ਕਿਤੋਂ ਵੀ ਫ਼ਿਊਲ ਫ਼ਿਲਟਰ, ਇੰਜਣ ਆਇਲ ਦੀ ਨਿਗਰਾਨੀ ਕਰ ਸਕਦੈ ਡੋਨਾਲਡਸਨ
ਡੋਨਾਲਡਸਨ ਦਾ ਫ਼ਿਲਟਰ ਮਾਈਂਡਰ ਕੁਨੈਕਟ ਫ਼ਿਊਲ ਫ਼ਿਲਟਰਾਂ ਅਤੇ ਇੰਜਣ ਆਇਲ ਦੀ ਸਥਿਤੀ ਦੀ ਨਿਗਰਾਨੀ ਕਰ ਕੇ ਇਸ ਨਾਲ ਸੰਬੰਧਤ ਅੰਕੜਿਆਂ ਨੂੰ ਆਨਬੋਰਡ ਟੈਲੀਮੈਟਿਕਸ ਅਤੇ ਫ਼ਲੀਟ ਮੈਨੇਜਮੈਂਟ ਸਿਸਟਮਾਂ ਨਾਲ ਏਕੀਕ੍ਰਿਤ ਕਰਦਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਸੰਬੰਧਤ ਉਪਕਰਨਾਂ ਨੂੰ ਹੈਵੀ-ਡਿਊਟੀ ਉਪਕਰਨਾਂ ’ਤੇ ਮਿੰਟਾਂ ’ਚ ਲਗਾਇਆ ਜਾ ਸਕਦਾ ਹੈ।
ਫ਼ਿਲਟਰ ਮਾਇੰਡਰ ਕੁਨੈਕਟ ਸੈਂਸਰ ਫ਼ਿਊਲ ਫ਼ਿਲਟਰਾਂ ’ਤੇ ਦਬਾਅ ਘੱਟ ਹੋਣ ਅਤੇ ਡਿਫ਼ਰੈਂਸ਼ੀਅਲ ਪਰੈਸ਼ਰ ਨੂੰ ਮਾਪਣਗੇ, ਅਤੇ ਗੇਜ ਆਇਲ ਦੀ ਸਥਿਤੀ ਨੂੰ ਸੰਘਣੇਪਣ, ਚਿਪਚਿਪਾਹਟ, ਡਾਇਲੈਕਟ੍ਰਿਕ ਕਾਂਸਟੈਂਟ ਅਤੇ ਰੁਕਾਵਟ ਦੇ ਆਧਾਰ ’ਤੇ ਮਾਪਣਗੇ।
ਅੰਕੜਿਆਂ ਨੂੰ ਬੇਤਾਰ ਤਰੀਕੇ ਨਾਲ ਕਲਾਊਡ ’ਤੇ ਭੇਜ ਦਿੱਤਾ ਜਾਵੇਗਾ, ਜਦਕਿ ਪੇਸ਼ਨਗੋਈ ਕਰਨ ਵਾਲੇ ਐਨਾਲਿਟਿਕਸ ਚੇਤਾਵਨੀ ਦੇਣਗੇ ਕਿ ਕਦੋਂ ਫ਼ਿਲਟਰ ਅਤੇ ਤੇਲ ਦਾ ਜੀਵਨਕਾਲ ਖ਼ਤਮ ਹੋਣ ਵਾਲਾ ਹੈ।
ਜੀਓਟੈਬ ਅਤੇ ਫ਼ਿਲਟਰ ਮਾਈਂਡਰ ਕੁਨੈਕਟ ਦਾ ਪ੍ਰਯੋਗ ਕਰਨ ਵਾਲੇ ਫ਼ਲੀਟ ਸੰਬੰਧਤ ਅੰਕੜਿਆਂ ਅਤੇ ਐਨਾਲਿਟਿਕ ਇਨਸਾਈਟ ਨੂੰ ਆਪਣੇ ਲੈਪਟਾਪ ਜਾਂ ਮੋਬਾਈਲ ਡਿਵਾਇਸ ’ਤੇ ਮਾਈਜੀਓਟੈਬ ਡੈਸ਼ਬੋਰਡ ਰਾਹੀਂ ਪ੍ਰਾਪਤ ਕਰ ਸਕਣਗੇ।