ਕੈਰੀਅਰ ਟਰਾਂਸੀਕੋਲਡ ਨੇ ਉਪਕਰਨ ਫ਼ੀਸ, ਏਅਰਟਾਈਮ ਸਰਵਿਸ ਦਾ ਬੰਡਲ ਰੂਪ ਪੇਸ਼ ਕੀਤਾ

Avatar photo

ਕੈਰੀਅਰ ਟਰਾਂਸੀਕੋਲਡ ਦੇ ਈ-ਸਲਿਊਸ਼ਨਜ਼ ਬੰਡਲ ਰੂਪ ਸਬਸਕਿ੍ਰਪਸ਼ਨ ’ਚ ਹੁਣ ਇਕੁਇਪਮੈਂਟ ਫ਼ੀਸ ਅਤੇ ਏਅਰਟਾਈਮ ਸੇਵਾ ਨੂੰ ਮਹੀਨਾਵਾਰ ਪਲਾਨਸ ਅਨੁਸਾਰ ਪੇਸ਼ ਕੀਤਾ ਜਾਵੇਗਾ।

(ਤਸਵੀਰ: ਕੈਰੀਅਰ ਟਰਾਂਸੀਕੋਲਡ)

ਟੈਲੀਮੈਟਿਕਸ ਡਾਇਰੈਕਟਰ – ਡੇਵਿਡ ਬਰੋਨਡਮ ਨੇ ਕਿਹਾ, ‘‘ਫ਼ਲੀਟ ਦੇ ਕੈਰੀਅਰ ਟਰਾਂਸੀਕੋਲਡ ਰੈਫ਼ਰੀਜਿਰੇਸ਼ਨ ਇਕਾਈਆਂ ’ਚ ਭਾਵੇਂ ਕੋਈ ਵੀ 37 ਟੈਲੀਮੈਟਿਕਸ ਉਪਕਰਨ ਕਿਉਂ ਨਾ ਲੱਗਾ ਹੋਵੇ, ਫ਼ਲੀਟ ਮੈਨੇਜਰਾਂ ਕੋਲ ਹੁਣ ਸਾਡੇ ਈ-ਸਲਿਊਸ਼ਨਜ਼ 47 ਐਲ.ਟੀ.ਈ. ਉਪਕਰਨ ’ਚ, ਬਗ਼ੈਰ ਕਿਸੇ ਵੱਡੇ ਪੂੰਜੀ ਨਿਵੇਸ਼ ਤੋਂ, ਅਪਗ੍ਰੇਡ ਕਰਨ ਦੀ ਸਹੂਲਤ ਰਹੇਗੀ।’’

ਉਨ੍ਹਾਂ ਕਿਹਾ, ‘‘ਬੰਡਲ ਰੂਪੀ ਸਬਸਕਿ੍ਰਪਸ਼ਨ ਉਪਕਰਨ ਦੀ ਭਰੋਸੇਯੋਗ ਕਾਰਗੁਜ਼ਾਰੀ ਯਕੀਨੀ ਕਰਦਾ ਹੈ, ਜਿਸ ’ਚ ਕਰਾਰ ਦੇ ਜੀਵਨਕਾਲ ਤੱਕ ਪੂਰੀ ਵਾਰੰਟੀ ਸੁਪੋਰਟ ਮਿਲਦੀ ਹੈ, ਅਤੇ ਇਹ ਅਪ੍ਰਚਲਨ ਵਿਰੁੱਧ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ, ਕਿਉਂਕਿ ਸੈਲੂਲਰ ਨੈੱਟਵਰਕ ਪੁਰਾਣੀਆਂ ਤਕਨਾਲੋਜੀਆਂ ਨੂੰ ਨਵੀਂਆਂ ਦੇ ਆਉਣ ’ਤੇ ਖ਼ਤਮ ਕਰ ਦਿੰਦੇ ਹਨ।’’

ਕਰਾਰ ਤਿੰਨ- ਅਤੇ ਪੰਜ-ਸਾਲ ਦੇ ਬਲਾਕ ’ਚ ਮੌਜੂਦ ਹਨ, ਅਤੇ ਇਸ ’ਚ ਪਾਰਟਸ ਅਤੇ ਲੇਬਰ ਵਾਰੰਟੀਆਂ ਸ਼ਾਮਲ ਹਨ।

ਹਾਰਡਵੇਅਰ ’ਚ ਟਰਾਂਸੀਵਰ ਮਾਡਿਊਲ, ਐਂਟੀਨਾ ਅਤੇ ਵਾਇੰਰਿੰਗ ਹਾਰਨੈੱਸ ਸ਼ਾਮਲ ਹਨ ਨਾਲ ਹੀ ਗ੍ਰਾਹਕ ਦੀਆਂ ਜ਼ਰੂਰਤਾਂ ਅਨੁਸਾਰ ਫ਼ਿਊਲ ਸੈਂਸਰ, ਤਾਪਮਾਨ ਮਾਪਕ ਅਤੇ ਦਰਵਾਜ਼ੇ ਦਾ ਸਵਿੱਚ ਵਰਗੇ ਬਦਲਵੇਂ ਉਪਕਰਨ ਵੀ ਸ਼ਾਮਲ ਹਨ।

ਏਅਰਟਾਈਮ ਪਲਾਨਸ ’ਚ ਨਿਗਰਾਨੀ ਦੀ ਸਮਰੱਥਾ, ਨਿਗਰਾਨੀ ਅਤੇ ਕੰਟਰੋਲ ਦੀ ਸਮਰੱਥਾ, ਅਤੇ ਉੱਨਤ ਕੰਟਰੋਲ ਸ਼ਾਮਲ ਹਨ ਜੋ ਕਿ ਰਿਮੋਟ ਸਾਫ਼ਟਵੇਅਰ ਅਪਡੇਟ ਅਤੇ ਡਾਟਾ ਡਾਊਨਲੋਡ ਵਰਗੀਆਂ ਸਹੂਲਤਾਂ ਵਰਤਣ ਦੀ ਇਜਾਜ਼ਤ ਦਿੰਦੇ ਹਨ।