ਅਟਲਾਂਟਿਕ ਟਰੱਕ ਸ਼ੋਅ ਅਗਲੇ ਸਾਲ ਮੋਂਕਟਨ ’ਚ ਵਾਪਸੀ ਕਰੇਗਾ
ਅਟਲਾਂਟਿਕ ਟਰੱਕ ਸ਼ੋਅ ਅਗਲੇ ਸਾਲ ਜੂਨ ’ਚ ਮੋਂਕਟਨ ਕੋਲੀਸੀਅਮ ’ਚ ਵਾਪਸੀ ਕਰਨ ਜਾ ਰਿਹਾ ਹੈ। ਅਟਲਾਂਟਿਕ ਪ੍ਰੋਵਿੰਸਿਜ਼ ਟਰੱਕਿੰਗ ਐਸੋਸੀਏਸ਼ਨ (ਏ.ਪੀ.ਟੀ.ਏ.) ਵੱਲੋਂ ਪੇਸ਼ ਇਹ ਈਵੈਂਟ 3-4 ਜੂਨ, 2022 ਨੂੰ ਹੋਵੇਗਾ।

ਇਹ ਈਵੈਂਟ ਬਾਜ਼ਾਰ ’ਚ ਮੌਜੂਦ ਸਾਰੇ ਨਵੀਨਤਮ ਟਰੱਕਾਂ ਅਤੇ ਟਰੱਕ-ਸੰਬੰਧਤ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦਾ ਹੈ, ਅਤੇ 2022 ਸੰਸਕਰਣ ਹਰ ਵਪਾਰ ਨਾਲ ਸੰਬੰਧਤ ਟਰੱਕਾਂ ’ਤੇ ਕੇਂਦਰਤ ਹੋਵੇਗਾ – ਜਿਸ ’ਚ ਉਸਾਰੀ ਅਤੇ ਬਿਲਡਿੰਗ ਸਪਲਾਈ, ਡੰਪ ਟਰੱਕ, ਅਤੇ ਜੰਗਲਾਤ ਦੇ ਕੰਮਾਂ ਨਾਲ ਸੰਬੰਧਤ ਗੱਡੀਆਂ ਸ਼ਾਮਲ ਹੋਣਗੀਆਂ।
ਅਟਲਾਂਟਿਕ ਟਰੱਕ ਸ਼ੋਅ ’ਚ ਨਿਊ ਬਰੰਸਵਿਕ, ਨੋਵਾ ਸਕੋਸ਼ੀਆ, ਪਿ੍ਰੰਸ ਐਡਵਰਡ ਆਈਲੈਂਡ, ਨਿਊਫ਼ਾਊਂਡਲੈਂਡ ਅਤੇ ਇਸ ਤੋਂ ਵੀ ਪਾਰ ਥਾਵਾਂ ਤੋਂ ਲੋਕ ਸ਼ਾਮਲ ਹੁੰਦੇ ਹਨ। 2019 ਦੇ ਸੰਸਕਰਣ ’ਚ 12,000 ਤੋਂ ਵੱਧ ਲੋਕ ਇਸ ਈਵੈਂਟ ’ਚ ਸ਼ਾਮਲ ਹੋਏ ਸਨ।
ਏ.ਪੀ.ਟੀ.ਏ. ਦੀ ਭਾਈਵਾਲੀ ’ਚ ਇਹ ਸ਼ੋਅ ਵਿੱਦਿਅਕ ਅਤੇ ਨੈੱਟਵਰਕਿੰਗ ਦੇ ਮੌਕੇ ਪ੍ਰਦਾਨ ਕਰਦਾ ਹੈ, ਜਿਸ ਨਾਲ ਕਾਰੋਬਾਰਾਂ ਨੂੰ ਨਵੇਂ ਖੇਤਰਾਂ ’ਚ ਪੈਰ ਪਸਾਰਨ ਦਾ ਮੌਕਾ ਮਿਲਦਾ ਹੈ।
ਏ.ਪੀ.ਟੀ.ਏ. ਦੇ ਕਾਰਜਕਾਰੀ ਡਾਇਰੈਕਟਰ ਜੋਂ ਮਾਰਕ ਪੀਕਾਰਡ ਨੇ ਕਿਹਾ, ‘‘ਅਟਲਾਂਟਿਕ ਟਰੱਕ ਸ਼ੋਅ ਲਈ ਮਾਸਟਰ ਪ੍ਰੋਮੋਸ਼ਨਜ਼ ਨਾਲ ਆਪਣੇ ਮਜ਼ਬੂਤ ਕੰਮਕਾਜ ਦੇ ਸੰਬੰਧ ਚਾਲੂ ਰੱਖਣ ਲਈ ਏ.ਪੀ.ਟੀ.ਏ. ਬਹੁਤ ਖ਼ੁਸ਼ ਹੈ। ਇਹ ਸ਼ੋਅ ਸਾਡੇ ਮੈਂਬਰਾਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਨੂੰ ਅਟਲਾਂਟਿਕ ਕੈਨੇਡਾ ’ਚ ਕਮਰਸ਼ੀਅਲ ਟਰੱਕਿੰਗ ਉਦਯੋਗ ’ਚ ਹੋਈ ਤਰੱਕੀ ਨੂੰ ਦਰਸਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ। ਮਹਾਂਮਾਰੀ ਕਰਕੇ ਅਸੀਂ ਪਿਛਲੇ 18 ਮਹੀਨਿਆਂ ਤੋਂ ਕੋਈ ਈਵੈਂਟ ਨਹੀਂ ਕਰਵਾ ਸਕੇ ਇਸ ਲਈ ਇਹ ਸ਼ੋਅ ਉਦਯੋਗ ’ਚ ਹਰ ਕਿਸੇ ਲਈ ਵੱਡਾ ਈਵੈਂਟ ਹੋਣ ਜਾ ਰਿਹਾ ਹੈ।’’
ਨੈਸ਼ਨਲ ਸ਼ੋਅ ਮੈਨੇਜਰ ਮਾਰਕ ਕੁਸੈਕ ਨੇ ਕਿਹਾ, ‘‘ਐਟਲਾਂਟਿਕ ਟਰੱਕ ਸ਼ੋਅ ਅਟਲਾਂਟਿਕ ਪ੍ਰੋਵਿੰਸਾਂ ਅੰਦਰ ਇੱਕ ਮਹੱਤਵਪੂਰਨ ਟਰੇਡ ਈਵੈਂਟ ਹੈ।’’