ਇੰਟਰਨੈਸ਼ਨਲ ਟਰੱਕ ਨੇ ਜਾਰੀ ਕੀਤੀ ਐਮ.ਵੀ. ਸੀਰੀਜ਼

Avatar photo

ਇੰਟਰਨੈਸ਼ਨਲ ਟਰੱਕ ਨੇ ਵੀਰਵਾਰ ਨੂੰ ਆਪਣੀਆਂ ਮੀਡੀਅਮ-ਡਿਊਟੀ ਗੱਡੀਆਂ ਦੀ ਅਗਲੀ ਪੀੜ੍ਹੀ ਦੀ ਨਵੀਂ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਜਾਰੀ ਕਰਨ ਦਾ ਐਲਾਨ ਕੀਤਾ, ਜਿਸ ਨੂੰ ਬਿਹਤਰ ਕਾਰਗੁਜ਼ਾਰੀ, ਸੁਰੱਖਿਆ ਅਤੇ ਅਪਟਾਈਮ ਲਈ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ।

(ਤਸਵੀਰ: ਇੰਟਰਨੈਸ਼ਨਲ ਟਰੱਕ)

ਮੀਡੀਅਮ-ਡਿਊਟੀ ਟਰੱਕ ਦੇ ਵਾਇਸ-ਪ੍ਰੈਜ਼ੀਡੈਂਟ ਡੈਬੀ ਸ਼ੁਸਟ ਨੇ ਕਿਹਾ, ‘‘ਨਵੀਂ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਦਾ ਡਿਜ਼ਾਈਨ ਕਾਫ਼ੀ ਸੋਚ-ਵਿਚਾਰ ਮਗਰੋਂ ਬਣਾਇਆ ਗਿਆ ਹੈ ਜਿਸ ’ਚ ਬਿਹਤਰੀਨ ਸੁਰੱਖਿਆ ਵਿਸ਼ੇਸ਼ਤਾਵਾਂ, ਆਕਰਸ਼ਕ ਸਟਾਈਲਿੰਗ, ਸਰਲੀਕਿ੍ਰਤ ਟੀ.ਈ.ਐਮ. ਇੰਟੀਗ੍ਰੇਸ਼ਨ ਅਤੇ ਅਪਟਾਈਮ ’ਚ ਬਿਹਤਰੀ ਸ਼ਾਮਲ ਹੈ। ਅਸੀਂ ਗ੍ਰਾਹਕਾਂ ਵੱਲੋਂ ਦਿੱਤੀ ਪ੍ਰਤੀਕਿਰਿਆ ਨੂੰ ਸੁਣਿਆ ਅਤੇ ਇੱਕ ਅਜਿਹੀ ਮੀਡੀਅਮ-ਡਿਊਟੀ ਗੱਡੀ ਬਣਾ ਦਿੱਤੀ ਜੋ ਕਿ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ’ਤੇ ਠੀਕ ਬੈਠਦੀ ਹੈ।’’

ਨਵੀਂ ਐਮ.ਵੀ. ਸੀਰੀਜ਼ ਨੂੰ ਬਿਹਤਰ ਗਤੀਸ਼ੀਲਤਾ, ਦ੍ਰਿਸ਼ਟਤਾ ਅਤੇ ਸੁਰੱਖਿਆ ਲਈ ਬਣਾਇਆ ਗਿਆ ਹੈ।

ਏਅਰੋਡਾਇਨਾਮਿਕ ਹੁੱਡ ਅਤੇ ਹੁਸ਼ਿਆਰੀ ਨਾਲ ਡਿਜ਼ਾਈਨ ਕੀਤੇ ਬ੍ਰੇਕਅਵੇ ਮਿਰਰ ਡਰਾਈਵਰਾਂ ਨੂੰ ਬਿਹਤਰ ਦਿ੍ਰਸ਼ਟਤਾ ਪ੍ਰਦਾਨ ਕਰਦੇ ਹਨ ਅਤੇ ਨਵੇਂ ਸਟਾਈਲ ਦਾ ਬੰਪਰ ਅਤੇ ਕਾਲਾ, ਕਰੋਮ ਸਰਾਊਂਡ ਦੇ ਵਿਕਲਪ ਨਾਲ ਮੋਲਡਿਡ-ਇਨ-ਕਲਰ ਗਰਿੱਲ ਇਸ ਨੂੰ ਆਕਰਸ਼ਕ ਦਿੱਖ ਪ੍ਰਦਾਨ ਕਰਦਾ ਹੈ।

ਐਮ.ਵੀ. ਸੀਰੀਜ਼ ’ਚ ਮਾਨਕ ਹੈਲੋਜਿਨ ਹੈੱਡਲਾਈਟਸ ਸ਼ਾਮਲ ਹਨ, ਨਾਲ ਹੀ ਨਵਾਂ ਪੇਸ਼ ਕੀਤਾ ਗਿਆ ਐਲ.ਈ.ਡੀ. ਹੈੱਡਲਾਈਟਸ ਦਾ ਬਦਲ ਵੀ ਸ਼ਾਮਲ ਹੈ ਜੋ ਕਿ ਲੰਮਾ ਜੀਵਨਕਾਲ ਅਤੇ ਬਿਹਤਰ ਦ੍ਰਿਸ਼ਟਤਾ ਪ੍ਰਦਾਨ ਕਰਦਾ ਹੈ।

ਟੱਕਰ ਦੇ ਅਸਰ ਨੂੰ ਘੱਟ ਕਰਨ ਦਾ ਵਾਲੇ ਕਈ ਬਿਹਤਰ ਵਿਕਲਪ ਵੀ ਸ਼ਾਮਲ ਹਨ। ਬੈਂਡਿਕਸ ਵਿੰਗਮੈਨ ਫ਼ਿਊਜ਼ਨ ਸਿਸਟਮ ਤਕਨਾਲੋਜੀ ’ਚ ਸ਼ਾਮਲ ਹੈ ਅਡੈਪਟਿਵ ਕਰੂਜ਼, ਟੱਕਰ ਦੇ ਅਸਰ ਨੂੰ ਘੱਟ ਕਰਨ ਦਾ ਬਿਹਤਰ ਤਰੀਕਾ, ਮਲਟੀਲੇਨ ਵਹੀਕਲ ਬ੍ਰੇਕਿੰਗ, ਖੜ੍ਹੀ ਵਸਤੂ ਬਾਰੇ ਚੇਤਾਵਨੀ ਦੇਣਾ, ਲੇਨ ਤੋਂ ਭਟਕਣ ਦੀ ਚੇਤਾਵਨੀ, ਅਤੇ ਮੂਹਰਲੇ ਪਾਸੇ ਲੱਗੀ ਰਾਡਾਰ ਤੇ ਕੈਮਰੇ। ਬੈਂਡਿਕਸ ਬਲਾਇੰਡਸਪੋਟਰ ਟੱਕਰ ਦਾ ਚੇਤਾਵਨੀ ਸਿਸਟਮ ਟਰੱਕ ਦੇ ਆਸੇ -ਪਾਸੇ ਸਥਿੱਤ ਕਿਸੇ ਵਸਤੂ ਦੀ ਚੇਤਾਵਨੀ ਨਾਲ ਲੈਸ ਹੈ।

ਬਿਹਤਰੀਆਂ

ਐਮ.ਵੀ. ਸੀਰੀਜ਼ ’ਚ ਕਈ ਬਿਹਤਰੀਆਂ ਸ਼ਾਮਲ ਹਨ ਜੋ ਕਿ ਗੱਡੀ ਦੀ ਕਾਰਗੁਜ਼ਾਰੀ ’ਚ ਵਾਧਾ ਕਰਦੀਆਂ ਹਨ। ਉੱਚ ਸਮਰੱਥਾ ਪ੍ਰਾਪਤ ਕੂਲਿੰਗ ਮਾਡਿਊਲ ਵਿਸ਼ਾਲ-ਬਰੈਕਟਾਂ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੰਦਾ ਹੈ ਜਿਸ ਨਾਲ ਏਕੀਕਿ੍ਰਤ ਫ਼ਰੰਟ ਫ਼ਰੇਮ ਐਕਸਟੈਂਸ਼ਨ ਅਤੇ ਬਿਹਤਰ ਸਨੋਪਲੋ ਅਪਫ਼ਿੱਟ ਮਿਲਦਾ ਹੈ।

ਹੁੱਡ ’ਤੇ ਲੱਗੇ ਸਪਲੈਸ਼ ਪੈਨਲ ਅਤੇ ਇੰਜਨ ’ਤੇ ਸਥਾਪਤ ਏਅਰ ਕਲੀਨਰ ਹੁੱਡ ਹੇਠਾਂ ਬਿਹਤਰ ਪਹੁੰਚ ਪ੍ਰਦਾਨ ਕਰਦੇ ਹਨ, ਜਦਕਿ ਰੋਜ਼ਾਨਾ ਮੁਰੰਮਤ ਜਾਂਚ-ਪੜਤਾਲ ਲਈ ਹੁੱਡ ਹੇਠਲੀ ਵਰਕ ਲਾਈਟ ਦਾ ਬਦਲ ਬਿਹਤਰ ਦਿ੍ਰਸ਼ਟਤਾ ਪ੍ਰਦਾਨ ਕਰਦਾ ਹੈ। ਸਮਾਰਟ ਚੈਸਿਸ ਪੈਕੇਜਿੰਗ ’ਚ ਤਬਦੀਲੀਆਂ ਨਾਲ ਕਈ ਅਮਲਾਂ ’ਚ ਬਿਹਤਰ ਬਾਡੀ ਇੰਟੀਗਰੇਸ਼ਨ ਅਤੇ ਬਿਹਤਰ ਆਪਰੇਟਿੰਗ ਲਾਗਤ ਮਿਲਦੀ ਹੈ।

ਡਾਇਮੰਡ ਲੋਜਿਕ ਇਲੈਕਟਿ੍ਰਕ ਸਿਸਟਮ ਮਾਨਕ ਹੁੰਦਾ ਹੈ, ਜਿਸ ਨਾਲ ਡਰਾਈਵਰ ਨੂੰ ਕਸਟਮਾਈਜ਼ਡ ਪ੍ਰੋਗਰਾਮਿੰਗ ਅਤੇ ਉਪਕਰਨ ਸੁਰੱਖਿਆ, ਬਾਡੀ ਏਕੀਕਰਨ ’ਚ ਰਾਹਤ ਅਤੇ ਬਿਹਤਰ ਅਪਟਾਈਮ ਮਿਲਦਾ ਹੈ।

ਬਿਹਤਰ ਸੁਰੱਖਿਆ ਲਈ ਸੈਂਕੜੇ ਵਿਸ਼ੇਸ਼ਤਾਵਾਂ ਮਿਲਦੀਆਂ ਹਨ, ਜਿਨ੍ਹਾਂ ਦੀਆਂ ਉਦਾਹਰਣਾਂ ’ਚ ਸ਼ਾਮਲ ਹੈ: ਪ੍ਰੀ-ਟਰਿੱਪ ਲਾਈਟ ਰਾਹੀਂ ਜਾਂਚ ਸ਼ਾਮਲ ਕਰਨ ਨਾਲ ਡਰਾਈਵਰ ਦੀ ਸੁਰੱਖਿਆ, ਬਾਹਰੀ ਰੀਜੈਨ ਚੇਤਾਵਨੀ ਰਾਹੀਂ ਕੰਮ ਕਰਨ ਦੀ ਥਾਂ ’ਤੇ ਸੁਰੱਖਿਆ, ਅਤੇ ਹਾਈਡ੍ਰੋਲਿਕ ਆਇਲ ਪਾਵਰ ਟੇਕ-ਆਫ਼ ਸ਼ਟਡਾਊਨ ਨਾਲ ਉਪਕਰਨ ਸੁਰੱਖਿਆ ਅਤੇ ਆਊਟਰਿੱਗਰ ਸਟੋਅਡ ਇੰਟਰਲਾਕ।

ਐਮ.ਵੀ. ਸੀਰੀਜ਼ ’ਚ ਦੋ ਇੰਜਣਾਂ ਦਾ ਵਿਕਲਪ ਸ਼ਾਮਲ ਹੈ, ਕਮਿੰਸ ਬੀ6.7 ਅਤੇ ਐਲ9, ਜਿਸ ਨਾਲ ਬਿਹਤਰ ਫ਼ਿਊਲ ਬਚੱਤ ਮਿਲਦੀ ਹੈ ਅਤੇ ਨਾਲ ਹੀ ਵਿਸਤਾਰਿਤ ਅਤੇ ਨਿਰੰਤਰ ਅੰਤਰਾਲ ’ਤੇ ਰੱਖ-ਰਖਾਅ ਦੇ ਅੰਤਰਾਲ ਵੀ ਪ੍ਰਾਪਤ ਹੁੰਦੇ ਹਨ।

ਕੈਬ ਫ਼ਲੋਰ ’ਤੇ ਇੰਟਰਕੋਟ ਕੈਮਗਾਰਡ ਨੂੰ ਮਾਨਕ ਬਣਾਉਣ ਨਾਲ ਅਤੇ ਵਿਸ਼ੇਸ਼ ਕਰ ਕੇ ਸਖ਼ਤ ਵਾਤਾਵਰਣ ’ਚ ਲਾਈਨ-ਐਕਸ ਦੇ ਵਿਕਲਪ ਨਾਲ ਖੋਰੇ ਤੋਂ ਸੁਰੱਖਿਆ ਵੀ ਬਿਹਤਰ ਹੋਈ ਹੈ।

ਕੁਨੈਕਟੀਵਿਟੀ

ਐਮ.ਵੀ. ਸੀਰੀਜ਼ ਆਨਕਮਾਂਡ ਕੁਨੈਕਸ਼ਨ ਰਾਹੀਂ ਸਮਰੱਥ ਹੈ, ਜੋ ਕਿ ਨੇਵੀਸਟਾਰ ਦਾ ਰਿਮੋਟ ਡਾਇਗਨੋਸਟਿਕਸ ਸਿਸਟਮ ਹੈ। ਗ੍ਰਾਹਕਾਂ ਕੋਲ ਆਪਣੇ ਅਸਾਸਿਆਂ ਦੀ ਸੁਰੱਖਿਆ ਲਈ ਜੀ.ਪੀ.ਐਸ. ਅਤੇ ਜੀਓਫ਼ੈਂਸਿੰਗ ਸਮਰਥਾਵਾਂ ਰਾਹੀਂ ਤੁਰੰਤ ਸੂਚਨਾ ਪ੍ਰਾਪਤ ਕਰਨ ਦਾ ਬਦਲ ਹੈ ਅਤੇ ਇਸ ਦੇ ਨਾਲ ਹੀ ਸਮਝਣ ’ਚ ਆਸਾਨ ਅਤੇ ਕਾਰਵਾਈ ਕਰਨ ਦੇ ਯੋਗ ਗੱਡੀ ਦੀ ਸਿਹਤ ਰੀਪੋਰਟ ਵੀ ਮਿਲਦੀ ਹੈ।

ਐਮ.ਵੀ. ਸੀਰੀਜ਼ ’ਚ ਗ੍ਰਾਹਕਾਂ ਕੋਲ ਇੰਟਰਨੈਸ਼ਨਲ 360 ਜੋੜਨ ਦਾ ਬਦਲ ਵੀ ਸ਼ਾਮਲ ਹੈ – ਜੋ ਕਿ ਸਰਵਿਸ ਕਮਿਊਨੀਕੇਸ਼ਨ ਪਲੇਟਫਾਰਮ ਹੈ ਜੋ ਇੰਟਰਨੈਸ਼ਨਲ ਸਰਵਿਸ ਨੈੱਟਵਰਕ ਨਾਲ ਸੰਚਾਰ ਆਸਾਨ ਕਰਦਾ ਹੈ ਅਤੇ ਮੁਰੰਮਤ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ।

ਮਾਰਕੀਟਿੰਗ ਦੇ ਵਾਇਸ-ਪ੍ਰੈਜ਼ੀਡੈਂਟ ਡਾਇਨ ਹੇਮਸ ਨੇ ਕਿਹਾ, ‘‘ਅਸੀਂ ਆਪਣੀ ਮੌਜੂਦਾ ਰਣਨੀਤੀ ਤੋਂ ਹਟਣ ਦੀ ਬਜਾਏ ਇਸ ਨੂੰ ਬਿਹਤਰ ਕੀਤਾ ਹੈ। ਨਵੀਂ ਐਮ.ਵੀ. ਸੀਰੀਜ਼ ਇੰਟਰਨੈਸ਼ਨਲ ਬਰਾਂਡ ਨੂੰ ਅੱਗੇ ਵਧਾਉਂਦੀ ਹੈ ਅਤੇ ਇਹ ਅਜਿਹੀਆਂ ਵਿਸ਼ੇਸ਼ਤਾਵਾਂ ਅਤੇ ਤਕਨਾਲੋਜੀਆਂ  ਨਾਲ ਲੈਸ ਹੈ ਜੋ ਕਿ ਹਰ ਗ੍ਰਾਹਕ ਲਈ ਬਿਹਰਤੀਨ ਬੈਠਦੀ ਹੈ।’’