ਈਕੋਲਾਈਨ ਗਰੀਸ ਨੇ ਪੇਸ਼ ਕੀਤਾ ਵਾਤਾਵਰਣ ਹਿਤੈਸ਼ੀ ਬਦਲ

ਕੋਰਟੈਕ ਕਾਰਪੋਰੇਸ਼ਨ ਦੀ ਈਕੋਲਾਈਨ ਹੈਵੀ-ਡਿਊਟੀ ਗਰੀਸ ਨੇ ਵਾਤਾਵਰਣ ਹਿਤੈਸ਼ੀ ਬਦਲ ਪੇਸ਼ ਕੀਤਾ ਹੈ, ਜਿੱਥੇ ਕਿਤੇ ਵੀ ਐਨ.ਐਲ.ਜੀ.ਆਈ. ਗ੍ਰੇਡ 2 ਗਰੀਸ ਪ੍ਰਯੋਗ ਕੀਤੀ ਜਾਂਦੀ ਹੈ।

ਕੰਪਨੀ ਨੇ ਕਿਹਾ ਕਿ ਜੈਵ-ਅਧਾਰਤ ਬਾਇਓਡੀਗ੍ਰੇਡੇਬਲ ਗਰੀਸ ਨੂੰ ਹੋਰਨਾਂ ਤੋਂ ਇਲਾਵਾ ਬਹੁਤ ਜ਼ਿਆਦਾ ਦਬਾਅ ਵਾਲੇ ਅਮਲਾਂ ‘ਚ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ ਵੀਲ੍ਹ ਬੀਅਰਿੰਗ, ਗੀਅਰ, ਫਿਫਥ ਵੀਲ੍ਹ ਅਤੇ ਖੇਤੀਬਾੜੀ ਦੇ ਸੰਦਾਂ ‘ਚ ਪ੍ਰਯੋਗ ਕੀਤਾ ਜਾ ਸਕਦਾ ਹੈ।

ਈਕੋਲਾਈਨ ਨੂੰ ਬਨਸਪਤੀ ਤੇਲ ਆਧਾਰ, ਲੀਥੀਅਮ ਕੰਪਲੈਕਸ ਅਧਾਰਤ ਥਿੰਦਾਈ ਅਤੇ ਅਤਿ ਦਬਾਅ ਵਾਲੇ ਐਡੀਟਿਵ ਨਾਲ ਤਿਆਰ ਕੀਤਾ ਗਿਆ ਹੈ। ਇਹ ਰਗੜ, ਆਕਸੀਡੇਸ਼ਨ ਅਤੇ ਥਰਮਲ ਸਥਿਰਤਾ ਤੋਂ ਬਚਾਅ ਲਈ ਤੇ ਧੂੜ-ਮਿੱਟੀ ਤੇ ਖੁਰਨ ਤੋਂ ਬਚਾਅ ਲਈ ਐਨ.ਐਲ.ਜੀ.ਆਈ. ਦੇ ਜੀ.ਸੀ.-ਐਲ.ਬੀ. ਦੀਆਂ ਵਿਸ਼ੇਸ਼ਤਾਵਾਂ ‘ਤੇ ਖਰਾ ਉਤਰਦਾ ਹੈ।

ਕੋਰਟੈਕ ਨੇ ਕਿਹਾ ਕਿ ਇਸ ਦਾ ਫ਼ਾਰਮੂਲਾ ਅਜਿਹਾ ਬਣਾਇਆ ਗਿਆ ਹੈ ਜੋ ਕਿ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਏ ਅਤੇ ਇਸ ‘ਚ ਕੋਈ ਜ਼ਹਿਰੀਲਾ ਪਦਾਰਥ ਨਾ ਹੋਵੇ।