ਕੇਨਵਰਥ ਨੇ ਹੌਲਮੈਕਸ ਈ.ਐਕਸ. ਸਸਪੈਂਸ਼ਨ ਦੇ ਵਿਕਲਪ ਜੋੜੇ
ਹੌਲਮੈਕਸ ਈ.ਐਕਸ. ਰਬੜ ਸਸਪੈਂਸ਼ਨ ਹੁਣ ਕੇਨਵਰਥ T880, W990, T680 ਅਤੇ T480 ਟਰੱਕਾਂ ’ਤੇ ਵਿਕਲਪ ਦੇ ਰੂਪ ’ਚ ਮੌਜੂਦ ਰਹਿਣਗੇ।

ਕੇਨਵਰਥ ਨੇ ਕਿਹਾ ਕਿ ਹੈਂਡਰਿਕਸਨ ਸਸਪੈਂਸ਼ਨ ਸਿਸਟਮ ਨੂੰ ਡੰਪ, ਕੰਕਰੀਟ ਮਿਕਸਰ, ਰਿਫ਼ਿਊਜ਼, ਲੌਗਿੰਗ, ਕਰੇਨਸ ਅਤੇ ਬੂਮਸ, ਪਲੇਟਫ਼ਾਰਮ ਟਰੱਕਾਂ, ਅਤੇ ਅੱਗ ਤੋਂ ਬਚਾਅ ਵਰਗੇ ਵੋਕੇਸ਼ਨਲ ਅਮਲਾਂ ਲਈ ਤਿਆਰ ਕੀਤਾ ਗਿਆ ਸੀ।
ਇਹ ਹੈਂਡਰਿਕਸਨ ਹੌਲਮੈਕਸ 40,000 ਅਤੇ 46,000 ਪਾਊਂਡ ਸਸਪੈਂਸ਼ਨ ਦੀ ਥਾਂ ਲੈਂਦਾ ਹੈ ਅਤੇ 52,000 ਪਾਊਂਡ ਸਮਰੱਥਾ ਮਾਡਲ ਵੀ ਜੋੜਦਾ ਹੈ।
ਇਹ ਖ਼ਾਲੀ ਚੱਲਣ ਦੌਰਾਨ ਸਫ਼ਰ ਦੀ ਕੁਆਲਿਟੀ ਅਤੇ ਲੱਦੇ ਹੋਏ ਹੋਣ ਦੌਰਾਨ ਗੱਡੀ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ ਰਬੜ ਸਪਰਿੰਗ ਸਸਪੈਂਸ਼ਨ ਦਾ ਪ੍ਰਯੋਗ ਕਰਦਾ ਹੈ। ਐਂਗਲਡ ਬੋਲਸਟਰ ਸਪਰਿੰਗ ਅਤੇ ਪ੍ਰੋਗਰੈਸਿਵ ਲੋਡ ਸਪਰਿੰਗ ਰਿਫ਼ਿਊਜ਼, ਕੰਕਰੀਟ ਮਿਕਸਰ ਅਤੇ ਡੰਪ ਟਰੱਕਾਂ ਵਰਗੇ ਕੰਮਾਂ ਲਈ ਵਾਧੂ ਸਥਿਰਤਾ ਪ੍ਰਦਾਨ ਕਰਦੇ ਹਨ।
ਕੇਨਵਰਥ ਨੇ ਕਿਹਾ ਕਿ ਹੋਰਨਾਂ ਸੁਧਾਰਾਂ ’ਚ ਵੱਧ ਸਾਈਟ ਰੇਟਿੰਗ ਵੀ ਸ਼ਾਮਲ ਹੈ, ਪਰ ਇਹ ਆਪਣੇ ਤੋਂ ਪਹਿਲੇ ਸਿਸਟਮ ਜਿੰਨਾ ਹੀ ਭਾਰ ਅਤੇ ਟਿਕਾਊਪਨ ਰੱਖਦਾ ਹੈ।