ਮਾਂਟ੍ਰਿਆਲ ਪੋਰਟ ’ਤੇ ਹਾਈਡ੍ਰੋਜਨ ਊਰਜਾ ਨਾਲ ਚੱਲਣ ਵਾਲੇ ਉਪਕਰਨ ਸਥਾਪਤ

ਕਿਊਬੈੱਕ ਸਟੀਵਡੋਰਿੰਗ ਕੰਪਨੀ (ਕਿਊ.ਐਸ.ਐਲ.) ਨੇ ਹਾਈਡ੍ਰੋਜਨ ਦੀ ਊਰਜਾ ਨਾਲ ਚੱਲਣ ਵਾਲੇ ਦੋ ਉਪਕਰਨਾਂ ਦੇ ਪ੍ਰੋਟੋਟਾਈਪ ਦੀ ਡਿਲੀਵਰੀ ਪ੍ਰਾਪਤ ਕੀਤੀ ਹੈ, ਜਿਸ ’ਚ ਇੱਕ ਟਰਮੀਨਲ ਟਰੈਕਟਰ ਵੀ ਸ਼ਾਮਲ ਹੈ, ਜਿਨ੍ਹਾਂ ਤੋਂ ਮਾਂਟ੍ਰਿਆਲ ਦੀ ਪੋਰਟ ’ਤੇ ਕੰਮ ਲਿਆ ਜਾਵੇਗਾ।

ਇਨ੍ਹਾਂ ਦੀ ਸਪਲਾਈ ਯੂਰੋਪੀਅਨ ਨਿਰਮਾਤਾ ਗੋੳਸੇਨ ਨੇ ਕੀਤੀ ਹੈ ਅਤੇ ਕਿਊਬੈੱਕ ’ਚ ਇਨ੍ਹਾਂ ਨੂੰ ਹਾਈਡ੍ਰੋਜਨ ਫ਼ਿਊਲ ’ਤੇ ਚੱਲਣਯੋਗ ਬਣਾਉਣ ਲਈ ਰੈਟਰੋਫ਼ਿੱਟ ਕੀਤਾ ਗਿਆ ਹੈ।

ਕਿਊ.ਐਸ.ਐੱਲ. ਨੇ ਉਪਕਰਨ 4 ਜੂਨ ਨੂੰ ਤੈਨਾਤ ਕੀਤੇ।

ਪੋਰਟ ਅਥਾਰਟੀ ਨੇ ਆਪਣੇ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ, ‘‘ਮਾਂਟ੍ਰਿਆਲ ਪੋਰਟ ਅਥਾਰਟੀ ਵੱਲੋਂ ਆਪਣੇ ਊਰਜਾ ਦੇ ਸਰੋਤ ਬਦਲਣ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਲਈ, ਰਵਾਇਤੀ ਪਥਰਾਟ ਬਾਲਣ ਦੀ ਥਾਂ ’ਤੇ ਘੱਟ ਕਾਰਬਨ ਛੱਡਣ ਵਾਲੇ ਬਦਲਵੇਂ ਫ਼ਿਊਲ ਦੇ ਪ੍ਰਯੋਗ ’ਤੇ ਮੁੱਖ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ’ਚ ਗ੍ਰੀਨ ਹਾਈਡ੍ਰੋਜਨ ਵੀ ਸ਼ਾਮਲ ਹੈ।’’