ਵਾਲਮਾਰਟ ਕੈਨੇਡਾ ਨੇ ਪੇਸ਼ ਕੀਤੀ ਕਾਰਬਨ ਮੁਕਤ ਲਾਸਟ-ਮਾਈਲ ਡਿਲੀਵਰੀ

Avatar photo

ਵਾਲਮਾਰਟ ਕੈਨੇਡਾ ਦਾ ਪਹਿਲਾ ਪ੍ਰਮੁੱਖ ਰਿਟੇਲਰ ਹੈ ਜੋ ਕਿ ਈ-ਕਾਮਰਸ ਰਾਹੀਂ ਵਾਲਮਾਰਟ ਵੱਲੋਂ ਵੇਚੀਆਂ ਅਤੇ ਪਹੁੰਚਾਈਆਂ ਜਾ ਰਹੀਆਂ ਚੀਜ਼ਾਂ ਨੂੰ ਕਾਰਬਨ-ਮੁਕਤ ਤਰੀਕੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚਾਏਗਾ। ਇਸ ’ਚ ਆਨਲਾਈਨ ਕਰਿਆਨੇ ਦਾ ਸਾਮਾਨ ਵੀ ਸ਼ਾਮਲ ਹੈ।

ਵਾਲਮਾਰਟ ਵੱਲੋਂ ਫ਼ੰਡਿੰਗ ਪ੍ਰਾਪਤ ਪ੍ਰੋਗਰਾਮ ਅੰਦਾਜ਼ਨ ਆਪਣੇ ਪਹਿਲੇ ਸਾਲ ਦੌਰਾਨ 25,000 ਟਨ ਕਾਰਬਨ ਡਾਈਆਕਸਾਈਡ ਦਾ ਉਤਸਰਜਨ ਘੱਟ ਕਰੇਗਾ ਜੋ ਕਿ 5,000 ਕਾਰਾਂ ਨੂੰ ਸੜਕਾਂ ਤੋਂ ਹਟਾ ਦੇਣ ਦੇ ਬਰਾਬਰ ਹੋਵੇਗਾ। ਇਹ ਪ੍ਰੋਗਰਾਮ ਵਾਲਮਾਰਟ ਵੱਲੋਂ, ਸਕੋਪ 1 ਅਤੇ 2 ਉਤਸਰਜਨ ਲਈ ਆਫ਼ਸੈੱਟ ਦਾ ਪ੍ਰਯੋਗ ਕੀਤੇ ਬਗ਼ੈਰ, 2040 ਤਕ ਕੌਮਾਂਤਰੀ ਪੱਧਰ ’ਤੇ ਸਿਫ਼ਰ ਉਤਸਰਜਨ ਪ੍ਰਾਪਤ ਕਰਨ ਦੇ ਟੀਚੇ ਦਾ ਇੱਕ ਹਿੱਸਾ ਹੈ।

ਕਾਰਬਨ ਆਫ਼ਸੈੱਟ ਅਜਿਹੀਆਂ ਕੰਪਨੀਆਂ ਅਤੇ ਗ੍ਰਾਹਕਾਂ ਨੂੰ ਪ੍ਰਾਜੈਕਟ ਲਈ ਪੈਸਾ ਦੇਣ ਦੀ ਇਜਾਜ਼ਤ ਦਿੰਦੇ ਹਨ ਜੋ ਕਿ ਜਲਵਾਯੂ ਤਬਦੀਲੀ ਦੇ ਅਸਰ ਨੂੰ ਘੱਟ ਕਰਦੇ ਹਨ, ਜਿਸ ਨਾਲ ਆਵਾਜਾਈ ਵਰਗੀਆਂ ਕਾਰਵਾਈਆਂ ਤੋਂ ਪੈਦਾ ਹੁੰਦੇ ਉਤਸਰਜਨ ਦੀ ਭਰਪਾਈ ਹੁੰਦੀ ਹੈ।

(ਤਸਵੀਰ: ਵਾਲਮਾਰਟ ਕੈਨੇਡਾ)

ਵਾਲਮਾਰਟ ਨੇ ਇੱਕ ਟਿਕਾਊ ਤਕਨਾਲੋਜੀ ਕੰਪਨੀ ਈਕੋਕਾਰਟ ਨੂੰ ਆਨਲਾਈਨ ਆਰਡਰਾਂ ਤੋਂ ਪੈਦਾ ਹੁੰਦੇ ਉਤਸਰਜਨ ਨੂੰ ਮਾਪਣ ਅਤੇ ਤਸਦੀਕ ਕਰਨ ਅਤੇ ਉੱਚ-ਮਿਆਰੀ ਪ੍ਰਾਜੈਕਟਾਂ ਤੋਂ ਉਸੇ ਡਾਲਰ ਕੀਮਤ ’ਚ ਕਾਰਬਨ ਆਫ਼ਸੈੱਟ ਖ਼ਰੀਦਣ ਦੇ ਕੰਮ ’ਚ ਲਾਇਆ ਹੈ ਜੋ ਇਨ੍ਹਾਂ ਉਤਸਰਜਨਾਂ ਨੂੰ ਘੱਟ ਕਰਨ ਜਾਂ ਰੋਕਣ ਲਈ ਜ਼ਰੂਰੀ ਹਨ।

ਵਾਲਮਰਾਟ ਕੈਨੇਡਾ ਦੇ ਈ-ਕਾਮਰਸ ਐਸ.ਵੀ.ਪੀ. ਲਾਰੈਂਟ ਡੂਰੇ ਨੇ ਕਿਹਾ, ‘‘ਜਦੋਂ ਅਸੀਂ ਆਪਣੇ ਪੂਰੇ ਕਾਰੋਬਾਰ ’ਚ ਰੀਜੈਨਰੇਟਿਵ ਕੰਪਨੀ ਬਣ ਕੇ ਉਤਸਰਜਨ ਖ਼ਤਮ ਕਰਨ ਵੱਲ ਜਾ ਰਹੇ ਹਾਂ ਤਾਂ ਸਾਡੀਆਂ ਈ-ਕਾਮਰਸ ਕਾਰਵਾਈਆਂ ’ਚ ਕਾਰਬਨ ਆਫ਼ਸੈੱਟ ਲਈ ਫ਼ੰਡ ਦੇਣਾ ਵਾਲਮਾਰਟ ਲਈ ਅੱਜ ਆਪਣਾ ਅਸਰ ਛੱਡਣ ਦਾ ਮੌਕਾ ਹੈ।’’

ਜਿਨ੍ਹਾਂ ਪ੍ਰਾਜੈਕਟਾਂ ਲਈ ਵਾਲਮਾਰਟ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ ਉਹ ਕੰਪਨੀ ਦੇ ਰੀਜੈਨਰੇਟਿਵ ਕੰਪਨੀ ਬਣਨ ਦੇ ਸਫ਼ਰ ਨਾਲ ਮੇਲ ਖਾਂਦੇ ਹਨ ਅਤੇ ਇਹ ਕੈਨੇਡੀਅਨ-ਅਧਾਰਤ ਪਹਿਲਾਂ ਦੀ ਸੂਚੀ ’ਤੇ ਅਧਾਰਤ ਹੋਵੇਗਾ ਜੋ ਕਿ ਜਾਂ ਤਾਂ ਸਰਗਰਮ ਤਰੀਕੇ ਨਾਲ ਕਾਰਬਨ ਨੂੰ ਵਾਤਾਵਰਣ ’ਚੋਂ ਖ਼ਤਮ ਕਰਨ ਜਾਂ ਭਵਿੱਖ ’ਚ ਕਾਰਬਨ ਉਤਸਰਜਨ ਨੂੰ ਰੋਕਣ ਲਈ ਕੰਮ ਕਰਦੀਆਂ ਹਨ।

ਈਕੋਕਾਰਟ ਦੇ ਸੀ.ਓ.ਓ. ਪੀਟਰ ਟੋਮੇ ਨੇ ਕਿਹਾ, ‘‘ਈਕੋਕਾਰਟ ਨੂੰ ਵਾਲਮਾਰਟ ਕੈਨੇਡਾ ਨਾਲ ਸਹਿਯੋਗ ਕਰ ਕੇ ਮਾਣ ਹੈ ਜੋ ਕਿ ਕੈਨੇਡਾ ’ਚ ਅਜਿਹੇ ਪਹਿਲੇ ਵੱਡੇ ਰੀਟੇਲਰ ਬਣ ਗਏ ਹਨ ਜੋ ਕਾਰਬਨ ਮੁਕਤ ਲਾਸਟ ਮਾਈਲ ਤੱਕ ਡਿਲੀਵਰੀ ਪੇਸ਼ ਕਰਦੇ ਹਨ।’’

ਵਾਲਮਾਰਟ ਦੀ ਲਾਸਟ ਮਾਈਲ ਡਿਲੀਵਰੀ ’ਚ ਉਤਸਰਜਨ ਨੂੰ ਮਾਪਣਾ ਅਤੇ ਉੱਚ-ਮਿਆਰੀ ਕਾਰਬਨ ਆਫ਼ਸੈੱਟ ਪ੍ਰਾਜੈਕਟਾਂ ਲਈ ਸਰੋਤ ਮੁਹੱਈਆ ਕਰਵਾਉਣ ਅਤੇ ਸੋਧ ਕਰਨ ਦੇ ਨਾਲ, ਈਕੋਕਾਰਟ ਤਿਮਾਹੀ ਅਸਰ ਅਤੇ ਉਤਸਰਜਨ ਰਿਪੋਰਟਿੰਗ ਵੀ ਮੁਹੱਈਆ ਕਰਵਾਏਗਾ। ਇਸ ਰਿਪੋਰਟਿੰਗ ਨਾਲ ਵਾਲਮਾਰਟ ਅੰਦਾਜ਼ਨ ਉਤਸਰਜਨ ਦਾ ਪਤਾ ਕਰ ਸਕੇਗਾ ਅਤੇ ਆਪਣੇ ਤੀਜੀ-ਧਿਰ ਕੈਰੀਅਰ ਪਾਰਟਨਰਾਂ ਲਈ ਮਾਨਕ ਸਥਾਪਤ ਕਰ ਸਕੇਗਾ।