ਐਨ.ਟੀ.ਈ.ਏ. ਟਰੇਨਿੰਗ ਇਲੈਕਟ੍ਰੀਕਲ ਫ਼ੰਡਾਮੈਂਟਲਾਂ ਤਕ ਪੁੱਜੀ

ਐਨ.ਟੀ.ਈ.ਏ. ਇਲੈਕਟ੍ਰੀਕਲ ਫ਼ੰਡਾਮੈਂਟਲਸ ਨੂੰ ਟਰੱਕ ਇਕੁਇਪਮੈਂਟ ਇਲੈਕਟ੍ਰੀਕਲ ਬੇਸਿਕਸ ਨਾਲ ਸਿਖਾਉਣ ਲਈ ਤਿਆਰ ਹੈ – ਜੋ ਕਿ ਇੱਕ ਆਨਲਾਈਨ ਕੋਰਸ ਹੈ ਜਿਸ ਨੂੰ ਈ-ਲਰਨਿੰਗ ਇਲੈਕਟਿਊਡ ਪਲੇਟਫ਼ਾਰਮ ਨਾਲ ਸਾਂਝੇਦਾਰੀ ‘ਚ ਵਿਕਸਤ ਕੀਤਾ ਗਿਆ ਹੈ।

ਕੋਰਸਾਂ ਨੂੰ ਅਪਫ਼ਿਟਰਾਂ, ਇੰਜੀਨੀਅਰਾਂ, ਫ਼ਲੀਟ ਮੈਨੇਜਰਾਂ ਅਤੇ ਤਕਨੀਸ਼ੀਅਨਾਂ ਦੀ ਜਾਣਕਾਰੀ ਵਧਾਉਣ ਲਈ ਤਿਆਰ ਕੀਤਾ ਗਿਆ ਹੈ, ਪਰ ਇਸ ‘ਚ ਸਿਸਟਮ ਅਤੇ ਕੰਪੋਨੈਂਟ ਤਿਆਰ ਕਰਨ ਲਈ ਲੋੜੀਂਦੀ ਡੂੰਘਾਈ ਨਹੀਂ ਹੈ।

ਐਨ.ਟੀ.ਈ.ਏ. ਨੇ ਕਿਹਾ ਕਿ ਸਿੱਖਣ ਦੀ ਪ੍ਰਕਿਰਿਆ ਦਿਲਚਸਪ ਬਣਾਉਣ ਲਈ ਮਾਡਿਊਲ ਗੈਮੀਫ਼ਿਕੇਸ਼ਨ ਸਿਧਾਂਤਾਂ ਦਾ ਪ੍ਰਯੋਗ ਕਰਦੇ ਹਨ।

ਪਹਿਲੇ ਕੋਰਸ ‘ਚ, ਭਾਗੀਦਾਰ ਕੁੱਝ ਇਲੈਕਟ੍ਰੀਕਲ ਥੀਓਰੀ ਦੀ ਮੁਢਲੀ ਜਾਣਕਾਰੀ ਹਾਸਲ ਕਰਦੇ ਹਨ; ਵੋਲਟੇਜ, ਰੈਜਿਸਟੈਂਸ ਅਤੇ ਕਰੰਟ ਨੂੰ ਕਿਸ ਤਰ੍ਹਾਂ ਮਾਪਿਆ ਜਾਵੇ ਅਤੇ ਬਿਜਲੀ ਦਾ ਕੰਮ ਕਰਦੇ ਸਮੇਂ ਸੁਰੱਖਿਆ ਅਪਨਾਉਣਾ।

ਐਨ.ਟੀ.ਈ.ਏ. ਮੈਂਬਰਾਂ ਲਈ ਕੋਰਸ ਮੁਫ਼ਤ ਹੈ ਅਤੇ ਇਹ ਮੈਂਬਰ ਵੈਰੀਫ਼ੀਕੇਸ਼ਨ ਪ੍ਰੋਗਰਾਮ ਕ੍ਰੈਡਿਟ ਅਤੇ ਲਗਾਤਾਰ ਸਿੱਖਿਆ ਅਤੇ ਸਿਖਲਾਈ ਲਈ ਕੌਮਾਂਤਰੀ ਐਸੋਸੀਏਸ਼ਨ ਰਾਹੀਂ ਵਿੱਦਿਅਕ ਇਕਾਈਆਂ ਜਾਰੀ ਰੱਖਣ ਲਈ ਲਈ ਯੋਗ ਹੈ।

ਗ਼ੈਰ-ਮੈਂਬਰ ਇੱਕ ਸੀਟ 49 ਡਾਲਰਾਂ ‘ਚ ਖ਼ਰੀਦ ਸਕਦੇ ਹਨ।