ਇੰਟਰਨੈਸ਼ਨਲ ਨੇ ਬੈਂਡਿਕਸ ਦੀਆਂ ਵਿਸ਼ੇਸ਼ਤਾਵਾਂ ਅਤੇ ਬਦਲ ਜੋੜੇ

ਇੰਟਰਨੈਸ਼ਨਲ ਟਰੱਕਸ ਹੁਣ ਆਪਣੇ ਐਲ.ਟੀ., ਆਰ.ਐਚ., ਐਮ.ਵੀ., ਐਚ.ਵੀ. ਅਤੇ ਐਚ.ਐਕਸ. ਲੜੀ ਦੇ ਟਰੱਕਾਂ ‘ਚ ਟੱਕਰਾਂ ਦਾ ਅਸਰ ਘੱਟ ਕਰਨ ਵਾਲੇ ਬਿਹਤਰ ਬੈਂਡਿਕਸ ਵਿੰਗਮੈਨ ਫ਼ਿਊਜ਼ਨ ਸਿਸਟਮ ਦੀ ਪੇਸ਼ਕਸ਼ ਕਰ ਰਿਹਾ ਹੈ – ਜੋ ਕਿ ਐਲ.ਟੀ. ਅਤੇ ਆਰ.ਐਚ. ‘ਤੇ ਮਾਨਕ ਦੇ ਰੂਪ ‘ਚ ਸਥਾਪਤ ਹੋਣਗੇ।

ਫ਼ਿਊਜਨ ਸਿਸਟਮ ਦੀ ਅਪਗ੍ਰੇਡ ‘ਚ ਟੱਕਰਾਂ ਦੇ ਅਸਰ ਨੂੰ ਘੱਟ ਕਰਨ ਅਤੇ ਖੜ੍ਹੇ ਹੋਣ ਸਮੇਂ ਗੱਡੀ ਦੀ ਬ੍ਰੇਕਿੰਗ, ਮਲਟੀ-ਲੇਨ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਹਾਈਵੇ ਡਿਪਾਰਚਰ ਬ੍ਰੇਕਿੰਗ ਅਤੇ ਬਿਹਤਰ ਅਡੈਪਟਿਵ ਕਰੂਜ਼ ਕੰਟਰੋਲ।

ਇਹ ਟਰੈਕਟਰ ਅਤੇ ਟਰੇਲਰ ਨੂੰ ਰੋਕਣ ਲਈ ਵੱਧ ਤਾਕਤ ਪ੍ਰਦਾਨ ਕਰਦੀ ਹੈ, ਨਾਲ ਹੀ ਇਹ ਖੜ੍ਹੀਆਂ ਚੀਜ਼ਾਂ ਦੀ ਚੇਤਾਵਨੀ, ਤੇਜ਼ ਗਤੀ ਅਤੇ ਦਖ਼ਲਅੰਦਾਜ਼ੀ, ਲੇਨ ਤੋਂ ਭਟਕਣ ਦੀ ਚੇਤਾਵਨੀ ਅਤੇ ਚੋਣਵੀਆਂ ਚੇਤਾਵਨੀਆਂ ਵਰਗੀ ਸਮਰੱਥਾ ਵੀ ਕਾਇਮ ਰਖਦੀ ਹੈ।

ਐਲ.ਟੀ. ਅਤੇ ਆਰ.ਐਚ. ਸੀਰੀਜ਼ ਦੇ ਟਰੱਕ ‘ਚ ਬੈਂਡਿਕਸ ਬਲਾਇੰਡਸਪੋਟਰ ਪਾਸਿਆਂ ‘ਤੇ ਸਥਿਤ ਚੀਜ਼ਾਂ ਦੀ ਪਛਾਣ ਕਰਨ ਵਾਲਾ ਸਿਸਟਮ ਵੀ ਲਗਾਇਆ ਜਾ ਸਕਦਾ ਹੈ, ਜੋ ਕਿ ਰਾਡਾਰ ਸੈਂਸਰ ਦੇ ਦੋਵੇਂ ਪਾਸੇ 20 ਫ਼ੁੱਟ ਦੇ ਖੇਤਰ ਦੀ ਨਿਗਰਾਨੀ ਕਰਦਾ ਹੈ, ਗੱਡੀ ਦੇ ਸੱਜੇ ਪਾਸੇ ਇਹ 10 ਫ਼ੁੱਟ ਦੇ ਖੇਤਰ ਨੂੰ ਵੇਖ ਸਕਦਾ ਹੈ। ਇਸ ਅਪਡੇਟ ਨਾਲ ਹੁਣ ਹਾਈਵੇ ਦੀ ਗਤੀ ‘ਤੇ ਗਾਰਡਰੇਲ ਵਰਗੀਆਂ ਚੀਜ਼ਾਂ ਨੂੰ ਬਿਹਤਰ ਤਰੀਕੇ ਨਾਲ ਅਤੇ 32 ਕਿਲੋਮੀਟਰ ਪ੍ਰਤੀ ਘੰਟੇ ਤੋਂ ਘਟ ਦੀ ਗਤੀ ‘ਤੇ ਮੁਢਲੇ ਢਾਂਚੇ ਨੂੰ ਵੀ ਪਛਾਣਿਆ ਜਾ ਸਕਦਾ ਹੈ।

ਇਨ੍ਹਾਂ ਟਰੱਕਾਂ ‘ਚ ਐਕਟਿਵ ਕਰੂਜ਼ ਕੰਟਰੋਲ ਸਟਾਪ ਅਤੇ ਡਰਾਈਵਰ ਗੋ ਅਤੇ ਲੇਨ ਕੀਪ ਅਸਿਸਟ ਨਾਲ ਬੈਂਡਿਕਸ ਵਿੰਗਮੈਨ ਫ਼ਿਊਜ਼ਨ ਵੀ ਮੌਜੂਦ ਹਨ।

ਇੰਟਰਨੈਸ਼ਨਲ ਇੱਕੋ-ਇੱਕ ਓ.ਈ.ਐਮ. ਹੈ ਜੋ ਏ.ਸੀ.ਬੀ. ਸਟਾਪ ਅਤੇ ਡਰਾਈਵਰ ਗੋ ਦੀ ਪੇਸ਼ਕਸ਼ ਕਰਦਾ ਹੈ, ਜੋ ਕਿ ਬਹੁਤ ਘੱਟ ਗਤੀ ਸਮੇਤ ਪੂਰੀ ਤਰ੍ਹਾਂ ਖੜ੍ਹੇ ਰਹਿਣ ‘ਤੇ ਵੀ ਸਰਗਰਮ ਰਹਿੰਦਾ ਹੈ। ਇੱਕ ਵਾਰੀ ਰੁਕਣ ਤੋਂ ਬਾਅਦ, ਜੇਕਰ ਡਰਾਈਵਰ ਥਰੋਟਲ ਦਬਦਾ ਹੈ ਅਤੇ 11 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਤਕ ਪਹੁੰਚ ਜਾਣ ‘ਤੇ ਜੇਕਰ ਟਰੱਕ ਅੱਗੇ ਕੋਈ ਚੀਜ਼ ਨਹੀਂ ਪਛਾਣੀ ਜਾਂਦੀ ਹੈ ਤਾਂ ਸਿਸਟਮ ਮੁੜ ਨਿਰਧਾਰਤ ਕੀਤੀ ਹੋਈ ਕਰੂਜ਼ ਕੰਟਰੋਲ ਦੀ ਗਤੀ ‘ਤੇ ਪਹੁੰਚ ਜਾਂਦਾ ਹੈ।

ਲੇਨ ਕੀਪ ਅਸਿਸਟ ਵੀ ਸਟੀਅਰਿੰਗ ‘ਤੇ ਬਲ ਲਗਾ ਕੇ ਟਰੱਕ ਨੂੰ ਲੇਨ ਅੰਦਰ ਬਣੇ ਰਹਿਣ ‘ਚ ਮੱਦਦ ਕਰਦਾ ਹੈ।