ਕੇਨਵਰਥ ਨੇ T680 ਦੀ ਅਗਲੀ ਪੀੜ੍ਹੀ ਤੋਂ ਪਰਦਾ ਚੁੱਕਿਆ

ਕੇਨਵਰਥ ਨੇ ਰੇਸ ਕਾਰਾਂ, ਆਈ-ਫ਼ੋਨ ਅਤੇ ਵਧੀਆ ਮੀਨਾਕਾਰੀ ਹੋਈਆਂ ਘੜੀਆਂ ਤੋਂ ਪ੍ਰੇਰਨਾ ਲੈ ਕੇ ਆਪਣੇ T680 ਨੈਕਸਟ ਜੈਨ ਨੂੰ ਡਿਜ਼ਾਈਨ ਕੀਤਾ ਹੈ।

ਤਸਵੀਰ: ਕੇਨਵਰਥ

ਚੀਫ਼ ਇੰਜੀਨੀਅਰ ਜੋਅ ਐਡਮਸ, ਜਿਨ੍ਹਾਂ ਨੇ 11 ਫ਼ਰਵਰੀ ਨੂੰ ਹੋਈ ਆਨਲਾਈਨ ਲਾਂਚ ਤੋਂ ਪਰਦਾ ਚੁੱਕਿਆ ਸੀ, ਦੇ ਅਨੁਸਾਰ T680 ਨੂੰ 2012 ‘ਚ ਲਾਂਚ ਕੀਤਾ ਗਿਆ ਸੀ ਅਤੇ ਬਿਹਤਰ ਏਅਰੋਡਾਇਨਾਮਿਕਸ ਅਤੇ ਫ਼ਿਊਲ ਬੱਚਤ ਲਈ ਨਿਰੰਤਰ ਅਪਗ੍ਰੇਡ ਕੀਤਾ ਗਿਆ। ਨੈਕਸਟ ਜੈਨ ਮਾਡਲ ਏਅਰੋ ਬਿਹਤਰੀਆਂ ਅਤੇ ਤਿੱਖੇ ਮੂਹਰਲੇ ਹਿੱਸੇ ਦੀ ਮੱਦਦ ਨਾਲ ਫ਼ਿਊਲ ਬੱਚਤ ‘ਚ ਇੱਕ ਹੋਰ ਸੰਭਵ 6% ਵਾਧਾ ਕਰਦਾ ਹੈ।

ਫ਼ੇਅਰਿੰਗਸ ਨੂੰ ਰੀਡਿਜ਼ਾਈਨ ਕੀਤਾ ਗਿਆ ਹੈ ਅਤੇ ਮੁੜਨ ਵਾਲੇ ਸਾਈਡ ਐਕਸਟੈਂਡਰ ਟਰੇਲਰ ‘ਚ ਦੂਰੀ ਨੂੰ ਖ਼ਤਮ ਕਰਦੇ ਹਨ, ਜਦਕਿ ਡਰਾਈਵਰ ਫਿਰ ਵੀ ਕੈਬ ਦੇ ਪਿੱਛੇ ਤਕ ਪਹੁੰਚ ਸਕਦੇ ਹਨ। ਨਵੇਂ ਡਿਜ਼ਾਈਨ ਵਾਲੀਆਂ ਪੌੜੀਆਂ ‘ਚ ਬਣੇ ਇੰਸਪੈਕਸ਼ਨ ਪੈਨਲ ਦੀ ਬਦੌਲਤ ਬੈਟਰੀ ਤਕ ਪਹੁੰਚ ਨੂੰ ਵੀ ਵਧਾਇਆ ਗਿਆ ਹੈ।

ਨਵੇਂ ਤਪਸ਼ ਵਾਲੇ ਐਲ.ਈ.ਡੀ. ਹੈੱਡਲੈਂਪ ਵੀ ਇੱਕ ਬਦਲ ਹਨ, ਅਤੇ ਕੇਨਵਰਥ ਨੇ ਫ਼ੈਂਡਰ ‘ਚ ਇੱਕ ਮੋੜਨ ਦੇ ਸਿਗਨਲ ਵਾਲੀ ਪੱਟੀ ਨੂੰ ਏਕੀਕ੍ਰਿਤ ਕੀਤਾ ਹੈ ਜਿਸ ਨਾਲ ਹੋਰਨਾਂ ਗੱਡੀਆਂ ਦੇ ਚਾਲਕਾਂ ਨੂੰ ਟਰੱਕ ਦੇ ਮੁੜਨ ਬਾਰੇ ਬਿਹਤਰ ਤਰੀਕੇ ਨਾਲ ਪਤਾ ਲਗਦਾ ਹੈ। ਤੰਗ ਮੂਹਰਲੇ ਹਿੱਸੇ ‘ਚ ਕੂਲਿੰਗ ਸਿਸਟਮ ਨੂੰ ਰੀਡਿਜ਼ਾਈਨ ਕਰਨ ਦੀ ਜ਼ਰੂਰਤ ਸੀ ਅਤੇ ਇੰਜੀਨੀਅਰਾਂ ਨੇ ਟਰੱਕ ਹੇਠਲੇ ਹਵਾ ਦੇ ਲੰਘਣ ਦੇ ਸਿਸਟਮ ‘ਤੇ ਧਿਆਨ ਕੇਂਦਰਤ ਕੀਤਾ ਤਾਂ ਕਿ ਟਰੱਕ ਹੇਠਲੀ ਹਵਾ ਨੂੰ ਬਿਹਤਰ ਤਰੀਕੇ ਨਾਲ ਮੋੜਿਆ ਜਾ ਸਕੇ ਅਤੇ ਕੂਲਿੰਗ ਸਿਸਟਮ ਨੂੰ ਵੀ ਸੁਰੱਖਿਅਤ ਰਖਿਆ ਜਾ ਸਕੇ।

ਤਸਵੀਰ: ਕੇਨਵਰਥ

ਅੰਦਰੂਨੀ ਹਿੱਸੇ ‘ਤੇ ਵੀ ਮੁੜਵਿਚਾਰ ਕੀਤਾ ਗਿਆ, ਅਤੇ ਹੁਣ ਇਹ ਨਵੇਂ ਗੂੜੇ ਰੰਗਾਂ ਨਾਲ ਮੁਹੱਈਆ ਹੋਵੇਗਾ। ਲੈਦਰ ਦੀਆਂ ਸੀਟਾਂ ‘ਤੇ ਤਾਂਬੇ ਰੰਗੀ ਸਿਲਾਈ ਅਤੇ ਐਂਬਲਮਜ਼ ਲਾ ਕੇ ਨਵਾਂ ਡਾਇਮੰਡ ਪੈਕੇਜ ਰੰਗ, ਮੈਡਰੋਨਾ ਪੇਸ਼ ਕੀਤਾ ਗਿਆ ਹੈ, ਜੋ ਕਿ ਉੱਚ-ਪੱਧਰੀ ਆਟੋਮੋਟਿਵ ਦਿੱਖ ਦਿੰਦੇ ਹਨ। ਸੀਟਾਂ ਅਤੇ ਡੋਰ ਪੈਡ ਵਰਗੇ ਖੇਤਰਾਂ ‘ਚ ਨਵਾਂ ਫ਼ੈਬਰਿਕ ਜੋੜਿਆ ਗਿਆ ਹੈ।

ਇਸ ਤੋਂ ਇਲਾਵਾ 15-ਇੰਚ ਦੀ ਡਰਾਈਵਰ ਡਿਸਪਲੇ ਵੀ ਹੈ ਜਿਸ ਨੂੰ ਮਰਜ਼ੀ ਅਨੁਸਾਰ ਵਰਤਿਆ ਜਾ ਸਕਦਾ ਹੈ। ਡਰਾਈਵਰ ਗੇਜ ਦੀ ਸਥਿਤੀ ਨੂੰ ਆਪਣੀ ਪਸੰਦ ਅਨੁਸਾਰ ਰੱਖਣ ਲਈ ਇੱਕ ਫ਼ੇਵਰਟਸ ਮੈਨਿਊ ‘ਚੋਂ ਚੁਣ ਸਕਦੇ ਹਨ। ਲੇਨ ਕੀਪ ਅਸਿਸਟ ਵਰਗੇ ਐਕਟਿਵ ਡਰਾਈਵਰ ਸੁਰੱਖਿਆ ਸਿਸਟਮ ਅਤੇ ਵਿੰਗਮੈਨ ਫ਼ਿਊਜ਼ਨ ਡਿਸਪਲੇ ‘ਚ ਹੀ ਏਕੀਕ੍ਰਿਤ ਹਨ।

ਸਾਫ਼ਟਵੇਅਰ ਵਿਕਸਤ ਕਰਨ ਵਾਲੀ ਟੀਮ ਦੇ ਲੀਡਰ ਜ਼ੈਕ ਸਲੇਟਨ ਨੇ ਕਿਹਾ, ਕੇਨਵਰਥ ਨੇ ਇੰਟਰਫ਼ੇਸ ਨੂੰ ਡਿਜ਼ਾਈਨ ਕਰਨ ‘ਚ ਦੋ ਸਾਲ ਅਤੇ ਲੱਖਾਂ ਡਾਲਰ ਖ਼ਰਚ ਕੀਤੇ ਹਨ। ਰੀਸਰਚ ‘ਚ 100 ਤੋਂ ਵੱਧ ਡਰਾਈਵਰਾਂ ਦੀ ਇੰਟਰਵਿਊ ਕੀਤੀ ਗਈ, ਅਤੇ ਇੰਜੀਨੀਅਰਾਂ ਨੇ ਟਰੱਕਾਂ ‘ਚ ਹੀ ਬੈਠ ਕੇ ਕੰਮ ਕੀਤਾ, ਟਰੱਕ ‘ਚ ਹੀ ਸੁੱਤੇ ਅਤੇ ਟਰੱਕ ‘ਚ ਹੀ ਰਹੇ ਤਾਂ ਕਿ ਉਹ ਇਹ ਸਮਝ ਸਕਣ ਕਿ ਡਰਾਈਵਰ ਕਿਸ ਤਰ੍ਹਾਂ ਕੰਮ ਕਰਦੇ ਹਨ। ਕਾਕਪਿਟ ਬਾਰੇ ਆਖ਼ਰੀ ਗੱਲ ਨਵੇਂ ਸਮਾਰਟ ਵ੍ਹੀਲ ਦੀ ਹੈ, ਜੋ ਕਿ ਕਰੂਜ਼ ਕੰਟਰੋਲ ਅਤੇ ਸਾਊਂਡ ਸਿਸਟਮ ਨੂੰ ਕੰਟਰੋਲ ਕਰਨ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ।

ਕੇਨਵਰਥ ਦੀ ਸਹਾਇਕ ਜਨਰਲ ਮੈਨੇਜਰ ਲਾਓਰਾ ਬਲੋਚ ਨੇ ਕਿਹਾ, ”ਕੇਨਵਰਥ T680 ਦੀ ਅਗਲੀ ਪੀੜ੍ਹੀ ‘ਚ ਕਈ ਨਵੀਂਆਂ ਖੋਜਾਂ, ਨਵੀਂ ਤਕਨਾਲੋਜੀਆਂ ਅਤੇ ਬਿਹਤਰੀਨ ਫ਼ਿਊਲ ਬੱਚਤ ਸ਼ਾਮਲ ਹੈ, ਪਰ ਇਹ ਟਰੱਕ ਡਰਾਈਵਰਾਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ। ਅਸੀਂ ਇਸ ਟਰੱਕ ਨੂੰ ਡਰਾਈਵਰਾਂ ਦੀ ਸਹੂਲਤ ਲਈ ਬਣਾਇਆ ਹੈ। T680 ਨੈਕਸਟ ਜੈੱਨ ਡਰਾਈਵਰਾਂ ਨੂੰ ਵਰਤੋਂ ‘ਚ ਸੌਖੇ, ਅਗਲੀ ਪੀੜ੍ਹੀ ਦਾ ਸਮਾਰਟ ਵ੍ਹੀਲ, ਨਵੀਂ 15-ਇੰਚ ਦੀ ਡਿਜੀਟਲ ਡਿਸਪਲੇ, ਸੜਕ ਨੂੰ ਰੌਸ਼ਨ ਕਰਨ ਲਈ ਬਿਹਤਰੀਨ ਮੂਹਰਲੀ ਲਾਈਟਿੰਗ ਵਾਧੂ ਉੱਨਤ ਡਰਾਈਵਰ ਅਸਿਸਟੈਂਸ ਸਿਸਟਮ, ਅਤੇ ਇੱਕ ਪ੍ਰੀਮੀਅਮ ਅਤੇ ਬਹੁਤ ਜ਼ਿਆਦਾ ਆਰਾਮਦੇਹ ਕੈਬ ਅਤੇ ਸਲੀਪਰ ਦਿੰਦਾ ਹੈ।”

ਕੇਨਵਰਥ ਦੇ ਡਿਜ਼ਾਈਨ ਡਾਇਰੈਕਟਰ ਜੋਨਾਥਨ ਡੰਕਨ ਨੇ ਕਿਹਾ, ”ਇਹ ਬਹੁਤ ਦਿਲਕਸ਼ ਹੈ। ਜਦੋਂ ਤੁਸੀਂ ਕੇਨਵਰਥ T680 ਨੈਕਸਟ ਜੈਨਰੇਸ਼ਨ ਵੱਲ ਵੇਖਦੇ ਹੋ ਤਾਂ ਪਹਿਲੀ ਚੀਜ਼ ਜੋ ਤੁਹਾਨੂੰ ਵੇਖਣ ਨੂੰ ਮਿਲੇਗੀ ਉਹ ਹੈ ਹੈੱਡਲਾਈਟਾਂ ਅਤੇ ਨਵੀਂ ਹੁੱਡ ਅਤੇ ਗਰਿੱਲ ਜੋ ਕਿ ਟਰੱਕ ਦੀ ਦਿੱਖ ਅਤੇ ਅਹਿਸਾਸ ਨੂੰ ਸਥਾਪਤ ਕਰਦੀ ਹੈ। ਇਹ ਬਹੁਤ ਸੋਹਣੀ ਦਿਸਣ ਵਾਲੀ ਗੱਡੀ ਹੈ।”

T680 ਨੈਕਸਟ ਜੈਨ ਦੇ ਆਉਣ ਦੇ ਨਾਲ ਹੀ ਅਸਲ T680 ਵੀ ਕੁੱਝ ਸਮੇਂ ਤਕ ਵਿਕਦਾ ਰਹੇਗਾ।