ਮਲਰੌਨੀ ਨੇ ਆਪਣਾ ਓਂਟਾਰੀਓ ਆਵਾਜਾਈ ਪੋਰਟਫ਼ੋਲੀਓ ਰੱਖਿਆ ਬਰਕਰਾਰ

ਓਂਟਾਰੀਓ ਦੀ ਆਵਾਜਾਈ ਮੰਤਰੀ ਕੈਰੋਲਾਈਨ ਮਲਰੌਨੀ ਨੇ ਚੋਣਾਂ ਮਗਰੋਂ ਪ੍ਰੋਵਿੰਸ਼ੀਅਲ ਸਰਕਾਰ ’ਚ ਹੋਏ ਫ਼ੇਰਬਦਲ ਦਰਮਿਆਨ ਆਪਣਾ ਪੋਰਟਫ਼ੋਲੀਓ ਬਰਕਰਾਰ ਰੱਖਿਆ ਹੈ।

ਉਨ੍ਹਾਂ ਨੂੰ ਜੂਨ 2019 ’ਚ ਨਿਯੁਕਤ ਕੀਤਾ ਗਿਆ ਸੀ।

ਸਟੈਨ ਚੋ ਆਵਾਜਾਈ ਦੇ ਸਹਾਇਕ ਮੰਤਰੀ ਬਣੇ ਰਹਿਣਗੇ। ਇਸ ਅਹੁਦੇ ’ਤੇ ਉਹ ਜੂਨ 2021 ਤੋਂ ਬਿਰਾਜਮਾਨ ਹਨ।

Ontario's 2022 cabinet
ਕੈਪਸ਼ਨ: ਓਂਟਾਰੀਓ ਦੇ ਕੈਬਨਿਟ ਮੈਂਬਰ। (ਤਸਵੀਰ: ਓਂਟਾਰੀਓ ਸਰਕਾਰ)

ਓਂਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਨੇ ਇੱਕ ਬਿਆਨ ’ਚ ਕਿਹਾ, ‘‘ਸਾਡੀ ਸਰਕਾਰ ਅਰਥਚਾਰੇ ਦੇ ਵਿਕਾਸ ਅਤੇ ਮੁਢਲਾ ਢਾਂਚਾ ਨਿਰਮਾਣ ਬਾਰੇ ਆਪਣੀ ਉਤਸ਼ਾਹੀ ਯੋਜਨਾ ਨੂੰ ਲਾਗੂ ਕਰਨ ਲਈ ਨਿਰੰਤਰ ਕੰਮ ਕਰਦੀ ਰਹੇਗੀ, ਜਦਕਿ ਲੇਬਰ ਦੀ ਇਤਿਹਾਸਕ ਕਮੀ ਨੂੰ ਹੱਲ ਕਰਨ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ।’’

ਮਲਰੌਨੀ ਨੇ ਇਲੈਕਟ੍ਰੋਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.), ਮਨੁੱਖੀ ਤਸਕਰੀ ਵਿਰੋਧੀ ਪ੍ਰੋਗਰਾਮ ਅਤੇ ਹਾਈਵੇ 413 ਦੀ ਉਸਾਰੀ ਦੀਆਂ ਯੋਜਨਾਵਾਂ ਵਾਲੀਆਂ ਫ਼ਾਈਲਾਂ ’ਚ ਪ੍ਰਮੁੱਖ ਰੋਲ ਨਿਭਾਇਆ ਸੀ।