ਕਮਿੰਸ ਵੈਸਟਪੋਰਟ ਕੁਦਰਤੀ ਗੈਸ ਇੰਜਣਾਂ ਨੇ ਹਾਸਲ ਕੀਤੇ ਘੱਟ-ਐਨ.ਓ.ਐਕਸ. ਮਾਨਕ

ਕਮਿੰਸ ਐਲ9 ਡੀਜ਼ਲ ਇੰਜਣ।

ਕਮਿੰਸ ਨੇ ਆਪਣੇ ਟਿਕਾਊ ਉਤਪਾਦ ਅਤੇ ਘੱਟ ਐਨ.ਓ.ਐਕਸ. ਉਤਸਰਜਨ ਪ੍ਰਤੀ ਸਮਰਪਣ ਨੂੰ ਕਮਿੰਸ ਵੈਸਟਪੋਰਟ ਬੀ6.7ਐਨ ਕੁਦਰਤੀ ਗੈਸ ਇੰਜਣਾਂ ਦੇ ਪ੍ਰਮਾਣਨ ਨਾਲ ਹੋਰ ਅੱਗੇ ਵਧਾਇਆ ਹੈ। ਇਸ ਨੇ ਪਿੱਛੇ ਜਿਹੇ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ (ਈ.ਪੀ.ਏ.) ਅਤੇ ਕੈਲੇਫ਼ੋਰਨੀਆ ਏਅਰ ਰਿਸੋਰਸਿਜ਼ ਬੋਰਡ (ਸੀ.ਏ.ਆਰ.ਬੀ.) ਦੋਹਾਂ ਤੋਂ ਸਰਟੀਫ਼ੀਕੇਸ਼ਨ ਹਾਸਲ ਕੀਤਾ ਹੈ।

ਬੀ6.7ਐਨ ਨੇ 0.02 ਜੀ/ਬੀ.ਐਚ.ਪੀ.-ਐਚ.ਆਰ. ਦੇ ਘੱਟ ਐਨ.ਓ.ਐਕਸ. ਉਤਸਰਜਨ ਮਾਨਕ ਨੂੰ ਹਾਸਲ ਕਰ ਲਿਆ ਹੈ, ਜੋ ਕਿ ਮੌਜੂਦਾ ਈ.ਪੀ.ਏ .ਐਨ.ਓ.ਐਕਸ. ਹੱਦ 0.2ਜੀ/ਬੀ.ਐਚ.ਪੀ.-ਐਚ.ਆਰ. ਤੋਂ 90% ਘੱਟ ਹੈ।

ਕਮਿੰਸ ਨੇ ਹਾਈਵੇ ‘ਤੇ ਚੱਲਣ ਵਾਲੇ ਆਪਣੇ ਮੀਡੀਅਮ-ਡਿਊਟੀ ਡੀਜ਼ਲ ਅਤੇ ਕੁਦਰਤੀ ਗੈਸ ਇੰਜਣਾਂ ਨੂੰ ਇੰਡੀਆਨਾਪੋਲਿਸ ‘ਚ ਹੋਏ ਵਰਕ ਟਰੱਕ ਸ਼ੋਅ ਦੌਰਾਨ ਪ੍ਰਦਰਸ਼ਿਤ ਕੀਤਾ।

ਇਸੇ ਸ਼ੋਅ ‘ਚ ਕਮਿੰਸ ਨੇ 2021 ਬੀ6.7 ਅਤੇ ਐਲ9 ਡੀਜ਼ਲ ਇੰਜਣਾਂ ਬਾਰੇ ਵੀ ਐਲਾਨ ਕੀਤਾ। ਦੋਵੇਂ ਇੰਜਣ ਫ਼ਾਲਤੂ ਤੇਲ ਨਿਕਾਸ ਅਤੇ ਫ਼ਿਊਲ ਫ਼ਿਲਟਰ ਬਦਲਾਅ ਦੇ ਅੰਤਰਾਲ ਦੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹਨ ਅਤੇ ਨਵੇਂ ਡਿਜ਼ਾਈਨ ਵਾਲੇ ਬਰੀਦਰ ਨੂੰ ਹੁਣ ਮੁਰੰਮਤ ਦੀ ਵੀ ਜ਼ਰੂਰਤ ਨਹੀਂ ਪਏਗੀ।

ਕਮਿੰਸ ਦੀਆਂ ਕੁਨੈਕਟਡ ਸਲਿਊਸ਼ਨਜ਼ ਇੱਕ ਓਪਨ ਡਿਜੀਟਲ ਪਲੇਟਫ਼ਾਰਮ ‘ਤੇ ਬਣੀਆਂ ਹਨ ਜੋ ਕਿ ਕਈ ਵੱਖੋ-ਵੱਖ ਤਰ੍ਹਾਂ ਦੇ ਵਾਤਾਵਰਣਾਂ ਨਾਲ ਅੰਤਰਸੰਪਰਕ ‘ਚ ਹੈ। ਇਸ ‘ਚ ਫ਼ਲੀਟ ਮੈਨੇਜਮੈਂਟ ਟੂਲਸ ਅਤੇ ਖ਼ਰਚ ਬਚਾਉਣ ਵਾਲੀਆਂ ਤਕਨਾਲੋਜੀਆਂ ਸ਼ਾਮਲ ਹਨ ਜਿਨ੍ਹਾਂ ‘ਚ ਰੀਮੋਟ-ਮਾਨੀਟਰਿੰਗ, ਰੀਪੋਰਟਿੰਗ ਅਤੇ ਸਰਵੀਸਿਜ਼ ਸਲਿਊਸ਼ਨਜ਼ ਦਾ ਰਲੇਵਾਂ ਹੋਵੇਗਾ।