ਕਲਪੁਰਜ਼ਿਆਂ ਦੀ ਕਮੀ ਕਰਕੇ ਐਕਟ ਨੇ ਉਤਪਾਦਨ ਭਵਿੱਖਬਾਣੀ ਨੂੰ ਘਟਾਇਆ

ਟਰੱਕ ਨਿਰਮਾਤਾਵਾਂ ਦੇ ਸਪਲਾਈ ਸਮੱਸਿਆਵਾਂ ਦਾ ਸਾਹਮਣਾ ਕਰਨ ਕਰਕੇ ਐਕਟ ਰੀਸਰਚ ਆਪਣੀ ਉਤਪਾਦਨ ਭਵਿੱਖਬਾਣੀ ਨੂੰ ਇਸ ਸਾਲ ਅਤੇ ਅਗਲੇ ਸਾਲ ਲਈ ਘਟਾ ਰਹੀ ਹੈ।

ਐਕਟ ਦੇ ਪ੍ਰੈਜ਼ੀਡੈਂਟ ਅਤੇ ਸੀਨੀਅਰ ਐਨਾਲਿਸਟ ਕੇਨੀ ਵੇਥ ਨੇ ਕਿਹਾ, ‘‘ਹਰ ਕਿਸਮ ਦੀਆਂ ਕਮਰਸ਼ੀਅਲ ਗੱਡੀਆਂ ਲਈ (ਲਗਭਗ) ਰੀਕਾਰਡ ਮੰਗ ਦੇ ਮੌਜੂਦਾ ਸਮੇਂ ’ਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਕਹਾਣੀ ਬਹੁਤਾਤ ਤੋਂ ਕਮੀ ਹੋਣ ਤੱਕ ਪਹੁੰਚ ਗਈ ਹੈ।’’

‘‘ਸਪਲਾਈ ਚੇਨ ਦੀਆਂ ਕਮੀਆਂ ਲਈ ਅਸੀਂ ‘ਸੈਮੀਕੰਡਕਟਰ’ ਨੂੰ ਆਮ ਹਵਾਲੇ ਵਜੋਂ ਵੇਖਦੇ ਹਾਂ, ਅਸਲ ’ਚ ਕਈ ਅਜਿਹੇ ਕਲਪੁਰਜ਼ੇ ਹਨ ਜਿਨ੍ਹਾਂ ਦੀ ਸਪਲਾਈ ’ਤੇ ਮਹਾਂਮਾਰੀ ਦਾ ਅਸਰ ਪਿਆ ਹੈ, ਸਟੀਲ ਟੈਰਿਫ਼ ਦੇ ਅਸਰ ਅਤੇ ਫ਼ਰਵਰੀ ’ਚ ਆਏ ਤੂਫ਼ਾਨ ਕਰਕੇ ਵੀ ਟੈਕਸਾਸ ਅਤੇ ਅਮਰੀਕਾ ਦੇ ਵੱਡੇ ਹਿੱਸੇ ’ਚ ਪਲਾਸਟਿਕ ਉਦਯੋਗ ਦੋ ਤਿਮਾਹੀਆਂ ਲਈ ਅਸਮਰੱਥ ਬਣਿਆ ਰਿਹਾ।’’

ਵੈਥ ਨੇ ਕਿਹਾ ਕਿ ਭਾਵੇਂ ਸੈਮੀਕੰਡਕਟਰ ਦੀ ਕਮੀ ਸੁਰਖੀਆਂ ’ਚ ਰਹੀ ਹੈ ਪਰ ਕਮਰਸ਼ੀਅਲ ਗੱਡੀਆਂ ਦੇ ਉਤਪਾਦਨ ਦੀ ਦਰ ਹੋਰ ਕਈ ਕਮੀਆਂ ਦਾ ਵੀ ਸ਼ਿਕਾਰ ਰਹੀ ਹੈ।

ਕਲਪੁਰਜ਼ਿਆਂ ਦੀ ਕਮੀ ਕਰਕੇ ਸ਼੍ਰੇਣੀ 8 ਟਰੱਕ ਆ ਰਹੇ ਆਰਡਰਾਂ ਦੀ ਮੰਗ ਦੀ ਤੇਜ਼ੀ ਨਾਲ ਨਹੀਂ ਬਣ ਰਹੇ। ਵੈਥ ਨੇ ਕਿਹਾ ਕਿ ਉਦਯੋਗ ਨੂੰ ਆਰਡਰਾਂ ਦੇ ਆਧਾਰ ’ਤੇ ਜੁਲਾਈ ’ਚ 30,000 ਸ਼੍ਰੇਣੀ 8 ਟਰੱਕਾਂ ਦਾ ਉਤਪਾਦਨ ਕਰਨਾ ਚਾਹੀਦਾ ਸੀ ਪਰ ਇਸ ਦੀ ਬਜਾਏ ਇਸ ਨੇ 14,820 ਇਕਾਈਆਂ ਦਾ ਉਤਪਾਦਨ ਕੀਤਾ।