ਸਰਜਨਰ ਟਰੱਕ ਗਰੁੱਪ ਬਣਿਆ ਈ.ਵੀ.-ਸਰਟੀਫ਼ਾਈਡ

ਸਰਜਨਰ ਟਰੱਕ ਗਰੁੱਪ ਵੀ ਹੁਣ ਇਲੈਕਟ੍ਰਿਕ ਵਹੀਕਲ-ਸਰਟੀਫ਼ਾਈਡ ਬਣ ਗਿਆ ਹੈ, ਜੋ ਕਿ ਅਜਿਹਾ ਕਰਨ ਵਾਲਾ ਕੈਨੇਡਾ ਦਾ ਸਭ ਤੋਂ ਨਵਾਂ ਮੈਕ ਅਤੇ ਵੋਲਵੋ ਡੀਲਰ ਹੈ।

ਕਿੰਗਸਟਨ ਅਤੇ ਓਟਾਵਾ, ਓਂਟਾਰੀਓ ’ਚ ਇਸ ਦੇ ਦੋਵੇਂ ਟਿਕਾਣੇ ਹੁਣ ਇਲੈਕਟ੍ਰਿਕ ਮੈਕ ਅਤੇ ਵੋਲਵੋ ਟਰੱਕਸ ਵੇਚਣ ਅਤੇ ਸਪੋਰਟ ਕਰਨ ਲਈ ਈ.ਵੀ.-ਸਰਟੀਫ਼ਾਈਡ ਹਨ।

ਮੈਕ ਟਰੱਕਸ ਨਾਰਥ ਅਮਰੀਕਾ ਦੇ ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ, ‘‘ਕਿੰਗਸਟਨ ਅਤੇ ਓਟਾਵਾ ’ਚ ਮੈਕ ਗ੍ਰਾਹਕ ਈ.ਵੀ. ਲਈ ਉਸੇ ਤਰ੍ਹਾਂ ਦੀ ਮੁਕੰਮਲ ਸਪੋਰਟ ਦੀ ਉਮੀਦ ਰੱਖ ਸਕਦੇ ਹਨ ਜੋ ਕਿ ਉਹ ਬਾਕੀ ਸਾਰੇ ਮੈਕ ਉਤਪਾਦਾਂ ਲਈ ਕਰਦੇ ਹਨ। ਸਾਨੂੰ ਮਾਣ ਹੈ ਕਿ ਈ.ਵੀ. ਸਰਟੀਫ਼ੀਕੇਸ਼ਨ ਪ੍ਰਾਪਤ ਕਰਨ ਲਈ ਸਾਡੇ ਏਨੇ ਸਾਰੇ ਡੀਲਰ ਸਾਡੇ ਨਾਲ ਕੰਮ ਕਰ ਰਹੇ ਹਨ ਤਾਂ ਕਿ ਉਹ ਭਵਿੱਖ ’ਚ ਬਦਲਣ ਜਾ ਰਹੇ ਟਰਾਂਸਪੋਰਟੇਸ਼ਨ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਤਿਆਰ ਰਹਿ ਸਕਣ।’’

Mack LR Electric at Surgenor
(ਤਸਵੀਰ: ਮੈਕ ਟਰੱਕਸ)

ਵੋਲਵੋ ਟਰੱਕਸ ਨਾਰਥ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਵੀ ਕਿਹਾ, ‘‘ਸਾਡੇ ਵੋਲਵੋ ਟਰੱਕਸ ਸਰਟੀਫ਼ਾਈਡ ਈ.ਵੀ. ਡੀਲਰਸ਼ਿਪ ਦਾ ਨਿਰੰਤਰ ਵਿਸਤਾਰ ਇਸ ਗੱਲ ਦਾ ਸਬੂਤ ਹੈ ਕਿ ਗ੍ਰਾਹਕਾਂ ’ਚ ਇਹ ਆਤਮਵਿਸ਼ਵਾਸ ਪੈਦਾ ਹੋ ਰਿਹਾ ਹੈ ਕਿ ਆਪਣੇ ਫ਼ਲੀਟ ਲਈ ਬੈਟਰੀ-ਇਲੈਕਟਿ੍ਰਕ ਟਰੱਕਾਂ ਨੂੰ ਖ਼ਰੀਦਣ। ਅਤੇ ਇਹ ਆਤਮਵਿਸ਼ਵਾਸ ਏਨਾ ਜ਼ਿਆਦਾ ਹੈ ਕਿ ਮੌਜੂਦਾ ਮੰਗ ਪੂਰੀ ਕਰਨ ਅਤੇ ਨੇੜ ਭਵਿੱਖ ’ਚ ਇਲੈਕਟ੍ਰੋਮੋਬਿਲਟੀ ਦੇ ਵਿਸਤਾਰ ਦੀ ਤਿਆਰੀ ਲਈ ਸਰਜਨਰ ਟਰੱਕ ਗਰੁੱਪ ਵਰਗੀਆਂ ਡੀਲਰਸ਼ਿਪ ਨੂੰ ਆਪਣੇ ਕਈ ਟਿਕਾਣੇ ਇਕੱਠਿਆਂ ਸਰਟੀਫ਼ਾਈਡ ਬਣਾਉਣੇ ਪੈ ਰਹੇ ਹਨ।’’

ਸਰਜਨਰ ਕੋਲ ਹੁਣ ਦੋਹਾਂ ਟਿਕਾਣਿਆਂ ’ਤੇ ਦੋ ਸਰਟੀਫ਼ਾਈਡ ਈ.ਵੀ. ਤਕਨੀਸ਼ੀਅਨ ਮੌਜੂਦ ਹਨ, ਅਤੇ ਹਰ ਟਿਕਾਣੇ ’ਤੇ ਇੱਕ ਸਮਰਪਿਤ ਇਲੈਕਟ੍ਰਿਕ ਵਹੀਕਲ ਬੇਅ ਹੈ। ਦੋਹਾਂ ਡੀਲਰਸ਼ਿਪ ’ਤੇ ਹੀਲੀਓਕਸ ਦੇ ਤੇਜ਼ ਡੀ.ਸੀ. 50 ਕਿੱਲੋਵਾਟ ਚਾਰਜਰ ਵੀ ਲੱਗੇ ਹੋਏ ਹਨ।

ਸਰਜਨਰ ਕਿੰਗਸਟਨ ਦੇ ਜਨਰਲ ਮੈਨੇਜਰ ਮਾਈਕ ਗੈਲੰਟ ਨੇ ਕਿਹਾ, ‘‘ਸਰਜਨਰ ਆਵਾਜਾਈ ਦੇ ਇਲੈਕਟ੍ਰੀਫ਼ੀਕੇਸ਼ਨ ਵੱਲ ਰੂਪਾਂਤਰਣ ਦਾ ਹਿੱਸਾ ਬਣਨ ਲਈ ਤਿਆਰ ਅਤੇ ਖ਼ੁਸ਼ ਹੈ।’’

ਕੈਨੇਡਾ ’ਚ ਹੁਣ ਸੱਤ ਈ.ਵੀ.-ਸਰਟੀਫ਼ਾਈਡ ਮੈਕ ਅਤੇ ਵੋਲਵੋ ਡੀਲਰ ਹੋ ਗਏ ਹਨ।