ਓ.ਟੀ.ਏ. ਨੇ ਲਿਬਰਲ, ਐਨ.ਡੀ.ਪੀ. ਨੂੰ ਲਿਖੀਆਂ ਚਿੱਠੀਆਂ ‘ਚ ਐਸ.ਪੀ.ਆਈ.ਐਫ਼. ਦੀ ਹਮਾਇਤ ਕੀਤੀ
ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਇਸ ਗੱਲ ‘ਤੇ ਦਬਾਅ ਦੇ ਰਹੀ ਹੈ ਕਿ ਡੰਪ ਟਰੱਕ ਆਪਰੇਟਰਾਂ ਕੋਲ ਸੁਰੱਖਿਆ, ਉਤਪਾਦਕਤਾ ਅਤੇ ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼) ਰੈਗੂਲੇਸ਼ਨਾਂ ਦੀ ਪਾਲਣਾ ਕਰਨ ਲਈ ਕਾਫ਼ੀ ਸਮਾਂ ਹੈ – ਅਤੇ ਇਸ ਨੇ ਇਹ ਸੰਦੇਸ਼ ਪ੍ਰੋਵਿੰਸ ਦੀਆਂ ਦੋ ਵਿਰੋਧੀ ਪਾਰਟੀਆਂ ਨੂੰ ਦੇ ਦਿੱਤਾ ਹੈ।
ਐਨ.ਡੀ.ਪੀ. ਅਤੇ ਲਿਬਰਲ ਦੋਹਾਂ ਨੇ ‘ਸਾਨੂੰ ਡੰਪ ਨਾ ਕਰੋ’ ਮੁਹਿੰਮ ਲਈ ਹਮਾਇਤ ਵਿਖਾਈ ਹੈ ਜੋ ਕਿ ਭਾਰ ਅਤੇ ਪੈਮਾਇਸ਼ ਨਿਯਮਾਂ ‘ਚ ਸੋਧ ਦਾ ਵਿਰੋਧ ਕਰਨ ਵਾਲੇ ਉਦਯੋਗ ਦੇ ਮੈਂਬਰਾਂ ਨੇ ਸ਼ੁਰੂ ਕੀਤੀ ਹੈ।

ਕੀਤੀਆਂ ਗਈਆਂ ਸੋਧਾਂ ਹੇਠ ਵੱਧ ਤੋਂ ਵੱਧ ਭਾਰ ਲੱਦਣ ਲਈ ਸੈਲਫ਼-ਸਟੀਅਰਿੰਗ ਐਕਸਲ ਅਤੇ ਲੋਡ ਇਕੁਈਲਾਈਜੇਸ਼ਨ ਸਿਸਟਮ ਦੀ ਜ਼ਰੂਰਤ ਹੈ।
ਪ੍ਰੋਵਿੰਸ ਦੀ ਸਭ ਤੋਂ ਵੱਡੀ ਟਰੱਕਿੰਗ ਐਸੋਸੀਏਸ਼ਨ ਨੇ ਕਿਹਾ ਕਿ ਗੱਡੀ ਨੂੰ ਉਸ ਦੀ ਲਾਹੇਵੰਦ ਜ਼ਿੰਦਗੀ ਬਤੀਤ ਕਰਨ ਦੇ ਕਾਬਲ ਬਣਾਉਣ ਲਈ ਗਰੈਂਡਫ਼ਾਦਰਿੰਗ ਤਜਵੀਜ਼ਾਂ ਲਿਆਂਦੀਆਂ ਗਈਆਂ ਸਨ ਅਤੇ ਡੰਪ ਟਰੱਕਾਂ ‘ਤੇ ਲਾਗੂ ਹੋਣ ਵਾਲੀਆਂ ਤਾਜ਼ਾ ਤਜਵੀਜ਼ਾਂ ਨੂੰ 10 ਸਾਲ ਪਹਿਲਾਂ ਐਲਾਨ ਕੀਤਾ ਗਿਆ ਸੀ।
ਓ.ਟੀ.ਏ. ਨੇ ਲਿਖਿਆ, ”ਗਰੈਂਡਫ਼ਾਦਰਿੰਗ ਤਕ ਇਸ ਤਰ੍ਹਾਂ ਪਹੁੰਚ ਬਣਾਈ ਗਈ ਕਿ ਗੱਡੀਆਂ ਆਪਣੀ ਘੱਟ ਤੋਂ ਘੱਟ 15 ਸਾਲਾਂ ਦੀ ਉਮਰ ਤਕ ਪਹੁੰਚ ਜਾਣ, ਆਪਰੇਟਰ ਅਤੇ ਨਿਰਮਾਤਾਵਾਂ ਨੂੰ ਨਵੇਂ ਕਾਨੂੰਨਾਂ ਦੀ ਪਾਲਣਾ ਕਰਨ ਦੇ ਕਾਬਲ ਬਣਨ ਦਾ ਬਹੁਤ ਸਮਾਂ ਦਿੱਤਾ ਗਿਆ ਸੀ।”
ਜੋ ਟਰੱਕ ਅਤੇ ਟਰੇਲਰ ਅਜੇ 15 ਸਾਲ ਪੁਰਾਣੇ ਨਹੀਂ ਹਨ ਉਨ੍ਹਾਂ ਨੂੰ ਹੋਰ ਪੁਰਾਣੇ ਹੋਣ ਲਈ ਪਰਮਿਟ ਵੀ ਦਿੱਤੇ ਜਾ ਰਹੇ ਹਨ।
”ਸਾਡੇ ਬੋਰਡ ‘ਚ 70 ਤੋਂ ਵੱਧ ਕੰਪਨੀਆਂ ਸ਼ਾਮਲ ਹਨ ਜੋ ਕਿ ਕਈ ਖੇਤਰਾਂ ‘ਚ ਕੰਮ ਕਰਦੀਆਂ ਹਨ। ਓ.ਟੀ.ਏ. ਦੀ ਮੈਂਬਰਸ਼ਿਪ ਦੇ ਆਧਾਰ ‘ਤੇ, ਸਾਡੇ ਬੋਰਡ ‘ਚ ਅਜਿਹੇ ਪ੍ਰਤੀਨਿਧੀਆਂ ਦੀ ਵੱਡੀ ਗਿਣਤੀ ਹੈ ਜੋ ਕਿ ਛੋਟੇ ਤੋਂ ਲੈ ਕੇ ਦਰਮਿਆਨੇ ਆਕਾਰ ਦੇ ਕਾਰੋਬਾਰ ਚਲਾਉਂਦੇ ਹਨ। ਸਾਡੀ ਐਸੋਸੀਏਸ਼ਨ ਦੀ ਸਥਿਤੀ – ਵੱਡੇ, ਛੋਟੇ ਅਤੇ ਇਨ੍ਹਾਂ ਵਿਚਕਾਰ ਹੋਰ ਸਾਰੇ – ਹਰ ਆਕਾਰ ਦੇ ਕੈਰੀਅਰਾਂ ਦੀਆਂ ਚਿੰਤਾਵਾਂ ਦਰਸਾਉਂਦੀ ਹੈ।”