ ਐਕਸਲ ਉਸ ਡੌਕ ਦੇ ਸਾਹਮਣੇ ਆ ਜਾਣ ਜਿੱਥੇ ਤੁਸੀਂ ਬੈਕ ਕਰਨਾ ਹੈ ਤਾਂ ਰੁਕ ਜਾਓ।

ਟਰੱਕ ’ਚੋਂ ਬਾਹਰ ਆਓ ਅਤੇ ਵੇਖ ਕੇ ਇਹ ਜਾਂਚ ਕਰੋ ਕਿ ਡਰਾਈਵ ਐਕਸਲ ਡੌਕ ਦੇ centre ’ਚ ਹਨ ਅਤੇ ਤੁਹਾਡੇ ਰਾਹ ’ਚ ਕੋਈ ਰੁਕਾਵਟ ਨਾ ਹੋਵੇ। ਇਹ ਵੀ ਯਕੀਨੀ ਕਰੋ ਕਿ ਦੋ ਨਾਲ ਲਗਦੇ ਟਰੇਲਰ ਸਿੱਧੇ ਖੜ੍ਹੇ ਹਨ ਅਤੇ ਤੁਹਾਡੇ ਰਾਹ ’ਚ ਨਹੀਂ ਆਉਣਗੇ।

ਫਿਰ, ਫ਼ੌਰ-ਵੇ ਫ਼ਲੈਸ਼ਰਾਂ ਨੂੰ ਜਗਾਓ ਅਤੇ ਸਟੀਅਰਿੰਗ ਵ੍ਹੀਲ ਨੂੰ ਸੱਜੇ ਪਾਸੇ ਮੋੜੋ, ਜਦੋਂ ਤੱਕ ਇਹ ਰੁਕ ਨਾ ਜਾਣ। ਪਿੱਛੇ ਤੋਂ ਆ ਰਹੀ ਟਰੈਫ਼ਿਕ ਲਈ ਆਪਣੇ ਸੱਜੇ ਪਾਸੇ ਦੇ ਸ਼ੀਸ਼ੇ ’ਚ ਵੇਖੋ। ਜੇਕਰ ਰਸਤਾ  ਸਾਫ਼ ਹੈ, ਬ੍ਰੇਕਾਂ ਛੱਡ ਦਿਓ, ਹੌਰਨ ਵਜਾਓ, ਟਰੱਕ ਨੂੰ ਗੀਅਰ ’ਚ ਪਾਓ ਅਤੇ ਹੌਲੀ-ਹੌਲੀ ਮੁੜਨਾ ਸ਼ੁਰੂ ਕਰੋ। ਉਦੋਂ ਤੱਕ ਮੁੜਦੇ ਰਹੋ ਜਦੋਂ ਤੱਕ ਕਨਵੈਕਸ ਮਿਰਰ ’ਚ ਤੁਹਾਨੂੰ ਟਰੇਲਰ ਐਕਸਲ ਦਿਸਣਾ ਬੰਦ ਨਹੀਂ ਹੋ ਜਾਂਦਾ।

ਇਸ ਵੇਲੇ, ਟਰੈਕਟਰ ਤੁਹਾਡੇ ਟਰੇਲਰ ਨਾਲ 90 ਡਿਗਰੀ ਦਾ ਕੋਣ ਬਣਾਵੇਗਾ। ਇਸ ਤੋਂ ਜ਼ਿਆਦਾ ਮੋੜ ਨਾ ਕੱਟੋ ਕਿਉਂਕਿ ਤੁਹਾਡਾ ਟਰੇਲਰ ਕੈਬ ਦੇ ਪਿਛਲੇ ਪਾਸੇ ਵੱਜ ਸਕਦਾ ਹੈ ਅਤੇ ਇਸ ਦੇ ਕੋਨਿਆਂ ਦੀ ਟੁੱਟ-ਭੱਜ ਹੋ ਸਕਦੀ ਹੈ।

ਇਸ ਸਥਿਤੀ ਤੋਂ, ਸਟੀਅਰਿੰਗ ਵ੍ਹੀਲ ਨੂੰ ਖੱਬੇ ਪਾਸੇ ਨੂੰ ਮੋੜੋ ਤਾਂ ਕਿ ਟਰੈਕਟਰ ਟਰੇਲਰ ਸਿੱਧੀ ਰੇਖਾ ’ਚ ਆ ਜਾਣ। ਮੋੜ ਕੱਟਦੇ ਸਮੇਂ ਦੋ ਟਰੇਲਰਾਂ ’ਚ ਵਧਦੀ ਦੂਰੀ ਨੂੰ ਵੇਖੋ। ਜੇਕਰ ਤੁਹਾਡੇ ਕੋਲ ਅੱਗੇ ਜਾਣ ਲਈ ਕਾਫ਼ੀ ਥਾਂ ਹੈ, ਤਾਂ ਤੁਸੀਂ ਖ਼ੁਦ ਨੂੰ ਆਪਣੇ ਨਿਸ਼ਾਨੇ ਦੀ ਸੀਧ ’ਚ ਹੋਇਆ ਵੇਖੋਗੇ।

ਬੈਕਿੰਗ ਮੈਨੂਵਰ ਨੂੰ ਮੁਕੰਮਲ ਕਰਨ ਤੋਂ ਪਹਿਲਾਂ, ਕੈਬ ਤੋਂ ਬਾਹਰ ਆਓ ਅਤੇ ਦਰਵਾਜ਼ੇ ਖੋਲ੍ਹੋ। ਇਹ ਯਕੀਨੀ ਕਰੋ ਕਿ ਦਰਵਾਜ਼ੇ ਸੁਰੱਖਿਅਤ ਤਰੀਕੇ ਨਾਲ ਖੁੱਲ੍ਹੇ ਹੋਣ। ਇਸ ਨਾਲ ਤੁਹਾਨੂੰ ਡੌਕ ਦੇ ਰਾਹ ਦੀ ਆਖ਼ਰੀ ਵਾਰੀ ਜਾਂਚ ਕਰਨ ਦਾ ਵੀ ਮੌਕਾ ਮਿਲਦਾ ਹੈ। ਯਕੀਨੀ ਕਰੋ ਕਿ ਰਾਹ ਅਜੇ ਵੀ ਪੱਧਰਾ ਹੈ।

ਜੇਕਰ ਤੁਹਾਡੇ ਕੋਲ ਸਿੱਧਾ ਜਾਣ ਜਿੰਨੀ ਥਾਂ ਨਹੀਂ ਹੈ ਤਾਂ ਸਟੀਅਰਿੰਗ ਵ੍ਹੀਲ ਨਾਲ ਹੌਲੀ-ਹੌਲੀ ਮੋੜ ਕੱਟ ਕੇ ਨਾਲ ਲਗਦੇ ਟਰੇਲਰਾਂ ਵਿਚਕਾਰਲੀ ਥਾਂ ਵੱਲ ਜਾਓ। ਜੇਕਰ ਤੁਸੀਂ ਆਪਣੇ ਟਰੇਲਰ ਅਤੇ ਆਪਣੇ ਖੱਬੇ ਪਾਸੇ ਸਥਿਤ ਟਰੇਲਰ ਵਿਚਕਾਰ ਇੱਕ ਫ਼ੁੱਟ ਦੀ ਦੂਰੀ ਰਖਦੇ ਹੋ ਤਾਂ ਤੁਸੀਂ ਸੱਜੇ ਪਾਸੇ ਦੇ ਟਰੇਲਰ ’ਚ ਵੀ ਨਹੀਂ ਵੱਜੋਗੇ। ਜੇਕਰ ਤੁਹਾਨੂੰ ਥੋੜ੍ਹਾ ਜਿਹਾ ਵੀ  ਯਕੀਨ ਨਹੀਂ ਹੈ ਕਿ ਤੁਹਾਡੇ ਕੋਲ ਸੱਜੇ ਪਾਸੇ ਥਾਂ ਨਹੀਂ ਹੈ, ਤਾਂ ਬਾਹਰ ਨਿਕਲ ਕੇ ਵੇਖ ਲਵੋ।

ਉਦੋਂ ਤੱਕ ਰਿਵਰਸ ਕਰਦੇ ਰਹੋ ਜਦੋਂ ਤੱਕ ਤੁਸੀਂ ਡੌਕ ’ਤੱਕ ਨਹੀਂ ਪਹੁੰਚ ਜਾਂਦੇ।

ਬੈਕ ਕਰਨਾ ਹਮੇਸ਼ਾ ਜੋਖਮ ਭਰਿਆ ਮੈਨੂਵਰ ਹੁੰਦਾ ਹੈ ਕਿਉਂਕਿ ਤੁਹਾਨੂੰ ਟਰੱਕ ਦੇ ਪਿਛਲੇ ਪਾਸੇ ਦਾ ਦ੍ਰਿਸ਼ ਨਹੀਂ ਦਿਸਦਾ, ਜਾਂ ਜਦੋਂ ਕੈਬ ਟਰੇਲਰ ਦੀ ਸੀਧ ’ਚ ਨਾ ਹੋਵੇ ਤਾਂ ਸੱਜੇ ਪਾਸੇ ਦਾ ਦ੍ਰਿਸ਼ ਨਹੀਂ ਦਿਸਦਾ। ਜੇਕਰ ਤੁਸੀਂ ਮੈਨੁਵਰ ਦੀ ਸਹੀ ਤਰੀਕੇ ਨਾਲ ਸੈੱਟਅੱਪ ਕਰੋਗੇ, ਤਾਂ ਸੰਭਵ ਹੈ ਕਿ ਤੁਸੀਂ ਪਹਿਲੀ ਕੋਸ਼ਿਸ਼ ’ਚ ਹੀ ਡੌਕ ਕਰ ਲਵੋ।