ਇੰਟਰਨੈਸ਼ਨਲ ਐਲ.ਟੀ., ਆਰ.ਐਚ. ਲਈ ਡਿਸਕ ਬਰੇਕ ਬਦਲ

ਇੰਟਰਨੈਸ਼ਨਲ ਐਲ.ਟੀ. ਅਤੇ ਆਰ.ਐਚ. ਸੀਰੀਜ਼ ਦੇ ਟਰੱਕਾਂ ‘ਚ ਹੁਣ ਵਾਬਕੋ ਮੈਕਸਸ ਐਲ2.0 ਏਅਰ ਡਿਸਕ ਬ੍ਰੇਕ ਦਾ ਬਦਲ ਵੀ ਮੌਜੂਦ ਹੋਵੇਗਾ।

ਏਅਰ ਡਿਸਕ ਬ੍ਰੇਕ ਰੇਂਜ ਦਾ ਭਾਰ ਸਿਰਫ਼ 66.9 ਪਾਊਂਡ ਹੈ। ਵਾਬਕੋ ਮੈਕਸਸ ਐਲ2.0 ਬ੍ਰੇਕਾਂ ਵਾਲੀ ਇੰਟਰਨੈਸ਼ਨਲ ਐਲ.ਟੀ. ਜਾ ਆਰ.ਐਚ. ਗੱਡੀ ਮਾਨਕ ਏਅਰ ਡਿਸਕ ਬ੍ਰੇਕਾਂ ਤੋਂ 80 ਪਾਊਂਡ ਹਲਕੀ ਹੋਵੇਗੀ।

ਜ਼ੈੱਡ.ਐਫ਼. ਨੇ ਕਿਹਾ ਹੈ ਕਿ ਡਬਲ-ਪਿਸਟਨ ਏਅਰ ਡਿਸਕ ਬ੍ਰੇਕ ਡਿਜ਼ਾਈਨ ਮੁਕਾਬਲੇ ਇਸ ‘ਚ 43 ਘੱਟ ਹਿੱਸੇ ਵੀ ਹੋਣਗੇ, ਜਦਕਿ ਹੋਰਨਾਂ ਵਿਸ਼ੇਸ਼ਤਾਵਾਂ ‘ਚ ਤੇਜ਼ ਸਰਵਿਸ ਸਮਾਂ ਸ਼ਾਮਲ ਹੈ।