ਔਟੈੱਲ ਡਾਇਗਨੋਸਟਿਕਸ ਟੈਬਲੇਟ ਲਈ ਅਪਡੇਟਸ

ਔਟੈੱਲ “http://www.autel.com/” ਯੂ.ਐਸ. ਨੇ ਆਪਣੀ MaxiSYS MS9093V ਕਮਰਸ਼ੀਅਲ ਵਹੀਕਲ ਡਾਇਗਨੋਸਟਿਕਸ ਟੈਬਲੇਟ ’ਚ ਕਈ ਸੁਧਾਰ ਕੀਤੇ ਹਨ।

ਨਵੀਂਆਂ ਵਿਸ਼ੇਸ਼ਤਾਵਾਂ ’ਚ ਸ਼ਾਮਲ ਹਨ ਸਟਾਰਟਿੰਗ ਅਤੇ ਚਾਰਜਿੰਗ ਸਿਸਟਮ ਦੀ ਸਮੀਖਿਆ ਕਰਨ ਲਈ ਸਾਫ਼ਟਵੇਅਰ, ਅਤੇ ਵੱਖੋ-ਵੱਖ ਵਹੀਕਲ ਸ਼੍ਰੇਣੀਆਂ ਲਈ ਬਿਹਤਰ ਅਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮਸ (ਏ.ਡੀ.ਏ.ਐਸ.)। ਕੰਪਨੀ ਨੇ ਕਿਹਾ ਕਿ ਇਹ ਇਕਾਈ ਸ਼੍ਰੇਣੀ 3-5 ਲਈ ਮੁਕੰਮਲ ਏ.ਡੀ.ਏ.ਐਸ. ਕਵਰੇਜ ਮੁਹੱਈਆ ਕਰਵਾਉਂਦੀ ਹੈ, ਜਦਕਿ ਸ਼੍ਰੇਣੀ 6-8 ਲਈ ਸਟੈਟਿਕ ਕੈਲੀਬਰੇਸ਼ਨ ਛੇਤੀ ਹੀ ਆ ਰਹੇ ਹਨ।

ਮੈਮੋਰੀ ਅਤੇ ਪ੍ਰੋਸੈਸਰ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ। ਹੁਣ ਇਸ ’ਤੇ 126 ਜੀ.ਬੀ. ਸਟੋਰੇਜ ਸਪੇਸ ਹੈ।

9.7 ਇੰਚ ਦੀ ਇਹ ਟੈਬਲੇਟ 80 ਤੋਂ ਵੱਧ ਲਾਈਟ-, ਮੀਡੀਅਮ- ਅਤੇ ਹੈਵੀ ਡਿਊਟੀ ਵਹੀਕਲ ਮਾਡਲਾਂ ਨੂੰ ਸੁਪੋਰਟ ਕਰਦਾ ਹੈ, ਅਤੇ ਇਸ ਨੂੰ ਕੋਡ ਪੜ੍ਹਨ ਅਤੇ ਮਿਟਾਉਣ, ਅੰਕੜੇ ਵੇਖਣ ਅਤੇ ਗਰਾਫ਼ ਕਰਨ, ਅਤੇ ਐਕਟਿਵ ਟੈਸਟ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।

ਇਸ ’ਚ ਬਲੂਟੁੱਥ ਵਹੀਕਲ ਕਮਿਊਨੀਕੇਸ਼ਨ ਇੰਟਰਫ਼ੇਸ (ਵੀ.ਸੀ.ਆਈ.)/J2534 ਪਾਸ-ਥਰੂ ਪ੍ਰੋਗਰਾਮਰ ਵੀ ਹੈ, ਜਦਕਿ ਇਹ Maxi21S 2200 ਬੈਟਰੀ ’ਤੇ ਚਲਦਾ ਹੈ। ਇਸ ’ਚ ਸਟਾਰਟਿੰਗ ਤੇ ਚਾਰਜਿੰਗ ਸਿਸਟਮ ਟੈਸਟਰ ਵੀ ਸ਼ਾਮਲ ਕੀਤੇ ਗਏ ਹਨ ਅਤੇ ਐਲੀਗੇਟਰ ਕਲੈਂਪ, ਤੇ ਇੱਕ ਮਲਟੀਮੀਟਰ ਅਤੇ ਐਂਪ ਕਲੈਂਪ ਵੀ ਹਨ।