ਈਟਨ ਫ਼ੁਲਰ ਸ਼ਿਫ਼ਟਰਜ਼ ਨੂੰ ਮਿਲੇਗੀ ਰੰਗ-ਬਿਰੰਗੀ ਦਿੱਖ

ਯੂਨਾਈਟਡ ਪੈਸੇਫ਼ਿਕ ਇੰਡਸਟਰੀਜ਼ ਟਰੱਕ ਕੈਬ ਨੂੰ ਰੰਗ-ਬਿਰੰਗੀ ਨਵੀਂ ਦਿੱਖ ਨਾਲ ਸਜਾ ਰਿਹਾ ਹੈ, ਜਿਸ ਨਾਲ ਸ਼ਿਫ਼ਟ ਨਾਬ, ਸ਼ਿਫ਼ਟ ਕਵਰ ਅਤੇ ਸ਼ਿਫ਼ਟਰ ਸ਼ਾਫ਼ਟ ਐਕਸਟੈਂਸ਼ਨ ਵੱਖੋ-ਵੱਖ ਰੰਗਾਂ ‘ਚ ਦਿਸੇਗੀ।

ਈਟਨ ਫ਼ੁੱਲਰ ਅਸੈਂਬਲੀਆਂ ਲਈ 13/15/18-ਸਪੀਡ ਗੀਅਰਸ਼ਿਫ਼ਟ ਨਾਬ ਹੁਣ ਕੈਡਮੀਅਮ ਸੰਤਰੀ, ਇੰਡੀਗੋ ਨੀਲੇ, ਇਲੈਕਟ੍ਰਿਕ ਪੀਲੇ, ਐਮਰਲਡ ਹਰੇ, ਕੈਂਡੀ ਲਾਲ, ਲਿਕੁਇਡ ਸਿਲਵਰ ਅਤੇ ਪੀਅਰ ਚਿੱਟੇ ਰੰਗਾਂ ‘ਚ ਮਿਲੇਗੀ। ਈਟਨ ਫ਼ੁੱਲਰ 13-ਸਪੀਡ ਸ਼ਿਫ਼ਟਰ ਲਈ ਸਟੇਨਲੈੱਸ ਗੀਅਰਸ਼ਿਫ਼ਟ ਨਾਬ ਕਵਰ, ਕਰੋਮ ਸ਼੍ਰੇਣੀ ਸਿਲੈਕਟਰ ਕਵਰ ਅਤੇ ਕਰੋਮ ਸਪਲਿਟਰ ਬਟਨ ਵੀ ਮੌਜੂਦ ਹਨ।

ਨੀਵੇਂ ਗੀਅਰ ਸ਼ਿਫ਼ਟ ਨਾਬ ਕਵਰ ਵੀ ਮੇਲ ਖਾਂਦੇ ਰੰਗਾਂ ‘ਚ ਮੌਜੂਦ ਹਨ।

ਸ਼ਿਫ਼ਟਰ ਸ਼ਾਫ਼ਟ ਐਕਸਟੈਂਸ਼ਨ ਛੇ, ਨੌਂ, 12 ਅਤੇ 18 ਇੰਚ ਦੀ ਲੰਬਾਈ ‘ਚ ਥਰੈੱਡ-ਆਨ ਇੰਸਟਾਲੇਸ਼ਨ (1/2 ਇੰਚ, 13 ਯੂ.ਐਨ.ਸੀ., ਇੱਕ ਇੰਚ ਲੰਮਾ ਧਾਗਾ) ਨਾਲ ਮੌਜੂਦ ਹੈ।

www.uptruckparts.com