ਟਰੱਕ ਟਿਪਸ – 5th ਵ੍ਹੀਲ ਅਤੇ ਟ੍ਰੇਲਰ ਬੋਗੀ ਸਲਾਈਡਿੰਗ

ਐਕਸਲ ਵੇਟ ਰੈਗੂਲੇਸ਼ਨਾਂ ਦੀ ਪਾਲਣਾ ਕਰਨ ਲਈ, ਡਰਾਈਵਰਾਂ ਨੂੰ ਕਦੇ-ਕਦੇ 5th ਵ੍ਹੀਲ ਜਾਂ ਟਰੇਲਰ ਐਕਸਲਸ ਨੂੰ reposition ਕਰਨ ਦੀ ਜ਼ਰੂਰਤ ਪਵੇਗੀ ਤਾਂ ਕਿ weight distribution ਦਰੁਸਤ ਹੋ ਸਕੇ। ਇਸ ਵੀਡੀਓ ’ਚ ਦੱਸਿਆ ਗਿਆ ਹੈ ਕਿ 5th ਵ੍ਹੀਲ ਅਤੇ ਟਰੇਲਰ ਐਕਸਲ ਨੂੰ ਸੁਰੱਖਿਅਤ ਤਰੀਕੇ ਨਾਲ ਕਿਸ ਤਰ੍ਹਾਂ slide ਕਰੀਏ ਜਿਸ ਨਾਲ ਗੱਡੀ ਨੂੰ ਨੁਕਸਾਨ ਵੀ ਨਾ ਪੁੱਜੇ।

ਓਵਰਵੇਟ ਅਤੇ ਐਕਸਲ-ਵੇਟ ਦੇ ਜੁਰਮਾਨੇ ਬਹੁਤ ਮਹਿੰਗੇ ਹੁੰਦੇ ਹਨ ਅਤੇ ਇਹ ਫ਼ਲੀਟ ਦੇ ਸੁਰੱਖਿਆ ਰਿਕਾਰਡ ਨੂੰ ਦਾਗ਼ਦਾਰ ਕਰਦੇ ਹਨ। ਲੋਡ ਲੱਦਣ ਮਗਰੋਂ, ਵਿਸ਼ੇਸ਼ ਕਰ ਕੇ ਭਾਰੀ ਲੋਡ ਨੂੰ ਲੱਦਣ ਮਗਰੋਂ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਟਰੱਕ ਦਾ ਐਕਸਲ-ਵੇ ਕਰ ਲਿਆ ਜਾਵੇ। ਇਸ ਡੈਮੋ ’ਚ ਡਰਾਈਵ ਐਕਸਲਾਂ ਤੋਂ ਭਾਰ steer ਐਕਸਲ ’ਤੇ ਤਬਦੀਲ ਕਰਨ ਲਈ 5th ਵ੍ਹੀਲ ਨੂੰ ਅੱਗੇ ਖਿਸਕਾਇਆ ਜਾਵੇਗਾ। ਆਮ ਤੌਰ ’ਤੇ, ਭਾਰ 100 ਪਾਊਂਡ ਪ੍ਰਤੀ ਇੰਚ ਤਬਦੀਲ ਹੋਵੇਗਾ। ਇਸ ਲਈ 5th ਵ੍ਹੀਲ ਨੂੰ ਲਗਭਗ ਅੱਠ ਇੰਚ ਅੱਗੇ ਖਿਸਕਾਉਣ ਨਾਲ 800 ਪਾਊਂਡ ਭਾਰ ਡਰਾਈਵ ਤੋਂ steer ਐਕਸਲ ’ਤੇ ਤਬਦੀਲ ਹੋ ਜਾਵੇਗਾ।

ਚਾਕ ਦੇ ਟੁਕੜੇ, ਟੇਪ ਜਾਂ ਇਸ ਮਾਮਲੇ ’ਚ ਸਟਿੱਕੀ ਨੋਟਸ ਨਾਲ 5th ਵ੍ਹੀਲ ਦੇ ਪਿਵਟ ਪੁਆਇੰਟ ਦੀ ਮੌਜੂਦਾ ਸਥਿਤੀ ਦੀ ਨਿਸ਼ਾਨੀ ਲਾ ਲਵੋ। ਫਿਰ ਉਸ ਸਥਾਨ ਦੀ ਨਿਸ਼ਾਨੀ ਲਾਓ ਜਿੱਥੇ 5th ਵ੍ਹੀਲ ਹੋਣਾ ਚਾਹੀਦਾ ਹੈ।

ਡਰਾਈਵਲਾਈਨ ’ਤੇ strain ਨੂੰ ਘੱਟ ਕਰਨ ਲਈ, ਟਰੇਲਰ ਲੈਡਿੰਗ ਗੀਅਰ ਨੂੰ ਹੇਠਾਂ ਕਰੋ ਪਵੇਗਾ ਤਾਂ ਕਿ ਇਹ ਭਾਰ ਨੂੰ ਸਹਾਰਾ ਦੇਵੇ। ਅਜਿਹੀ ਇਕਸਾਰ ਅਤੇ ਠੋਸ ਥਾਂ ਨੂੰ ਵੇਖੋ ਜਿੱਥੇ ਲੈਂਡਿੰਗ ਗੀਅਰ ਨੂੰ ਹੇਠਾਂ ਕੀਤਾ ਜਾ ਸਕੇ, ਫਿਰ ਟਰੇਲਰ ਵ੍ਹੀਲ਼ਜ ਦੁਆਲੇ ਵ੍ਹੀਲ ਚੌਕ ਲਗਾਓ। ਲੈਂਡਿੰਗ ਗੀਅਰ ਨੂੰ ਜ਼ਮੀਨ ਤੋਂ ਲਗਭਗ 2 ਇੰਚ ਉੱਚਾ ਰੱਖੋ, ਫਿਰ ਕੈਬ ’ਚ ਬੈਠੋ ਅਤੇ ਟਰੈਕਟਰ ਏਅਰ ਸਸਪੈਂਸ਼ਨ ’ਚੋਂ ਹਵਾ ਕੱਢ ਦਿਓ। ਸਸਪੈਂਸ਼ਨ ’ਚੋਂ ਹਵਾ ਨਿਕਲਣ ਤੋਂ ਬਾਅਦ 5th ਵ੍ਹੀਲ ਸਲਾਈਡਰ ਲੌਕ ਨੂੰ ਅਨਲੌਕ ਕਰ ਦਿਓ, ਫਿਰ ਕੈਬ ਤੋਂ ਬਾਹਰ ਆ ਕੇ ਵੇਖੋ ਕਿ ਕੀ ਲੌਕ ਸੱਚਮੁਚ release ਹੋ ਗਏ ਹਨ।

ਜੇਕਰ ਤੁਸੀਂ ਜ਼ਮੀਨ ’ਤੇ ਦੋ ਨਿਸ਼ਾਨ ਲਗਾ ਲਓ ਕਿ 5th ਵ੍ਹੀਲ ਨੂੰ ਕਿੱਥੇ ਤੱਕ ਖਿਸਕਾਉਣਾ ਹੈ ਤਾਂ ਇਹ ਕੰਮ ਆਸਾਨ ਰਹੇਗਾ। ਇਸ ਮਾਮਲੇ ’ਚ, ਅਸੀਂ ਜ਼ਮੀਨ ’ਤੇ ਨਿਸ਼ਾਨੀ ਲਾਉਣ ਲਈ ਦੋ ਦਸਤਾਨੇ ਰੱਖ ਦਿੱਤੇ।

ਕੈਬ ’ਚ ਵਾਪਸ ਆ ਕੇ, ਟਰਾਂਸਮਿਸ਼ਨ ਨੂੰ ਰਿਵਰਸ ਕਰੋ, ਇਸ ਮਾਮਲੇ ’ਚ ਤੁਸੀਂ 5th ਵ੍ਹੀਲ ਨੂੰ ਅੱਗੇ ਖਿਸਕਾ ਰਹੇ ਹੋਵੇਗੇ। ਟਰੈਕਟਰ ਦੀਆਂ ਪਾਰਕਿੰਗ ਬ੍ਰੇਕਾਂ release ਕਰ ਦਿਓ ਅਤੇ ਹੌਲੀ ਜਿਹੇ ਥਰੌਟਲ ਨੂੰ ਦਬਾਓ। ਅੰਦਾਜ਼ਨ ਦੂਰੀ ਤੱਕ ਖਿਸਕਾਉਣ ਤੋਂ ਬਾਅਦ, ਟਰੈਕਟਰ ਦੀ ਬ੍ਰੇਕ ਲਾਓ ਅਤੇ ਕੈਬ ਤੋਂ ਬਾਹਰ ਆ ਕੇ ਤਸਦੀਕ ਕਰੋ ਕਿ 5th ਵ੍ਹੀਲ ਹੁਣ ਸਹੀ ਸਥਿਤੀ ’ਚ ਹੈ।

ਜੇਕਰ ਖਿਸਕਾਅ ਸਫ਼ਲ ਰਿਹਾ, ਕੈਬ ’ਚ ਮੁੜ ਪਹੁੰਚ ਕੇ 5th ਵ੍ਹੀਲ ਦੇ ਸਲਾਈਡ ਲਾਕਿੰਗ ਮੈਕੇਨਿਜ਼ਮ ਨੂੰ ਮੁੜ ਜੋੜ ਦਿਓ। ਪਾਰਕਿੰਗ ਬ੍ਰੇਕਾਂ ਛੱਡੋ ਅਤੇ ਟਰਾਂਸਮਿਸ਼ਨ ਨੂੰ ਡਰਾਈਵ ਜਾਂ ਰਿਵਰਸ ’ਚ ਲਗਾਓ। ਹੌਲੀ ਜਿਹੀ ਟਰੱਕ ਨੂੰ ਅੱਗੇ-ਪਿੱਛੇ ਹਿਲਾਓ ਤਾਂ ਕਿ ਸਲਾਈਡਰ ਲੌਕ ਆਪਣੀ ਥਾਂ ’ਤੇ ਬੈਠ ਜਾਣ।  ਕੈਬ ਤੋਂ ਬਾਹਰ ਆ ਕੇ ਤਸਦੀਕ ਕਰੋ ਕਿ ਲੌਕ ਲੱਗ ਚੁੱਕੇ ਹਨ, ਫਿਰ ਟਰੈਕਟਰ ਸਸਪੈਂਸ਼ਨ ’ਚ ਮੁੜ ਹਵਾ ਭਰ ਦਿਓ।

ਸਸਪੈਂਸ਼ਨ ’ਚ ਹਵਾ ਭਰਨ ਦੌਰਾਨ, ਟਰੈਕਟਰ ਦੀਆਂ ਪਾਰਕਿੰਗ ਬਰੇਕਾਂ ਲਗਾ ਦਿਓ। ਕੈਬ ਤੋਂ ਬਾਹਰ ਆ ਕੇ ਲੈਂਡਿੰਗ ਗੀਅਰ ਨੂੰ ਉੱਪਰ ਚੁੱਕ ਦਿਓ ਅਤੇ ਟਰੇਲਰ ’ਚੋਂ ਵ੍ਹੀਲ ਚੌਕ ਚੁੱਕ ਲਓ। ਟਰੇਲਰ ਪਾਰਕਿੰਗ ਬ੍ਰੇਕਾਂ ਹਟਾਉਣ ਤੋਂ ਪਹਿਲਾਂ, ਸਲਾਈਡਰ ਲੌਕ ਦੇ ਪੂਰੀ ਤਰ੍ਹਾਂ ਲੱਗ ਜਾਣ ਨੂੰ ਯਕੀਨੀ ਕਰਨ ਲਈ ਇੱਕ ਵਾਰੀ ਹੋਰ ਟੱਗ ਟੈਸਟ ਕਰੋ।

ਅੱਗੇ, ਅਸੀਂ ਟਰੇਲਰ ਬੋਗੀਆਂ ਨੂੰ ਖਿਸਕਾਉਣ ਬਾਰੇ ਜਾਣਾਗੇ।

5th ਵ੍ਹੀਲ ਵਾਂਗ, ਟਰੇਲਰ ਐਕਸਲਾਂ ਨੂੰ reposition ਕਰਨ ਨਾਲ ਵੀ ਭਾਰ ਵੰਡ ’ਚ ਮੱਦਦ ਮਿਲ ਸਕਦੀ ਹੈ। ਜੇਕਰ ਟਰੇਲਰ ਐਕਸਲ ਓਵਰਵੇਟ ਹਨ ਤਾਂ ਇਨ੍ਹਾਂ ਨੂੰ ਪਿੱਛੇ ਖਿਸਕਾਉਣ ਨਾਲ ਭਾਰ ਡਰਾਇਵ ਐਕਸਲਾਂ ’ਤੇ ਆ ਜਾਵੇਗਾ। ਜੇਕਰ ਡਰਾਈਵ ਐਕਸਲ ਭਾਰੇ ਹਨ ਅਤੇ ਭਾਰ ਨੂੰ ਸਟੀਅਰ ਐਕਸਲ ’ਤੇ ਤਬਦੀਲ ਨਹੀਂ ਕੀਤਾ ਜਾ ਸਕਦਾ, ਤਾਂ ਟਰੇਲਰ ਬੋਗੀਆਂ ਨੂੰ ਅੱਗੇ ਖਿਸਕਾਉਣ ਨਾਲ ਡਰਾਈਵਰ ਐਕਸਲਾਂ ਤੋਂ ਭਾਰ ਕੁੱਝ ਘਟ ਜਾਵੇਗਾ।

ਰੋਜਾਨਾ ਦੀਆਂ ਕਾਰਵਾਈਆਂ ਲਈ, ਟਰੇਲਰ ਐਕਸਲਾਂ ਨੂੰ ਆਪਣੀ ਸਹੀ ਸਥਿਤੀ ’ਚ ਰੱਖੋ। ਟਰੇਲਰ ਕਿੰਗ ਪਿੰਨ ਤੋਂ ਟਰੇਲਰ ਟੈਂਡਮ ਐਕਸਲਾਂ ਦੇ centre ਤਕ 41 ਫ਼ੁੱਟ ਜਾਂ 12.5 ਮੀਟਰ ਮਾਪੋ। ਇਹ ਟਰੇਲਰ ਦੇ ਪਿਛਲੇ ਪਾਸੇ ਤੋਂ ਲਗਭਗ 9 ਤੋਂ 10 ਫੁੱਟ ਜਾਂ ਲਗਭਗ 3 ਮੀਟਰ ਹੁੰਦਾ ਹੈ। ਇਸ ਨਾਲ ਜਿਆਦਾਤਰ ਸਮੇਂ ਤੁਹਾਨੂੰ ਠੀਕ weight distribution ਪ੍ਰਾਪਤ ਹੋ ਸਕੇਗੀ। ਲੋਡਿੰਗ ਤੋਂ ਪਹਿਲਾਂ ਇਹ ਜਾਂਚ ਕਰ ਲਵੋ ਕਿ ਟਰੇਲਰ-ਐਕਸਲ ਸਲਾਈਡਰ ਲੌਕ ਕੰਮ ਕਰ ਰਹੇ ਹੋਣ ਅਤੇ ਐਕਸਲ slide ਕਰ ਸਕਦੇ ਹੋਣ।

ਸਲਾਈਡਰ ਲੌਕਿੰਗ ਮੈਕੈਨਿਜ਼ਮ ਹਰ ਟਰੇਲਰ ਮਾਡਲ ’ਚ ਵੱਖੋ-ਵੱਖ ਹੁੰਦੇ ਹਨ। ਕੁੱਝ ਮੈਨੂਅਲ ਹੁੰਦੇ ਹਨ, ਅਤੇ ਕੁੱਝ ’ਚ ਏਅਰ-ਐਕਟੀਵੇਟਡ ਵਿਵਸਥਾ ਹੁੰਦੀ ਹੈ। ਕੁੱਝ ਵੀ ਹੋਵੇ, ਟਰੇਲਰ ਦੇ ਲੋਡ ਹੋਣ ’ਤੇ ਇਨ੍ਹਾਂ ਪਿੰਨਾਂ ਨੂੰ ਹਟਾਉਣਾ ਮੁਸ਼ਕਲ ਹੋ ਜਾਂਦਾ ਹੈ। ਲਾਕਿੰਗ ਪਿੰਨਾਂ ਨੂੰ ਹਟਾਉਣ ਲਈ, ਤੁਹਾਨੂੰ ਟਰੇਲਰ ਨੂੰ ਅੱਗੇ-ਪਿੱਛੇ ਹਿਲਾਉਣਾ ਪਵੇਗਾ।

5th ਵ੍ਹੀਲ ਸਲਾਈਡਰ ਵਾਂਗ, ਲਾਕਿੰਗ ਪਿੰਨ ਦੀ ਮੌਜੂਦਾ ਸਥਿਤੀ ’ਤੇ ਨਿਸ਼ਾਨੀ ਲਗਾ ਲਓ ਅਤੇ ਫਿਰ ਉਸ ਥਾਂ ’ਤੇ ਵੀ ਨਿਸ਼ਾਨੀ ਲਾਓ ਜਿੱਥੇ ਤੁਸੀਂ ਐਕਸਲ ਨੂੰ ਖਿਸਕਾਉਣਾ ਚਾਹੁੰਦੇ ਹੋ। ਕਿਉਂਕਿ ਲਾਕਿੰਗ holes ਆਮ ਤੌਰ ’ਤੇ ਚਾਰ ਜਾਂ ਛੇ ਇੰਚ ਵੱਖ ਹੁੰਦੇ ਹਨ, ਤੁਸੀਂ 4 ਇੰਚ ਦੇ space ਲਈ ਲਗਭਗ 250 ਪਾਊਂਡ ਪ੍ਰਤੀ hole ਤਬਦੀਲ ਕਰੋਗੇ, 6 ਇੰਚ ਦੇ space ਲਈ 400 ਪਾਊਂਡ। ਲਾਕਿੰਗ ਪਿੰਨ ਨੂੰ ਹਟਾਓ, ਟਰੇਲਰ ਏਅਰ ਸਸਪੈਂਸ਼ਨ ’ਚੋਂ ਹਵਾ ਕੱਢੋ।

ਕੈਬ ਅੰਦਰ, ਟਰੈਕਟਰ ਪਾਰਕਿੰਗ ਬ੍ਰੇਕਾਂ ਨੂੰ ਹਟਾਓ, ਉਸ ਦਿਸ਼ਾ ਵੱਲ ਟਰਾਂਸਮਿਸ਼ਨ ਵਧਾਓ ਜਿਧਰ ਨੂੰ ਤੁਸੀਂ ਟਰੇਲਰ ਐਕਸਲਾਂ ਨੂੰ ਖਿਸਕਾਉਣਾ ਚਾਹੁੰਦੇ ਹੋ, ਅਤੇ ਥਰੌਟਲ ਨੂੰ ਹੌਲੀ ਜਿਹੀ ਦਬਾਓ। ਇਸ ਬਾਰੇ ਚੌਕਸ ਰਹੋ ਕਿ ਸਲਾਈਡਰ ਲੌਕਸ ਅਚਾਨਕ ਖੁੱਲ੍ਹ ਸਕਦੇ ਹਨ, ਇਸ ਲਈ ਥਰੌਟਲ ਪੈਡਲ ਨੂੰ ਤੁਰੰਤ ਛੱਡਣ ਲਈ ਤਿਆਰ ਰਹੋ।

ਟਰੈਕਟਰ ਪਾਰਿਕੰਗ ਬ੍ਰੇਕਾਂ ਲਾਓ, ਕੈਬ ’ਚੋਂ ਬਾਹਰ ਆਓ ਅਤੇ ਇਹ ਤਸਦੀਕ ਕਰੋ ਕਿ ਟਰੇਲਰ ਐਕਸਲ ਉਸ ਥਾਂ ’ਤੇ ਹਨ ਜਿੱਥੇ ਤੁਸੀਂ ਉਨ੍ਹਾਂ ਨੂੰ ਚਾਹੁੰਦੇ ਸੀ। ਜੇਕਰ ਇਹ ਸਹੀ ਥਾਂ ’ਤੇ ਆ ਚੁੱਕੇ ਹਨ ਤਾਂ ਲੌਕਿੰਗ ਪਿੰਨ ਮੁੜ ਜੋੜ ਦਿਓ। ਵ੍ਹੀਲ ਚੌਕ ਸਮੇਟ ਲਵੋ ਅਤੇ ਟਰੱਕ ਦਾ ਸਕੇਲ ’ਤੇ ਮੁੜ ਭਾਰ ਕਰਨ ਲਈ ਪਹੁੰਚੋ। ਜੇਕਰ ਪਿੰਨਾਂ holes ’ਤੇ ਪੂਰੀ ਤਰ੍ਹਾਂ ਨਹੀਂ ਬੈਠੀਆਂ ਹਨ ਤਾਂ ਟਰੈਕਟਰ ਨੂੰ ਅੱਗੇ-ਪਿੱਛੇ ਹਿਲਾਓ ਤਾਂ ਜੋ ਪਿੰਨਾਂ ਲੱਗ ਸਕਣ। ਜੇਕਰ ਤੁਹਾਨੂੰ ਲੌਕ ਲਾਉਣ ’ਚ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਯਾਰਡ ’ਚ ਹੌਲੀ-ਹੌਲੀ ਡਰਾਈਵਿੰਗ ਕਰਨਾ ਅਤੇ ਵਾਰ-ਵਾਰ ਟਰੇਲਰ ਬ੍ਰੇਕਾਂ ਲਾਉਣ ਨਾਲ ਮੱਦਦ ਮਿਲ ਸਕਦੀ ਹੈ। ਇਸੇ ਤਰ੍ਹਾਂ ਉੱਚੀ-ਨੀਵੀਂ ਜ਼ਮੀਨ ’ਤੇ ਡਰਾਈਵਿੰਗ ਕਰਨ ਨਾਲ ਵੀ ਮੱਦਦ ਮਿਲ ਸਕਦੀ  ਹੈ। ਜਦੋਂ ਤੱਕ ਲੌਕ ਨਹੀਂ ਲੱਗ ਜਾਂਦੇ, ਉਦੋਂ ਤੱਕ ਸੜਕ ’ਤੇ ਸਫ਼ਰ ਸ਼ੁਰੂ ਨਾ ਕਰੋ।