ਕਮਿੰਸ ਨੇ ਫ਼ਿਲਟਰੇਸ਼ਨ ਤਕਨੀਕੀ ਰਾਹੀਂ ਮੈਡੀਕਲ ਮਾਸਕ ਬਣਾਉਣ ਲਈ ਕੀਤਾ ਸਹਿਯੋਗ

ਕੋਵਿਡ-19 ਵਿਰੁੱਧ ਜੰਗ ‘ਚ ਯੋਗਦਾਨ ਪਾਉਣ ਲਈ ਕਮਿੰਸ ਨੇ ਡਿਊਪੋਂਟ ਨਾਲ ਹੱਥ ਮਿਲਾਇਆ ਹੈ। ਇਸ ਕੰਮ ਲਈ ਕਮਿੰਸ ਨੇ ਆਪਣੀ ਨੈਨੋਨੈੱਟ ਅਤੇ ਨੈਨੋਫ਼ੋਰਸ ਫ਼ਿਲਟਰੇਸ਼ਨ ਤਕਨਾਲੋਜੀ ਦਾ ਪ੍ਰਯੋਗ ਕਰ ਕੇ ਐਨ95 ਮੂੰਹ ਢੱਕਣ ਵਾਲੇ ਮਾਸਕ ਦੇ ਉਤਪਾਦਨ ‘ਚ ਡਿਊਪੋਂਟ ਨਾਲ ਸਹਿਯੋਗ ਕੀਤਾ ਹੈ।

ਫ਼ਿਲਟਰੇਸ਼ਨ ਤਕਨਾਲੋਜੀ ਦਾ ਪ੍ਰਯੋਗ ਹਵਾ, ਫ਼ਿਊਲ ਅਤੇ ਲਿਊਬ ਫ਼ਿਲਟਰੇਸ਼ਨ ਉਤਪਾਦਾਂ ‘ਚ ਕੀਤਾ ਜਾਂਦਾ ਹੈ, ਜੋ ਕਿ ਹੈਵੀ-ਡਿਊਟੀ ਡੀਜ਼ਲ ਇੰਜਣਾਂ ‘ਚ ਪ੍ਰਯੋਗ ਕੀਤੇ ਜਾਂਦੇ ਹਨ ਤਾਂ ਕਿ ਲੰਮੇ ਸਮੇਂ ‘ਚ ਇੰਜਣਾਂ ਦੀ ਟੁੱਟ-ਭੱਜ ਤੋਂ ਬਚਿਆ ਜਾ ਸਕੇ, ਪਰ ਇਨ੍ਹਾਂ ਨੂੰ ਐਨ95 ਮਾਸਕ ਬਣਾਉਣ ‘ਚ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ਜੋ ਕਿ ਇਸ ਵੇਲੇ ਸਿਹਤ ਕਾਮਿਆਂ ਲਈ ਬਹੁਤ ਜ਼ਰੂਰੀ ਹਨ।

ਕਮਿੰਸ ਦੇ ਫ਼ਿਲਟਰੇਸ਼ਨ ਵਾਇਸ-ਪ੍ਰੈਜ਼ੀਡੈਂਟ ਐਮੀ ਡੇਵਿਸ ਨੇ ਕਿਹਾ, ”ਸਾਡਾ ਨੈਨੋਨੈੱਟ ਮੀਡੀਆ ਸਪਲਾਈ ‘ਚ ਪੈਦਾ ਹੋਏ ਖਲਾਅ ਦੀ ਕਮੀ ਨੂੰ ਪੂਰਾ ਕਰ ਸਕਦਾ ਹੈ ਅਤੇ ਅਮਰੀਕਾ ਤੇ ਹੋਰਨਾਂ ਦੇਸ਼ਾਂ ‘ਚ ਪੈਦਾ ਹੋਈ ਮਾਸਕ ਦੀ ਕਮੀ ਨੂੰ ਪੂਰਾ ਕਰਨ ‘ਚ ਮੱਦਦ ਕਰ ਸਕਦਾ ਹੈ।”