ਕੇਨਵਰਥ ਦੇ ਰਿਹੈ ਮੀਡੀਅਮ-ਡਿਊਟੀ ਵੀਡੀਓ ਸਿਖਲਾਈ

ਕੇਨਵਰਥ ਨੇ ਆਪਣੇ ਮੀਡੀਅਮ-ਡਿਊਟੀ ਟਰੱਕ ਚਲਾਉਣ ਵਾਲੇ ਗ੍ਰਾਹਕਾਂ ਲਈ ਇੱਕ ਡਰਾਈਵਰ ਅਕਾਦਮੀ ਵੀਡੀਓ ਲੜੀ ਪੇਸ਼ ਕੀਤੀ ਹੈ।

ਇਸ ਵੀਡੀਓ ਦਾ ਟੀਚਾ ਡਰਾਈਵਰਾਂ ਨੂੰ ਆਪਣੇ ਟਰੱਕਾਂ ਦਾ ਵੱਧ ਤੋਂ ਵੱਧ ਲਾਭ ਲੈਣ ’ਚ ਮੱਦਦ ਕਰਨਾ ਹੈ, ਅਤੇ ਇਸ ’ਚ ਟਰੱਕ ਦੀਆਂ ਬਾਹਰੀ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦੇ ਕੰਮਾਂ ਨਾਲ ਜਾਣ-ਪਛਾਣ ਕਰਵਾਉਣਾ ਅਤੇ ਨਾਲ ਹੀ ਅੰਦਰੂਨੀ ਵਿਸ਼ੇਸ਼ਤਾਵਾਂ ਅਤੇ ਪ੍ਰੀ-ਟਰਿੱਪ ਜਾਂਚ ਲਈ ਯੋਗ ਪ੍ਰਕਿਰਿਆਵਾਂ ਅਪਨਾਉਣਾ ਹੈ।

(ਤਸਵੀਰ: ਕੇਨਵਰਥ)

ਵੀਡੀਓ ਕੇਨਵਰਥ ਦੇ ਯੂ-ਟਿਊਬ ਚੈਨਲ ’ਤੇ ਅਤੇ ਕੇਨਵਰਥ ਇਸੈਂਸ਼ੀਅਲਜ਼ ਐਪ ’ਤੇ ਮੌਜੂਦ ਹਨ।