ਈਟਨ ਨੇ ਆਫ਼ਟਰਮਾਰਕੀਟ ’ਚ ਪੇਸ਼ ਕੀਤੇ ਏ.ਐਮ.ਟੀ. ਪਾਰਟ

ਈਟਨ ਦਾ ਵਹੀਕਲ ਗਰੁੱਪ ਹੁਣ ਡਿਟਰੋਇਟ ਡੀਟੀ12, ਵੋਲਵੋ ਆਈ-ਸ਼ਿਫ਼ਟ ਅਤੇ ਮੈਕ ਐਮਡਰਾਈਵ ਏ.ਐਮ.ਟੀ. ਸਮੇਤ ਆਟੋਮੇਟਡ ਮੈਨੁਅਲ ਟਰਾਂਸਮਿਸ਼ਨ ਲਈ ਆਫ਼ਟਰਮਾਰਕੀਟ ’ਚ ਗੇਅਰ, ਸ਼ਾਫ਼ਟ, ਬੀਅਰਿੰਗ ਅਤੇ ਹੋਰ ਕਲਪੁਰਜ਼ੇ ਪੇਸ਼ ਕਰ ਰਿਹਾ ਹੈ।

ਇਸ ਲੜੀ ’ਚ 450 ਤੋਂ ਵੱਧ ਵੱਖੋ-ਵੱਖ ਏ.ਐਮ.ਟੀ. ਕਲਪੁਰਜ਼ੇ ਹਨ।

(ਤਸਵੀਰ: ਵੋਲਵੋ)

ਈਟਨ ਵਹੀਕਲ ਗਰੁੱਪ ਨਾਰਥ ਅਮਰੀਕਾ ਦੇ ਆਫ਼ਟਰਮਾਰਕੀਟ – ਵਾਇਸ-ਪ੍ਰੈਜ਼ੀਡੈਂਟ ਟਿਮ ਬਾਊਅਰ ਨੇ ਕਿਹਾ, ‘‘ਉੱਤਰੀ ਅਮਰੀਕਾ ’ਚ ਚਲ ਰਹੀਆਂ ਗੱਡੀਆਂ ’ਚੋਂ ਏ.ਐਮ.ਟੀ. ਵਾਲੀਆਂ ਗੱਡੀਆਂ ਦਾ ਹਿੱਸਾ ਵੱਧ ਰਿਹਾ ਹੈ, ਅਤੇ ਇਹ ਛੇਤੀ ਹੀ ਬਾਜ਼ਾਰ ’ਚ ਬਦਲੀ ਜਾਣ ਵਾਲੀ ਟਰਾਂਸਮਿਸ਼ਨ ਦਾ ਸਭ ਤੋਂ ਵੱਡਾ ਹਿੱਸਾ ਬਣ ਜਾਵੇਗਾ।’’

ਹੁਣ ਕਮਰਸ਼ੀਅਲ ਤੌਰ ’ਤੇ ਮੌਜੂਦ, ਈਟਨ 450 ਤੋਂ ਵੱਧ ਵੱਖੋ-ਵੱਖ ਏ.ਐਮ.ਟੀ. ਕੰਪੋਨੈਂਟ ਪੇਸ਼ ਕਰ ਰਿਹਾ ਹੈ, ਜਿਸ ’ਚ ਗੀਅਰ, ਸੀਲ ਅਤੇ ਬੀਅਰਿੰਗ ਸ਼ਾਮਲ ਹਨ।

ਕਲਪੁਰਜ਼ਿਆਂ ’ਤੇ ਈਟਨ ਦੀ ਆਫ਼ਟਰਮਾਰਕੀਟ ਵਾਰੰਟੀ ਮਿਲਦੀ ਹੈ।