ਕੈਨੇਡੀਅਨ ਕਾਰਵਾਈਆਂ ਨੂੰ ਬੰਦ ਕਰੇਗਾ ਸ਼ਨਾਈਡਰ

ਸ਼ਨਾਈਡਰ ਟਰਾਂਸਪੋਰਟ ਨੇ ਆਪਣੀ ਗੁਅਲਫ਼, ਓਂਟਾਰੀਓ ਸਥਿਤ ਸੰਪਤੀ ਨੂੰ ਵਿਕਰੀ ਲਈ ਰੱਖ ਦਿੱਤਾ ਹੈ ਅਤੇ ਆਪਣੇ ਸਹਿਯੋਗੀਆਂ ਨੂੰ ਦੱਸਿਆ ਹੈ ਕਿ ਉਹ ਆਪਣੀਆਂ ਕੈਨੇਡਾ ਅਧਾਰਤ ਕਾਰਵਾਈਆਂ ਨੂੰ ਬੰਦ ਕਰ ਰਿਹਾ ਹੈ।

ਆਪਣੀਆਂ ਕੈਨੇਡੀਅਨ ਕਾਰਵਾਈਆਂ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੰਪਨੀ ਨੇ roadtoday.com ਨੂੰ ਇੱਕ ਲਿਖਤੀ ਬਿਆਨ ’ਚ ਦੱਸਿਆ, ‘‘ਅੱਜ, 14 ਜਨਵਰੀ, 2022 ਨੂੰ ਅਸੀਂ ਕੈਨੇਡੀਅਨ-ਅਧਾਰਤ ਕਾਰਵਾਈਆਂ ਬਾਰੇ ਕੰਪਨੀ ਦੀ ਪਹੁੰਚ ’ਚ ਤਬਦੀਲੀ ਦਾ ਐਲਾਨ ਕਰ ਰਹੇ ਹਾਂ।’’

(ਤਸਵੀਰ: ਸ਼ਨਾਈਡਰ)

‘‘ਕਈ ਸਾਲਾਂ ਤੋਂ ਸਮਰਪਣ ਅਤੇ ਸਰਬੋਤਮ ਕੋਸ਼ਿਸ਼ਾਂ ਦੇ ਬਾਵਜੂਦ, ਕੈਨੇਡੀਅਨ-ਅਧਾਰਤ ਕਾਰਵਾਈਆਂ ਸ਼ਨਾਈਡਰ ਦੇ ਲੰਮੇ-ਸਮੇਂ ਦੀ ਰਣਨੀਤੀ ਦੇ ਕੇਂਦਰ ’ਚ ਨਹੀਂ ਆ ਸਕੀਆਂ ਹਨ। ਇਹ ਫ਼ੈਸਲਾ ਮੁਸ਼ਕਲ ਸੀ। ਇਸ ਤਬਦੀਲੀ ਨਾਲ ਕੈਨੇਡੀਅਨ-ਅਧਾਰਤ ਸਾਰੇ 150 ਸਹਿਯੋਗੀ ਅਤੇ ਡਰਾਈਵਰ ਪ੍ਰਭਾਵਤ ਹੋਣਗੇ। ਅਸੀਂ ਇਸ ਤਬਦੀਲੀ ਦੌਰਾਨ ਆਪਣੇ ਐਸੋਸੀਏਟਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਗੁਅਲਫ਼, ਓਂਟਾਰੀਓ ਦੀ ਸੰਪਤੀ ਨੂੰ ਵੇਚਣ ਦੌਰਾਨ ਕੰਪਨੀ ਦੇ ਟਰੱਕ ਅਤੇ ਉਪਕਰਨ ਸਾਡੇ ਅਮਰੀਕਾ ਅਧਾਰਤ ਨੈੱਟਵਰਕ ’ਚ ਗ੍ਰਾਹਕਾਂ ਦੀ ਸੇਵਾ ਲਈ ਪਹੁੰਚਾਏ ਜਾਣਗੇ। ਸਾਨੂੰ ਉਮੀਦ ਹੈ ਕਿ ਮਾਰਚ ਦੇ ਅਖ਼ੀਰ ਤੱਕ ਸ਼ਨਾਈਡਰ ਦੀ ਕੈਨੇਡਾ ’ਚ ਕੋਈ ਕਾਰਵਾਈ ਨਹੀਂ ਚੱਲੇਗੀ। ਅਸੀਂ ਆਪਣੇ ਸਾਰੇ ਕੈਨੇਡੀਅਨ ਸਹਿਯੋਗੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਉਨ੍ਹਾਂ ਨਾਲ ਲਗਾਤਾਰ ਸੰਪਰਕ ’ਚ ਰਹਾਂਗੇ।’’

roadtoday.com ਨੂੰ ਪਤਾ ਲੱਗਾ ਹੈ ਕਿ 39-ਏਕੜ ਦੀ ਗੁਅਲਫ਼ ਸੰਪਤੀ ਦੀ ਨੀਲਾਮੀ ਇਸ ਮਹੀਨੇ ਦੇ ਅਖ਼ੀਰ ’ਚ ਕੀਤੀ ਜਾਵੇਗੀ। ਵਿਕਰੀ ਦਾ ਪ੍ਰਬੰਧ ਜੇ.ਐਲ.ਐਲ. ਕਮਰਸ਼ੀਅਲ ਰੀਅਲ ਅਸਟੇਟ ਕਰੇਗਾ।