ਐਨ.ਏ.ਸੀ.ਵੀ. ਸ਼ੋਅ ‘ਚ ਜੁੜਨਗੇ ਵਿੱਦਿਅਕ ਸੈਸ਼ਨ

ਨਾਰਥ ਅਮੈਰੀਕਨ ਕਮਰਸ਼ੀਅਲ ਵਹੀਕਲ ਸ਼ੋਅ (ਐਨ.ਏ.ਸੀ.ਵੀ.) ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਾਰੇ ਰਜਿਸਟਰਡ ਹਾਜ਼ਰੀਨਾਂ ਲਈ ਵਿੱਦਿਅਕ ਸੈਸ਼ਨ ਵੀ ਕਰਵਾਏਗਾ।
ਇਸ ਸ਼ੋਅ ‘ਚ ਤਿੰਨ ਨਵੇਂ ਸਲਿਊਸ਼ਨਜ਼ ਥੀਏਟਰ ਹੋਣਗੇ, ਜਿਨ੍ਹਾਂ ‘ਚ ਉਦਯੋਗ ਦੇ ਸਿਖਰਲੇ ਵਿਚਾਰਵਾਨਾਂ ਵਿਚਕਾਰ ਚਰਚਾ ਪੇਸ਼ ਕੀਤੀ ਜਾਵੇਗੀ। ਰਜਿਸਟਰਡ ਹਾਜ਼ਰੀਨ ਸਾਰੇ ਸੈਸ਼ਨਾਂ ‘ਚ ਮੁਫ਼ਤ ਹਿੱਸਾ ਲੈ ਸਕਣਗੇ।

ਐਨ.ਏ.ਸੀ.ਵੀ. ਸ਼ੋਅ ਲਈ ਸ਼ੋਅ ਮੈਨੇਜਰ ਕਾਰਮੈਨ ਡੀਆਜ਼ ਨੇ ਕਿਹਾ, ”ਸਾਨੂੰ ਉਮੀਦ ਹੈ ਕਿ ਸਾਡੇ ਤਿੰਨ ਸਲਿਊਸ਼ਨਜ਼ ਥੀਏਟਰਾਂ ‘ਚ ਜੋ ਚਰਚਾ ਹੋਵੇਗੀ ਉਹ ਸਾਰੇ ਉਦਯੋਗ ਪੇਸ਼ੇਵਰਾਂ ਦੀ ਜਾਣਕਾਰੀ ਅਤੇ ਸਮਰਥਾ ‘ਚ ਵਾਧਾ ਕਰੇਗੀ।”

ਪੈਨਲ ਚਰਚਾ ‘ਚ ਜੋ ਮੁੱਖ ਵਿਸ਼ੇ ਸ਼ਾਮਲ ਹੋਣਗੇ ਉਨ੍ਹਾਂ ‘ਚ ਤੁਹਾਡੇ ਲਈ ਸੁਯੋਗ ਅੰਕੜੇ-ਆਧਾਰਤ ਸਲਿਊਸ਼ਨਜ਼ ਲੱਭਣਾ, ਸਰਵਿਸ ਕਾਰਵਾਈਆਂ ਨੂੰ ਬਿਹਤਰ ਬਣਾਉਣ ਲਈ ਅੰਕੜਿਆਂ ਦਾ ਪ੍ਰਯੋਗ ਕਿਸ ਤਰ੍ਹਾਂ ਕਰੀਏ, ਸ਼੍ਰੇਣੀ 8 ਪੈਨਲ ਚਰਚਾ, ਮੀਡੀਅਮ-ਡਿਊਟੀ ਪੈਨਲ ਚਰਚਾ ਅਤੇ ਆਖ਼ਰੀ ਪੜਾਅ/ਖ਼ੁਦਮੁਖਤਿਆਰ ਡਿਲੀਵਰੀ ਸਟਾਰਟਅੱਪ ਬਾਰੇ ਚਰਚਾ ਰਹਿਣਗੇ।

ਹੋਰਨਾਂ ਵਿਸ਼ਿਆਂ ‘ਚ: ਵੈਟਿੰਗ ਤਕਨਾਲੋਜੀ, ਸਮਾਰਟ ਤਕਨਾਲੋਜੀ ਦਾ ਸਰਬੋਤਮ ਪ੍ਰਯੋਗ, ਏ.ਓ.ਬੀ.ਆਰ.ਡੀ. ਛੱਡ ਕੇ ਈ.ਐਲ.ਡੀ. ਨੂੰ ਅਪਨਾਉਣਾ, ਡਰਾਈਵਰਾਂ ਨੂੰ ਆਪਣੇ ਨਾਲ ਬਣਾਈ ਰੱਖਣਾ ਅਤੇ ਟਰੱਕਿੰਗ ‘ਚ ਤਕਨਾਲੋਜੀ ਦੀ ਤੇਜ਼ ਗਤੀ ਸ਼ਾਮਲ ਹਨ। ਸ਼ੋਅ ਦੇ ਜੋਰਜੀਆ ਵਰਲਡ ਕਾਂਗਰਸ ਸੈਂਟਰ ਵਿਖੇ 28-31 ਅਕਤੂਬਰ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੋਰਨਾਂ ਵਿਸ਼ਿਆਂ ਬਾਰੇ ਵੀ ਐਲਾਨ ਕੀਤਾ ਜਾਵੇਗਾ।

ਸ਼ੋਅ ਬਾਰੇ ਹੋਰ ਜਾਣਕਾਰੀ ਵੈੱਬਸਾਈਟ nacvshow.com ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।