ਈਟਨ ਨੇ ਸਰਵਿਸਰੇਂਜਰ 4 ਟੂਲ ਦਾ ਵਿਸਤਾਰ ਕੀਤਾ
ਈਟਨ ਨੇ ਆਪਣੇ ਸਰਵਿਸਰੇਂਜਰ 4 ਸਾਫ਼ਟਵੇਅਰ ਨੂੰ ਬਿਹਤਰ ਬਣਾਇਆ ਹੈ – ਇਹ ਇੱਕ ਨਿਦਾਨ ਅਤੇ ਸਰਵਿਸ ਟੂਲ ਹੈ ਜੋ ਇਸ ਦੇ ਆਟੋਮੇਟਡ ਮੈਨੂਅਲ ਟਰਾਂਸਮਿਸ਼ਨਾਂ, ਹਾਈਬ੍ਰਿਡ ਪਾਵਰਟ੍ਰੇਨ ਸਿਸਟਮਾਂ, ਅਡਵਾਂਸਡ ਆਟੋਮੇਟਡ ਸੀਰੀਜ਼ ਕਲੱਚਾਂ, ਅਤੇ ਈਟਨ ਕਮਿੰਸ ਆਟੋਮੇਟਡ ਟਰਾਂਸਮਿਸ਼ਨ ਤਕਨਾਲੋਜੀਆਂ ਦਾ ਸਮਰਥਨ ਕਰਦਾ ਹੈ।
ਸਰਵਿਸਰੇਂਜਰ 4 ਪ੍ਰੋ ਪਲੱਸ (ਐਸ.ਆਰ.4 ਪ੍ਰੋ ਪਲੱਸ) ‘ਚ ਇੱਕ ਨਵਾਂ ਐਪ ਸੈਂਟਰ ਸ਼ਾਮਲ ਹੈ ਜੋ ਕਿ ਕਈ ਬਦਲਾਂ ਨਾਲ ਜੁੜਦਾ ਹੈ।
ਪਹਿਲੀ ਐਪ ‘ਚ ਸ਼ਾਮਲ ਹੈ ਈਟਨ ਐਡਵਾਂਟੇਜ ਆਟੋਮੇਟਡ ਕਲੱਚ ਕੈਲੀਬਰੇਸ਼ਨ ਸਾਫ਼ਟਵੇਅਰ ਜਿਸ ਨੂੰ ਗ਼ੈਰ-ਈਟਨ ਅਤੇ ਗ਼ੈਰ-ਈਟਨ ਕਮਿੰਸ ਟਰਾਂਸਮਿਸ਼ਨਾਂ ‘ਤੇ ਨਵੇਂ ਕਲੱਚ ਨੂੰ ਕੈਲੀਬਰੇਟ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ, ਜਿਵੇਂ ਕਿ ਡਿਟਰੋਇਟ ਡੀ.ਟੀ.12, ਵੋਲਵੋ ਆਈ-ਸ਼ਿਫ਼ਟ, ਅਤੇ ਮੈਕ ਐਮ.ਡਰਾਈਵ ਆਟੋਮੇਟਡ ਟਰਾਂਸਮਿਸ਼ਨਾਂ। ਸਾਫ਼ਟਵੇਅਰ ਨੂੰ ਕੋਜਾਲੀ ਗਰੁੱਪ ਨਾਲ ਮਿਲ ਕੇ ਵਿਕਸਤ ਕੀਤਾ ਗਿਆ ਸੀ।
ਇਹ ਉਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਤੋਂ ਇਲਾਵਾ ਹੋਣਗੇ ਜੋ ਕਿ ਪਹਿਲਾਂ ਹੀ ਸਰਵਿਸਰੇਂਜਰ 4 ਪ੍ਰੋ ਰਾਹੀਂ ਮੌਜੂਦ ਹਨ।