ਕੇਨਵਰਥ ਨੇ ਆਨਗਾਰਡ ਐਕਟਿਵ ਸਹੂਲਤਾਂ ਦਾ ਵਿਸਤਾਰ ਕੀਤਾ

ਕੇਨਵਰਥ ਵਾਬਕੋ ਦੇ ਆਨਗਾਰਡ ਐਕਟਿਵ ਡਰਾਈਵਰ ਅਸਿਸਟੈਂਸ ਸਿਸਟਮ ਨੂੰ ਕੇਨਵਰਥ ਟੀ880 ਅਤੇ ਡਬਲਿਊ990 ਮਾਡਲਾਂ ‘ਚ ਵੀ ਲੈ ਕੇ ਆ ਰਿਹਾ ਹੈ।

ਇਹ ਸਿਸਟਮ ਟਰੱਕ ਦੇ ਅੱਗੇ ਸਥਿਤ ਖੇਤਰ ਨੂੰ 77ਗੀਗਾਹਰਟਜ਼ ਦੀ ਰਾਡਾਰ ਨਾਲ ਜਾਂਚ ਕਰਦਾ ਹੈ ਕਿ ਇਸ ਸਾਹਮਣੇ ਕੋਈ ਚੀਜ਼ ਹੈ, ਉਹ ਗਤੀ ਬਦਲ ਰਹੀ ਹੈ, ਰੁਕ ਰਹੀ ਜਾਂ ਖੜ੍ਹੀ ਹੋਈ ਹੈ। ਇਸ ਰੀਡਿੰਗ ਦੇ ਆਧਾਰ ‘ਤੇ, ਸਿਸਟਮ ਕਰੂਜ਼ ਕੰਟਰੋਲ ਦਾ ਨਿਰਧਾਰਨ ਕਰਦਾ ਹੈ ਜਾਂ ਹੰਗਾਮੀ ਹਾਲਤ ‘ਚ ਬ੍ਰੇਕ ਲਾਉਂਦਾ ਹੈ। ਦ੍ਰਿਸ਼, ਆਵਾਜ਼ ਅਤੇ ਹੈਪਟਿਕ ਚੇਤਾਵਨੀਆਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ।

ਕੇਨਵਰਥ ਨੇ ਸਭ ਤੋਂ ਪਹਿਲਾਂ ਵਾਬਕੋ ਆਨਗਾਰਡਐਕਟਿਵ ਨੂੰ ਮਾਡਲ ਟੀ680 ‘ਤੇ ਪੇਸ਼ ਕੀਤਾ ਸੀ।