ਓ.ਟੀ.ਏ. ਨੇ ਉਤਸਰਜਨ, ਸੁਰੱਖਿਆ ਜਾਂਚ ਨੂੰ ਏਕੀਕਿ੍ਰਤ ਕਰਨ ਬਾਰੇ ਓਂਟਾਰੀਓ ਦੀ ਯੋਜਨਾ ਦੀ ਸ਼ਲਾਘਾ ਕੀਤੀ
ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਓਂਟਾਰੀਓ ਸਰਕਾਰ ਦੀ ਇੱਕ ਪੇਸ਼ਕਸ਼ ਦੀ ਸ਼ਲਾਘਾ ਕੀਤੀ ਹੈ, ਜੋ ਕਿ ਇਸ ਟਰੱਕਿੰਗ ਗਰੁੱਪ ਨੂੰ ਲਗਦਾ ਹੈ ਕਿ ਕੈਰੀਅਰਾਂ ਵੱਲੋਂ ਪ੍ਰਯੋਗ ਕੀਤੇ ਜਾਂਦੇ ਕਾਨੂੰਨ ਦੀ ਉਲੰਘਣਾ ਵਾਲੇ ਬਿਜ਼ਨੈਸ ਮਾਡਲ ਡਰਾਈਵਰ ਇੰਕ. ਦੀ ਵਰਤੋਂ ਘੱਟ ਕਰ ਦੇਵੇਗਾ।

ਇਸ ਪੇਸ਼ਕਸ਼ ਅਧੀਨ ਗੱਡੀਆਂ ਦੀ ਜਾਂਚ ਨੂੰ ਆਧੁਨਿਕ ਬਣਾ ਕੇ ਅਤੇ ਓਂਟਾਰੀਓ ’ਚ ਕਮਰਸ਼ੀਅਲ ਗੱਡੀਆਂ ਲਈ ਉਤਸਰਜਨ ਜਾਂਚ ਨੂੰ ਏਕੀਕਿ੍ਰਤ ਕਰ ਕੇ ਜਲਵਾਯੂ ਤਬਦੀਲੀ ਅਤੇ ਉਤਸਰਜਨ ਦੇ ਮੁੱਦਿਆਂ ਨਾਲ ਨਜਿੱਠਿਆ ਜਾਂਦਾ ਹੈ।
ਓ.ਟੀ.ਏ. ਨੇ ਇੱਕ ਬਿਆਨ ’ਚ ਕਿਹਾ ਕਿ ਇਹ ਪੇਸ਼ਕਸ਼ ਵਾਤਾਵਰਣ ਲਈ ਇੱਕ ਜਿੱਤ ਹੈ ਅਤੇ ਇਸ ਦਾ ਮਤਲਬ ਹੈ ਕਿ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਉਦਯੋਗ ਨੂੰ ਹਰਿਤ ਉਪਕਰਨਾਂ ਦਾ ਸੰਚਾਲਨ ਕਰਨ ਅਤੇ ਰੱਖ-ਰਖਾਅ ਦੀ ਕੀਮਤ ਘੱਟ ਕਰਨ ਲਈ ਵਾਤਾਵਰਣ ਗੰਧਲਾ ਕਰਨ ਵਾਲੀਆਂ ਡਿਲੀਟ ਕਿੱਟਸ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਲਾਗੂ ਕਰਨ ਦੇ ਨਤੀਜੇ ਭੁਗਤਣੇ ਪੈਣਗੇ।
ਆਵਾਜਾਈ ਮੰਤਰਾਲੇ (ਐਮ.ਟੀ.ਓ.) ਵੱਲੋਂ ਪੇਸ਼ ਕੀਤੀਆਂ ਤਬਦੀਲੀਆਂ ਅਨੁਸਾਰ, ਉਤਸਰਜਨ ਅਤੇ ਸਾਲਾਨਾ ਸੁਰੱਖਿਆ ਜਾਂਚ ਪ੍ਰੋਗਰਾਮ ਨੂੰ ਏਕੀਕਿ੍ਰਤ ਕਰਨ ਨਾਲ ਸਰਲ ‘ਇੱਕ ਜਾਂਚ, ਇੱਕ ਨਤੀਜਾ’ ਪਹੁੰਚ ਕਾਇਮ ਹੋਵੇਗੀ, ਜੋ ਕਿ ਜਾਂਚ ਨਤੀਜਿਆਂ ਦਾ ਡਿਜੀਟਲੀਕਰਨ ਕਰ ਦੇਵੇਗੀ, ਸਰਟੀਫ਼ੀਕੇਟਸ ਨੂੰ ਡਿਜੀਟਲ ਸਰੂਪ ’ਚ ਜਾਰੀ ਕਰਨਾ ਯਕੀਨੀ ਬਣਾਏਗੀ, ਅਤੇ ਕਾਰੋਬਾਰਾਂ ਲਈ ਇੱਕ ਬਿਹਤਰ ਪ੍ਰਕਿਰਿਆ ਦਾ ਨਿਰਮਾਣ ਕਰੇਗੀ ਜੋ ਕਿ ਪ੍ਰੋਵਿੰਸ ਨੂੰ ਪ੍ਰਭਾਵਸ਼ਾਲੀ ਸੁਰੱਖਿਆ ਜਾਂਚ ਅੰਕੜੇ ਮੁਹੱਈਆ ਕਰਵਾਏਗਾ।
ਮੰਤਰਾਲਾ 2011 ਦੀਆਂ ਅਤੇ ਇਸ ਤੋਂ ਬਾਅਦ ਦੀਆਂ ਕਮਰਸ਼ੀਅਲ ਗੱਡੀਆਂ ਲਈ ਸਖ਼ਤ ਪਾਰਦਰਸ਼ਤਾ ਵਾਲੇ ਮਾਨਕ ਲਿਆ ਕੇ ਡੀਜ਼ਲ ਉਤਸਰਜਨ ਜਾਂਚ ਨੂੰ ਬਿਹਤਰ ਕਰਨ; 2016 ਅਤੇ ਇਸ ਤੋਂ ਬਾਅਦ ਦੀਆਂ ਗੱਡੀਆਂ ਦੀ ਸਿਫ਼ਾਰਸ਼ ਅਨੁਸਾਰ ਆਨ-ਬੋਰਡ ਜਾਂਚ ਜਿੱਥੇ ਉਤਸਰਜਨ ਅੰਕੜਿਆਂ ਦਾ ਮਾਪ ਹੋ ਸਕਦਾ ਹੈ; ਅਤੇ ਸਾਰੀਆਂ ਗੱਡੀਆਂ ਲਈ ਜ਼ਰੂਰਤ ਅਨੁਸਾਰ ਮਹੱਤਵਪੂਰਨ ਉਤਸਰਜਨ ਉਪਕਰਨਾਂ ਦੀ ਦਿ੍ਰਸ਼ ਜਾਂਚ ਦੀ ਪੇਸ਼ਕਸ਼ ਕਰ ਰਿਹਾ ਹੈ।
ਰੈਗੂਲੇਟਰੀ ਤਬਦੀਲੀਆਂ ਮੌਜੂਦਾ ਮੋਟਰ ਵਹੀਕਲ ਜਾਂਚ ਸਟੇਸ਼ਨ (ਐਮ.ਵੀ.ਆਈ.ਐਸ.) ਪ੍ਰੋਗਰਾਮ ਨੂੰ ਵੀ ਇੱਕ ਠੇਕਾ ਅਧਾਰਤ ਮਾਡਲ ਨਾਲ ਬਦਲ ਦੇਣਗੀਆਂ, ਜਿਸ ਨਾਲ ਐਮ.ਵੀ.ਆਈ.ਐਸ. ਸਟੇਸ਼ਨਾਂ ’ਤੇ ਨਿਗਰਾਨੀ ’ਚ ਵਾਧਾ ਹੋਵੇਗਾ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਨਵੇਂ ਪ੍ਰੋਗਰਾਮ ਅਤੇ ਇਸ ਦੀਆਂ ਜਾਂਚ ਜ਼ਰੂਰਤਾਂ ਦੀ ਤਾਮੀਲ ਹੋ ਸਕੇ।
ਪ੍ਰੋਗਰਾਮ ਦੇ ਨਿਯਮਾਂ ਦੀ ਉਲੰਘਣਾ ਨਾਲ ਸਟੇਸ਼ਨ ਨੂੰ ਪ੍ਰੋਗਰਾਮ ’ਚੋਂ ਬਾਹਰ ਕੀਤਾ ਜਾ ਸਕਦਾ ਹੈ। ਤਕਨੀਸ਼ੀਅਨ ਨਵੀਂ ਬਿਹਤਰ ਜਾਂਚ ਨੂੰ ਵਿਸ਼ੇਸ਼ੀਕਿ੍ਰਤ ਸਾਫ਼ਟਵੇਅਰ ਨਾਲ ਅਮਲ ’ਚ ਲਿਆਉਣਗੇ, ਜੋ ਕਿ ਅੰਕੜਿਆਂ ਨੂੰ ਇਕੱਠਾ ਕਰਨ ’ਚ ਵਾਧਾ ਕਰੇਗਾ ਅਤੇ ਜਾਂਚ ਕਰ ਰਹੇ ਤਕਨੀਸ਼ੀਅਨਾਂ ਦੀ ਨਿਗਰਾਨੀ ਵੀ ਰੱਖੇਗਾ।
ਐਮ.ਟੀ.ਓ. ਉਤਸਰਜਨ ਨਾਲ ਛੇੜਛਾੜ ਬਾਰੇ ਆਪਣੀ ਸਖ਼ਤ ਆਨ-ਰੋਡ ਇਨਫ਼ੋਰਮੈਂਟ ਵੀ ਜਾਰੀ ਰੱਖੇਗਾ, ਜਿਸ ’ਚ ਡਿਲੀਟ ਇਮੀਸ਼ਨ ਕੰਟਰੋਲ ਵਾਲੇ ਸੂਬੇ ਤੋਂ ਬਾਹਰੀ ਟਰੱਕ ਵੀ ਸ਼ਾਮਲ ਹਨ।