ਕੌਂਟੀਨੈਂਟਲ ਨੇ ਨਵੇਂ ਵਾਇਪਰ ਪੇਸ਼ ਕੀਤੇ

ਕੌਂਟੀਨੈਂਟਲ ਨੇ ਕਮਰਸ਼ੀਅਲ ਟਰੱਕਾਂ ਲਈ ਨਵੀਂ ਹੈਵੀ-ਡਿਊਟੀ ਪੇਸ਼ਕਸ਼ ਨਾਲ ਆਪਣੀ ਕਲੀਅਰਕੁਨੈਕਟ ਵਿੰਡਸ਼ੀਲਡ ਵਾਇਪਰ ਬਲੇਡਸ ਲੜੀ ਦਾ ਵਿਸਤਾਰ ਕੀਤਾ ਹੈ।

(ਤਸਵੀਰ: ਕੌਂਟੀਨੈਂਟਲ)

ਕੰਪਨੀ ਨੇ ਕਿਹਾ ਕਿ ਇਨ੍ਹਾਂ ਨੂੰ ਤੇਜ਼ੀ ਅਤੇ ਆਸਾਨੀ ਨਾਲ ਇੰਸਟਾਲ ਕਰਨ, ਅਤੇ ਹਰ ਮੌਸਮ ’ਚ ਵੱਧ ਤੋਂ ਵੱਧ ਟਿਕਾਊਪਨ ਲਈ ਤਿਆਰ ਕੀਤਾ ਗਿਆ ਹੈ। ਕੰਪਨੀ ਅਨੁਸਾਰ ਏਅਰੋਡਾਇਨਾਮਿਕ ਡਿਜ਼ਾਈਨ ਨਾਲ ਬਿਹਤਰ ਵਿੰਡਸ਼ੀਲਡ ਕਵਰ ਮਿਲਦਾ ਹੈ ਅਤੇ ਨਿੱਗਰ ਸਟੀਲ ਫ਼ਰੇਮ ਮਜ਼ਬੂਤੀ ਅਤੇ ਟਿਕਾਊਪਨ ਦਿੰਦਾ ਹੈ।

ਇਸ ਲੜੀ ’ਚ 43 ਪਾਰਟ ਨੰਬਰ ਸ਼ਾਮਲ ਹਨ ਜਿਨ੍ਹਾਂ  ਦੀ ਲੰਬਾਈ 10 ਤੋਂ 40 ਇੰਚ ਤੱਕ ਹੈ। ਪੇਸ਼ਕਸ਼ ’ਚ ਸ਼ਾਮਲ ਹਨ ਫ਼ਲੈਟ, ਫ਼ਾਇਵ-ਬਾਰ, ਚੌੜੇ ਸੈਡਲ, ਅਤੇ ਹੁੱਕ ਸੰਰਚਨਾਵਾਂ। ਹੋਰ ਜਾਣਕਾਰੀ us.continental-aftermarket.com/clearcontact ’ਤੇ ਮੌਜੂਦ ਹੈ।