ਲਾਇਟਨਿੰਗ ਈਮੋਟਰਸ ਇਲੈਕਟ੍ਰਿਕ ਚੈਸਿਸ ਨੇ ਕੀਤਾ ਉੱਚ ਭਾਰ ਰੇਟਿੰਗ ਦਾ ਵਾਅਦਾ

Avatar photo

ਲਾਇਟਨਿੰਗ ਈਮੋਟਰਸ ਨੇ ਮੇਟਾਲਸਾ ਨਾਲ ਮਿਲ ਕੇ ਕਮਰਸ਼ੀਅਲ ਇਲੈਕਟ੍ਰਿਕ ਗੱਡੀਆਂ ’ਚ ਪ੍ਰਯੋਗ ਲਈ ਇੱਕ ਰੋਲਿੰਗ ਚੈਸਿਸ ਵਿਕਸਤ ਕੀਤੀ ਹੈ।

(ਤਸਵੀਰ: ਲਾਈਟਨਿੰਗ ਈਮੋਟਰਸ)

ਇਹ ਸ਼੍ਰੇਣੀ 4 ਅਤੇ ਸ਼੍ਰੇਣੀ 5 ਕਮਰਸ਼ੀਅਲ ਇਲੈਕਟ੍ਰਿਕ ਚੈਸਿਸ ਕੈਬਸ, ਸਟਿ੍ਰਪਡ ਚੈਸਿਸ, ਅਤੇ ਕੱਟਅਵੇ ਚੈਸਿਸ ਲਈ ਮੌਜੂਦ ਹੈ, ਅਤੇ ਇਸ ’ਚ ਵੱਖੋ-ਵੱਖ ਆਕਾਰ ਅਤੇ ਰੂਪ-ਰੇਖਾਵਾਂ ਦੀਆਂ ਬੈਟਰੀਆਂ, ਪਾਵਰਟ੍ਰੇਨ ਇੰਟੀਗਰੇਸ਼ਨ ਅਤੇ ਵ੍ਹੀਲਬੇਸ ਨੂੰ ਫ਼ਿੱਟ ਕੀਤਾ ਜਾ ਸਕਦਾ ਹੈ।

ਲਾਈਟਨਿੰਗ ਈਮੋਟਰਸ ਨੇ ਕਿਹਾ ਕਿ ਚੈਸਿਸ ਖ਼ੁਦ 1,500 ਪਾਊਂਡ ਦੇ ਕੁੱਲ ਗੱਡੀ ਭਾਰ ਦਾ ਸਮਰਥਨ ਕਰੇਗੀ, ਜੋ ਕਿ ਅੱਜ ਬਾਜ਼ਾਰ ’ਚ ਉਪਲਬਦ ਔਸਤਨ ਪਲੇਟਫ਼ਾਰਮਾਂ ਤੋਂ ਵੱਧ ਹੈ। ਕੰਪਨੀ ਨੇ ਕਿਹਾ ਕਿ ਇਸ ਦਾ ਮਤਲਬ ਇਲੈਕਟ੍ਰਿਕ ਐਂਬੂਲੈਂਸਾਂ, ਸ਼ਟਲ ਬੱਸਾਂ, ਡਿਲੀਵਰੀ ਅਤੇ ਰੈਫ਼ਰਿਜਰੇਟਡ ਟਰੱਕਾਂ, ਅਤੇ ਵਰਕ ਟਰੱਕਾਂ ਲਈ ਵੱਧ ਪੈਸੇਂਜਰ ਅਤੇ ਪੇਲੋਡ ਸਮਰਥਾਵਾਂ ਹੋ ਸਕਦਾ ਹੈ।

ਪ੍ਰੀ-ਪ੍ਰੋਡਕਸ਼ਨ ਦੂਜੀ ਤਿਮਾਹੀ ’ਚ ਸ਼ੁਰੂ ਹੋਵੇਗੀ, ਜਦਕਿ ਉਤਪਾਦਨ ਸਾਲ ਦੇ ਅਖ਼ੀਰ ਤੋਂ ਪਹਿਲਾਂ ਸ਼ੁਰੂ ਕਰਨ ਦੀ ਯੋਜਨਾ ਹੈ।