ਆਟੋਕਾਰ ਨੇ ਰਵਾਇਤੀ ਮਾਡਲਾਂ ‘ਤੇ ਵਿਸਤਾਰ ਕੀਤਾ

ਆਟੋਕਾਰ ਆਪਣੀ ਰਵਾਇਤੀ ਟਰੱਕ ਲਾਈਨਅੱਪ ਦਾ ਨਵੇਂ ਏ.ਸੀ.ਐਕਸ. ਐਕਸਪੀਡਾਈਟਰ ਅਤੇ ਏ.ਸੀ.ਐਮ.ਡੀ. ਐਕਸਪਰਟ ਸਵੀਅਰ-ਡਿਊਟੀ ਮਾਡਲ ਨਾਲ ਵਿਸਤਾਰ ਕਰ ਰਹੀ ਹੈ।

ਨਵੀਨਤਮ ਉਪਕਰਨ ਆਟੋਕਾਰ ਡੀ.ਸੀ.-64ਐਮ ਵਾਂਗ ਕੰਕਰੀਟ ਮਿਕਸਰਾਂ ਲਈ ਬਣਾਇਆ ਗਿਆ ਹੈ, ਕੰਕਰੀਟ ਪੰਪਰਾਂ ਲਈ ਡੀ.ਸੀ.-64ਪੀ ਅਤੇ ਰੀਫ਼ਿਊਜ਼ ਅਮਲਾਂ ਲਈ ਡੀ.ਸੀ.-64ਆਰ। ਇਸ ਵਾਰੀ ਡੰਪ ਟਰੱਕ ਅਮਲਾਂ ਲਈ ਡੀ.ਸੀ.-64ਡੀ ਹੈ, ਨਾਲ ਹੀ ਇੱਕ ਜੋੜੀ ਕੈਬਓਵਰ ਮਾਡਲ ਵੀ ਹਨ।

ਆਟੋਕਾਰ ਡੀ.ਸੀ. ਮਾਡਲ ਉਸਾਰੀ ਖੇਤਰ ਲਈ ਬਣਾਏ ਗਏ ਹਨ। (ਤਸਵੀਰ: ਆਟੋਕਾਰ)

ਡੀ.ਸੀ.-64ਡੀ ‘ਚ ਉਦਯੋਗ ਦੇ ਮਾਹਰਾਂ ਤੋਂ ਸਲਾਹ ਲੈ ਕੇ 100 ਤੋਂ ਵੱਧ ਬਿਹਤਰੀਆਂ ਕੀਤੀਆਂ ਗਈਆਂ ਹਨ। ਕੰਪਨੀ ਅਨੁਸਾਰ ਇੱਕ ਅਜਿਹਾ ਮਾਡਲ ਸਾਹਮਣੇ ਆਇਆ ਹੈ ਜੋ ਕਿ ਪਿਛਲੇ ਮਾਡਲਾਂ ਤੋਂ ਬਿਹਤਰ ਸਥਿਰਤਾ, ਤੰਗ ਮੋੜ ਕੱਟਣ ਦਾ ਘੇਰਾ, ਅਤੇ ਮਜ਼ਬੂਤ ਫ਼ਰੇਮ ਪ੍ਰਦਾਨ ਕਰਦਾ ਹੈ।

ਡਰਾਈਵਰਾਂ ਲਈ ਇਸ ਦਾ ਮਤਲਬ ਹੈ 3.2 ਸੁਕੇਅਰ ਮੀਟਰ ਦੇ ਗਲਾਸ ਰਾਹੀਂ 325 ਡਿਗਰੀ ਤਕ ਦ੍ਰਿਸ਼ਟਤਾ। ਅਤੇ 160,00-ਪੀ.ਐਸ.ਆਈ. ਸਟੀਲ ਫ਼ਰੇਮ ਰੇਲ ਅਜਿਹੇ ਟਰੱਕ ‘ਚੋਂ ਨਿਕਲਦੀ ਹੈ ਜੋ ਕਿ 1700 ਪਾਊਂਡ-ਫ਼ੁੱਟ ਦੀ ਟੋਰਕ ਸੰਭਾਲ ਸਕਦਾ ਹੈ ਅਤੇ 36,287 ਕਿੱਲੋ ਟੋਇੰਗ ਸਮਰੱਥਾ ਦਿੰਦਾ ਹੈ।

ਮਾਡਲ ਡੀਜ਼ਲ ਜਾਂ ਕੁਦਰਤੀ ਗੈਸ ‘ਤੇ ਚਲ ਸਕਦੇ ਹਨ।

ਡੀ.ਬੀ.-64ਡੀ ਡੰਪ ਟਰੱਕ ਅਤੇ ਆਮ ਉਸਾਰੀ ਅਮਲਾਂ ਲਈ ਬਣਾਏ ਗਏ ਨੇ, ਜਦਕਿ ਇਸ ਦਾ ਡੀ.ਬੀ.-64ਐਮ ਹਮਰੁਤਬਾ ਮਿਕਸਰਾਂ ਲਈ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਹੈ, ਜਿਸ ਦੀਆਂ ਵੱਖਰੀਆਂ ਹੀ ਫ਼ਰੇਮ ਰੇਲ, ਸਸਪੈਂਸ਼ਨ, ਕੈਬ ਅਤੇ ਇਲੈਕਟ੍ਰੀਕਲ ਵਿਸ਼ੇਸ਼ਤਾਵਾਂ ਹਨ।

ਇਸ ਦੌਰਾਨ, ਆਟੋਕਾਰ ਏ.ਸੀ.ਐਕਸ. ਐਕਸਪੀਡਾਈਟਰ ਕੈਬਓਵਰ 4ਐਕਸ2, 6ਐਕਸ4 ਅਤੇ 8ਐਕਸ4 ਡਰਾਈਵਰਟ੍ਰੇਨ ਬਦਲ ਪੇਸ਼ ਕਰਦਾ ਹੈ। ਓ.ਈ.ਐਮ. ਨੇ ਕਿਹਾ ਕਿ ਟਰੱਕ ਦੀ ਰਿਵਟਹੀਣ ਉਸਾਰੀ ਕਰਕੇ ਮੁਰੰਮਤ ਦੀ ਜ਼ਰੂਰਤ ਘੱਟ ਪੈਂਦੀ ਹੈ, ਅਤੇ ਇੱਕ ਮੋਟਾ ਫ਼ਰੰਟ ਪੈਨਲ ਨੁਕਸਾਨ ਦੀ ਸੰਭਾਵਨਾ ਘੱਟ ਕਰਦਾ ਹੈ।

ਸ਼੍ਰੇਣੀ 7/8 ਆਟੋਕਾਰ ਏ.ਸੀ.ਐਮ.ਡੀ. ਐਕਸਪਰਟ ਪੈਕ ਨੂੰ ਕਈ ਕਿਸਮਾਂ ਦੇ ਵੋਕੇਸ਼ਨਲ ਅਮਲਾਂ ‘ਚ ਪ੍ਰਯੋਗ ਕੀਤਾ ਜਾ ਸਕਦਾ ਹੈ। ਕੰਪਨੀ ਨੇ ਕਿਹਾ ਕਿ ਤਿੰਨ ਵਿਅਕਤੀਆਂ ਦੇ ਕਰਿਊ ਨੂੰ ਸਮਾ ਸਕਣ ਲਈ ਦੀ ਥਾਂ ਹੋਣ ਦੇ ਨਾਲ ਇਸ ਦਾ ਆਕਾਰ ਤੰਗ ਥਾਵਾਂ ਤੋਂ ਲੰਘਣਯੋਗ ਬਣਾਇਆ ਗਿਆ ਹੈ।