ਟਰੱਕ ਟਿਪਸ – ਮਾਰਕ-ਅਤੇ-ਮੈਜ਼ਰ ਬ੍ਰੇਕ ਐੱਡਜਸਟਮੈਂਟ

ਕਾਨੂੰਨ ਅਨੁਸਾਰ ਕਮਰਸ਼ੀਅਲ ਡਰਾਈਵਰਾਂ ਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਉਨ੍ਹਾਂ ਦੀਆਂ ਬ੍ਰੇਕਾਂ ਸਹੀ ਤਰੀਕੇ ਨਾਲ ਕੰਮ ਕਰ ਰਹੀਆਂ ਹਨ ਅਤੇ ਉਚਿਤ ਰੂਪ ’ਚ ਐਡਜਸਟ ਹਨ। ਬ੍ਰੇਕ ਸਟਰੋਕ ਨੂੰ ਮਾਪਣ ਲਈ ਮਾਰਕ-ਐਂਡ-ਮੈਜ਼ਰ (ਨਿਸ਼ਾਨੀ ਲਾ ਕੇ ਮਾਪਣ) ਨੂੰ ਇੱਕੋ-ਇੱਕ ਪੁਖਤਾ ਤਰੀਕਾ ਮੰਨਿਆ ਜਾਂਦਾ ਹੈ। ਸੜਕਾਂ ’ਤੇ ਜਾਂਚ ਕਰ ਰਹੇ ਇੰਸਪੈਕਟਰ ਵੀ ਸੜਕਾਂ ਕਿਨਾਰੇ ਬ੍ਰੇਕ ਐਡਜਸਟਮੈਂਟ ਨੂੰ ਇਸੇ ਤਰ੍ਹਾਂ ਮਾਪਦੇ ਹਨ। ਹਾਲਾਂਕਿ ਇਸ ਵੀਡੀਓ ’ਚ ਅਸੀਂ ਹੋਰ ਤਰੀਕਿਆਂ ਦਾ ਪ੍ਰਦਰਸ਼ਨ ਵੀ ਕਰਾਂਗੇ।

ਅਸੀਂ ਟਰੇਲਰ ਬ੍ਰੇਕ ’ਤੇ ਪੁਸ਼ਰੋਡ ਦੇ ਹਿੱਲਣ ਨੂੰ ਮਾਪਣ ਜਾ ਰਹੇ ਹਾਂ, ਇਸ ਲਈ ਪਹਿਲਾਂ ਬਾਹਰ ਨਿਕਲ ਕੇ ਵ੍ਹੀਲ਼ ਚੌਕ ਲਾਓ। ਟਰੱਕ ਨੂੰ ਚਾਲੂ ਕਰ ਕੇ ਸਿਰਫ਼ ਟਰੇਲਰ ਬ੍ਰੇਕਾਂ release ਕਰ ਦਿਓ। ਏਅਰ ਪਰੈਸ਼ਰ ਨੂੰ 90 ਅਤੇ 100 ਪੀ.ਐਸ.ਆਈ. ਵਿਚਕਾਰ ਬਣਾਓ, ਫਿਰ ਟਰੱਕ ਨੂੰ ਬੰਦ ਕਰ ਦਿਓ।

ਐਡਜਸਟਮੈਂਟ ਲਿਮਿਟ, ਜਾਂ ਵੱਧ ਤੋਂ ਵੱਧ ਇਜਾਜ਼ਤਯੋਗ ਸਟਰੋਕ ਲੈਂਥ ਜਾਨਣ ਲਈ, ਪਹਿਲਾਂ ਸਾਨੂੰ ਬ੍ਰੇਕ ਚੈਂਬਰ ਦਾ ਆਕਾਰ ਅਤੇ ਕਿਸਮ ਨੂੰ ਨਿਰਧਾਰਤ ਕਰਨਾ ਚਾਹੀਦਾ ਹੈ। ਇਸ ਮਾਮਲੇ ’ਚ, ਆਕਾਰ ਅਤੇ ਕਿਸਮ ਬਾਰੇ housing ’ਤੇ ਲਿਖਿਆ ਹੀ ਗਿਆ ਹੈ। ਇਹ type 3030 ਦਾ ਹੈ, ਜਿਸ ਦਾ ਸਟਰੋਕ 2.50-ਇੰਚ ਹੈ। ਨੋਟ ਕਰੋ ਕਿ, ਇਹ ਐਡਜਸਟਮੈਂਟ ਦੀ ਹੱਦ ਨਹੀਂ ਹੈ; ਬਲਕਿ ਇਹ ਚੈਂਬਰ ਦਾ ਵੱਧ ਤੋਂ ਵੱਧ ਮੁਮਕਿਨ ਸਟਰੋਕ ਦਰਸਾਉਂਦਾ ਹੈ। ਚਾਰਟ ਨੂੰ ਵੇਖੀਏ ਤਾਂ, ਕੋਈ ਵਿਸ਼ੇਸ਼ ਮਾਰਕਿੰਗ ਤੋਂ ਬਗ਼ੈਰ size 30 ਦੇ ਆਕਾਰ ਵਾਲੇ ਚੈਂਬਰ ਦੀ ਐਡਜਸਟਮੈਂਟ ਲਿਮਿਟ 2 ਇੰਚ ਹੁੰਦੀ  ਹੈ।

ਬ੍ਰੇਕਾਂ release ਕਰ ਕੇ ਪੁਸ਼ਰੋਡ ਦੇ ਚੈਂਬਰ ਮੂਹਰੇ ਜਾਂ ਕਿਸੇ ਹੋਰ ਢੁਕਵੇਂ ਸਥਿਰ ਪੁਆਇੰਟ ’ਤੇ ਸਟੀਕ ਨਿਸ਼ਾਨੀ ਲਾ ਕੇ ਪੁਸ਼ਰੋਡ ਦੇ ਲਾਏ ਸਟਰੋਕ ਨੂੰ ਮਾਪੋ। ਫਿਰ, ਪੂਰੀਆਂ ਬ੍ਰੇਕਾਂ ਲਾ ਕੇ, ਇਹ ਮਾਪੋ ਕਿ ਬ੍ਰੇਕ ਚੈਂਬਰ ਦੇ ਮੂਹਰੇ ਤੋਂ ਪਹਿਲਾਂ ਲਾਈ ਨਿਸ਼ਾਨੀ ਦੀ ਦੂਰੀ ਕਿੰਨੀ ਹੈ। ਇਸ ਮਾਮਲੇ ’ਚ, ਮੈਂ ਚੈਂਬਰ ਸਾਹਮਣੇ ਪੁਸ਼ਰੋਡ ’ਤੇ ਇੱਕ ਟੇਪ ਦਾ ਟੁਕੜਾ ਲਾ ਦਿੱਤਾ ਸੀ। ਇਸ ਕੰਮ ’ਚ ਤੁਹਾਨੂੰ ਬ੍ਰੇਕਾਂ ਲਾਉਣ ਲਈ ਕਿਸੇ ਹੋਰ ਵਿਅਕਤੀ ਦੀ ਮਦਦ ਦੀ ਜ਼ਰੂਰਤ ਪਵੇਗੀ।

ਇਸ ਮਾਮਲੇ ’ਚ, ਪੁਸ਼ਰੋਡ ਸਟਰੋਕ ਦੀ ਲੰਬਾਈ ਡੇਢ ਇੰਚ ਹੈ। ਇਸ ਤਰ੍ਹਾਂ ਦੇ ਚੈਂਬਰ ਲਈ ਇਹ ਦੋ ਇੰਚ ਦੀ ਹੱਦ ਤੋਂ ਘੱਟ ਹੈ, ਇਸ ਲਈ ਇਹ ਬ੍ਰੇਕ ਦਰੁਸਤ ਹੈ। ਟਰੱਕ ਦੀਆਂ ਸਾਰੀਆਂ ਬ੍ਰੇਕਾਂ ਲਈ ਇਸੇ ਪ੍ਰਕਿਰਿਆ ਨੂੰ ਦੋਹਰਾਓ।

ਬ੍ਰੇਕ ਸਟ੍ਰੋਕ ਦੀ ਜਾਂਚ ਕਰਨ ਲਈ ਹੋਰ ਤਰੀਕੇ ਵੀ ਹਨ, ਪਰ ਇਹ ਮਾਰਕ-ਐਂਡ-ਮੈਜ਼ਰ ਤਰੀਕੇ ਜਿੰਨੇ ਭਰੋਸੇਯੋਗ ਨਹੀਂ ਹਨ। ਇਸ ਦੇ ਕਈ ਕਾਰਨ ਹਨ, ਜਿਨ੍ਹਾਂ ਨੂੰ ਮੈਂ ਕੁੱਝ ਦੇਰ ਬਾਅਦ ਵਿਸਥਾਰ ਨਾਲ ਦੱਸਾਂਗਾ। ਡਰਾਈਵਰ ਫ਼੍ਰੀਸਟਰੋਕ ਨੂੰ ਵੀ ਮਾਪ ਸਕਦੇ ਹਨ, ਜੋ ਕਿ ਉਹ ਦੂਰੀ ਹੈ ਜੋ ਪੁਸ਼ਰੋਡ ਦੀ ਪੂਰੀ ਤਰ੍ਹਾਂ ਖਿੱਚੀ ਸਥਿਤੀ ਤੋਂ ਬ੍ਰੇਕ ਸ਼ੂਜ਼ ਦੇ ਬ੍ਰੇਕ ਡਰੰਮ ਨਾਲ ਸੰਪਰਕ ਕਰਨ ਦੀ ਸਥਿਤੀ ਤੱਕ ਤੈਅ ਕਰਦੀ ਹੈ। ਲੀਵਰੇਜ ਵਧਾਉਣ ਲਈ ਰੈਂਚ ਜਾਂ prybar ਦਾ ਪ੍ਰਯੋਗ ਕਰੋ। ਕਈ ਵਾਰੀ ਰਿਟਰਨ ਸਪਰਿੰਗ ਜ਼ਿਆਦਾ ਕਰੜਾ ਹੋ ਸਕਦਾ ਹੈ।

ਇਸ ਮਾਮਲੇ ’ਚ, ਫ਼੍ਰੀਸਟਰੋਕ ਦਾ ਮਾਪ ਸਵਾ ਇੰਚ ਹੈ। ਇਹ ਦੋ ਇੰਚ ਦੀ ਹੱਦ ਤੋਂ ਕਾਫ਼ੀ ਅੰਦਰ ਹੈ, ਇਸ ਲਈ ਸਭ ਠੀਕ ਹੈ। ਪਰ ਕੀ ਸੱਚਮੁਚ?

Applied ਸਟਰੋਕ ਅਤੇ ਫ਼੍ਰੀਸਟਰੋਕ ਮਾਪ ’ਚ ਇੰਚ ਦੇ ਚੌਥੇ ਹਿੱਸੇ ਦਾ ਫ਼ਰਕ ਕਿਸ ਤਰ੍ਹਾਂ ਹੋ ਸਕਦਾ ਹੈ? 100 ਪੀ.ਐਸ.ਆਈ. ਨਾਲ, ਪੂਰਾ-ਪਰੈਸ਼ਰ ਲਾ ਕੇ, 30 ਸੁਕੇਅਰ-ਇੰਚ ਬ੍ਰੇਕ ਚੈਂਬਰ ਪੁਸ਼ ਰੋਡ ’ਤੇ 3,000 ਪਾਊਂਡ ਦੀ force ਲਾਉਂਦਾ ਹੈ। ਇਹ ਬ੍ਰੇਕ ਕੰਪੋਨੈਂਟਸ ’ਚ ਕੁੱਝ deformation ਪੈਦਾ ਕਰ ਸਕਦਾ ਹੈ, ਅਤੇ ਇਹ ਬ੍ਰੇਕ ਨੂੰ ਕੁੱਝ expand ਵੀ ਕਰ ਦਿੰਦਾ ਹੈ ਅਤੇ ਬ੍ਰੇਕ ਲਾਈਨਿੰਗਸ ਨੂੰ compress ਕਰ ਦਿੰਦਾ ਹੈ।

ਜੇਕਰ ਫ੍ਰੀਸਟਰੋਕ ਮਾਪ ਪੌਣੇ ਦੋ ਇੰਚ ਵਿਖਾਉਂਦਾ ਹੈ, ਪੂਰੇ-ਪਰੈਸ਼ਰ ਨਾਲ ਲਾਇਆ ਸਟਰੋਕ ਮਾਪ 2-ਇੰਚ ਸਟਰੋਕ ਹੱਦ ਤੋਂ ਵੱਧ ਹੋ ਸਕਦਾ ਹੈ। ਫ਼੍ਰੀਸਟਰੋਕ ਮਾਪ ਤੁਹਾਨੂੰ ਸੁਰੱਖਿਅਤ ਹੋਣ ਦਾ ਗ਼ਲਤ ਅਹਿਸਾਸ ਦੇ ਸਕਦਾ ਹੈ।

ਇੱਕ ਹੋਰ ਪ੍ਰਵਾਨ, ਪਰ ਬਹੁਤਾ ਭਰੋਸੇਯੋਗ ਨਹੀਂ, ਤਰੀਕਾ ਸਟਰੋਕ ਲੈਂਥ ਨੂੰ ਪਾਰਕਿੰਗ ਬ੍ਰੇਕਾਂ ਲਾ ਕੇ ਮਾਪਣ ਦਾ ਹੈ। ਇਸ ’ਚ ਸਮੱਸਿਆ ਇਹ ਹੈ ਕਿ ਪਾਰਕਿੰਗ ਬ੍ਰੇਕ ਸਪਰਿੰਗ ਸਿਰਫ਼ 60 ਪੀ.ਐਸ.ਆਈ. ਦੇ ਬਰਾਬਰ ਜ਼ੋਰ ਲਾਉਂਦੇ ਹਨ। ਮਤਲਬ ਕਿ ਪੁਸ਼ਰੋਡ ਓਨੀ ਦੂਰੀ ਤੈਅ ਨਹੀਂ ਕਰੇਗੀ ਜਿੰਨੀ ਇਹ ਪੂਰੇ 100 ਪੀ.ਐਸ.ਆਈ. ਲਾਉਣ ਨਾਲ ਤੈਅ ਕਰੇਗੀ। ਇੱਕ ਵਾਰੀ ਫਿਰ ਇਹ ਤੁਹਾਨੂੰ ਬ੍ਰੇਕ ਸਟਰੋਕ ਦੇ ਸੁਰੱਖਿਅਤ ਹੋਣ ਦਾ ਗ਼ਲਤ ਅਹਿਸਾਸ ਦੇ ਸਕਦਾ ਹੈ।

ਤੀਜਾ ਅਤੇ ਸਭ ਤੋਂ ਘੱਟ ਭਰੋਸੇਯੋਗ ਤਰੀਕਾ ਪੁਸ਼ਰੋਡ ਅਤੇ ਸਲੈਕ ਐਡਜਸਟਰ ਵਿਚਕਾਰ angle ਨੂੰ ਵੇਖਣਾ ਹੈ। ਜੇਕਰ ਸ਼ੁਰੂਆਤ ’ਚ ਬ੍ਰੇਕ ਨੂੰ ਠੀਕ ਤਰੀਕੇ ਨਾਲ ਐਡਜਸਟ ਕੀਤਾ ਗਿਆ ਸੀ, ਤਾਂ ਪੂਰਾ ਦਬਾਅ ਲਾਉਣ ’ਤੇ ਸਟਰੋਕ ਹੱਦ ਤੋਂ angle 90 ਡਿਗਰੀ ਜਾਂ ਇਸ ਤੋਂ ਵੱਧ ਹੋਵੇਗਾ। ਕਈ ਕਾਰਨ ਹਨ ਜਿਨ੍ਹਾਂ ਕਰਕੇ ਇਹ ਯਕੀਨੀ ਨਹੀਂ ਕੀਤਾ ਜਾ ਸਕਦਾ ਕਿ ਬ੍ਰੇਕਾਂ ਆਪਣੀ ਸਟਰੋਕ ਹੱਦ ਤੋਂ ਅੰਦਰ ਹਨ।

ਜੇਕਰ ਤੁਸੀਂ ਇਹ ਯਕੀਨੀ ਕਰਨਾ ਚਾਹੁੰਦੇ ਹੋ ਕਿ ਤੁਹਾਡੀਆਂ ਬ੍ਰੇਕਾਂ ਉਚਿਤ ਤਰੀਕੇ ਨਾਲ ਐਡਜਸਟ ਹਨ, ਤਾਂ ਪੂਰੇ ਦਬਾਅ ’ਤੇ ਮਾਰਕ-ਐਂਡ ਮੈਜ਼ਰ ਇੱਕੋ-ਇੱਕ ਭਰੋਸੇਯੋਗ ਤਰੀਕਾ ਹੈ। ਜੇਕਰ ਤੁਸੀਂ ਹੋਰਨਾਂ ਤਰੀਕਿਆਂ ’ਚੋਂ ਕਿਸੇ ਨੂੰ ਚੁਣਦੇ ਹੋ, ਤਾਂ ਇਹ ਜਾਣ ਲਵੋ ਕਿ ਪੂਰੇ ਤਰ੍ਹਾਂ ਲਾਉਣ ’ਤੇ, ਮੁਮਕਿਨ ਹੈ ਕਿ ਸਟਰੋਕ ਲੰਮਾ ਹੋਵੇਗਾ। ਜੇਕਰ ਤੁਸੀਂ ਕਿਸੇ ਬਦਲਵੇਂ ਤਰੀਕੇ ਨਾਲ ਇਸ ਹੱਦ ਦੇ ਨੇੜੇ ਹੋ, ਮਾਰਕ-ਐਂਡ-ਮੈਜ਼ਰ ਨੂੰ ਅਪਣਾਓ, ਜਾਂ ਬ੍ਰੇਕਾਂ ਦੀ ਆਪਣੇ ਮਕੈਨਿਕ ਤੋਂ ਜਾਂਚ ਕਰਵਾ ਲਓ।