ਆਟੋਕਾਰ ਨੇ ਕੈਨੇਡਾ ‘ਚ ਪਹਿਲਾ ਡੀ.ਸੀ.-64ਡੀ ਡੰਪ ਟਰੱਕ ਡਿਲੀਵਰ ਕੀਤਾ
ਕਿਊਬੈੱਕ ‘ਚ ਐਲ.ਐਮ.ਏ. ਲਾਪੁਆਇੰਟੇ ਕੰਸਟਰੱਕਸ਼ਨ ਨੇ ਪਹਿਲੇ ਆਟੋਕਾਰ DC-64D ਡੰਪ ਟਰੱਕ ਦੀ ਡਿਲੀਵਰੀ ਪ੍ਰਾਪਤ ਕਰ ਲਈ ਹੈ ਜੋ ਅਜਿਹਾ ਕਰਨ ਵਾਲੀ ਕੈਨੇਡਾ ਦੀ ਪਹਿਲੀ ਕੰਪਨੀ ਬਣ ਗਈ ਹੈ।
ਟਰੱਕ ‘ਚ ਇੱਕ ਐਸ.ਪੀ.ਆਈ.ਐਫ਼.-ਸਮਰੱਥ 20ਕੇ ਸਿਮਾਰਡ ਦੋਹਰਾ ਸਟੀਅਰ ਸਸਪੈਂਸ਼ਨ ਲੱਗਾ ਹੋਇਆ ਹੈ। ਆਟੋਕਾਰ ਨੇ ਕਿਹਾ ਕਿ ਕੈਬ ਨੂੰ ਸਟੀਲ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ‘ਤੇ ਐਲੂਮੀਨੀਅਮ ਰੀਇਨਫ਼ੋਰਸਡ ਕਾਰਨਰ ਕਾਸਟਿੰਗ ਲੱਗੇ ਹੋਏ ਹਨ।

DC-64 ਵੋਕੇਸ਼ਨਲ ਟਰੱਕਾਂ ਨੂੰ ਉਸਾਰੀ, ਕੰਕਰੀਟ, ਰੀਫ਼ਿਊਜ਼ ਅਤੇ ਰੀਸਾਈਕਲਿੰਗ ਅਮਲਾਂ ਲਈ ਬਣਾਇਆ ਗਿਆ ਹੈ। ਕੈਬ ‘ਚ ਇੱਕ ਵਲ੍ਹੇਟੀ ਹੋਈ ਵਿੰਡਸ਼ੀਲਡ ਲੱਗੀ ਹੋਈ ਹੈ ਜੋ ਕਿ ਆਟੋਕਾਰ ਅਨੁਸਾਰ 325 ਡਿਗਰੀ ਦੀ ਦ੍ਰਿਸ਼ਟਤਾ ਦਿੰਦੀ ਹੈ।
ਟਰੱਕ ‘ਚ ਕਮਿੰਸ ਇੰਜਣ ਲੱਗਾ ਹੋਇਆ ਹੈ।
ਆਟੋਕਾਰ ਇੰਡਸਟਰੀਜ਼ ਦੇ ਪ੍ਰਧਾਨ ਐਰਿਕ ਸ਼ੁਵਾਰਟਜ਼ ਨੇ ਕਿਹਾ, ”ਆਟੋਕਾਰ ‘ਚ ਅਸੀਂ ਪੁਰਾਣੇ ਟਰੱਕਾਂ ‘ਤੇ ਅਧਾਰਤ ਨਵੇਂ ਟਰੱਕ ਬਣਾਉਣ ‘ਚ ਯਕੀਨ ਨਹੀਂ ਕਰਦੇ। ਹਰ ਟਰੱਕ ਸਾਡੇ ਗ੍ਰਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਤੌਰ ‘ਤੇ ਇੰਜੀਨੀਅਰਡ ਹਨ। DC-64 ਨੂੰ ਹੈਵੀਡਿਊਟੀ ਉਸਾਰੀ ਕੰਮਾਂ ‘ਚ ਵਰਤੋਂ ਲਈ ਬਣਾਇਆ ਗਿਆ ਹੈ ਜੋ ਕਿ ਐਲ.ਐਮ.ਏ. ਲਾਪੁਆਇੰਟੇ ਕੰਸਟਰੱਕਸ਼ਨ ਕਰਦੀ ਹੈ, ਇਸ ਲਈ ਸਾਡੇ ਨਵੇਂ ਡੀ.ਸੀ. ਸੀਰੀਜ਼ ਦੇ ਡੰਪ ਟਰੱਕਾਂ ਨੂੰ ਜਾਰੀ ਕਰਨ ਲਈ ਇਹ ਬਿਹਤਰੀਨ ਥਾਂ ਸੀ।