ਗ੍ਰੇਟ ਡੇਨ ਨੇ ਜੀ.ਪੀ.ਐਸ. ਸਮਰਥਾਵਾਂ ਨੂੰ ਜੋੜਿਆ
ਗ੍ਰੇਟ ਡੇਨ ਦਾ ਫ਼ਲੀਟ ਪਲਸ ਗੋ ਜੀ.ਪੀ.ਐਸ. ਸਿਸਟਮ ਜੋ ਪਹਿਲਾਂ ਤੋਂ ਵਰਤੇ ਹੋਏ ਟਰੇਲਰਾਂ ਲਈ ਸੀ ਹੁਣ, ਫ਼ਲੀਟਪਲਸ ਟਰੇਲਰ ਟੈਲੀਮੈਟਿਕਸ ਨੂੰ ਲਾਭ ਦਿੰਦਾ ਹੈ ਅਤੇ ਫ਼ਲੀਟਪਲਸਪ੍ਰੋ ਸਮਾਰਟ ਟਰੇਲਰ ਨੂੰ ਸੁਪੋਰਟ ਕਰਦਾ ਹੈ।

ਗ੍ਰੇਟ ਡੇਨ ਨੇ ਕਿਹਾ ਕਿ ਫ਼ਲੀਟਪਲਸਗੋ 4ਜੀ ਐਲ.ਟੀ.ਈ. ਉਪਕਰਨ ਟਰੈਕਿੰਗ ਪ੍ਰਾਪਤ ਕਰਨ ਦੀ ਸਮਰੱਥਾ ਦਿੰਦਾ ਹੈ ਅਤੇ ਪੂਰੇ ਟਰੇਲਰ ਫ਼ਲੀਟ ਲਈ ਇੱਕ ਹੀ ਡਾਟਾ ਸਟ੍ਰੀਮ ’ਚ ਅਤੇ ਇੱਕ ਪੋਰਟਲ ਰਾਹੀਂ ਅੰਕੜਿਆਂ ਦਾ ਪ੍ਰਯੋਗ ਕਰਨ ਕਰਨਾ ਸੰਭਵ ਬਣਾਉਂਦਾ ਹੈ। ਜਦੋਂ ਟਰੇਲਰ ਚਲ ਰਿਹਾ ਹੁੰਦਾ ਹੈ ਤਾਂ ਜੀ.ਪੀ.ਐਸ. ਨਿਗਰਾਨੀ ਦਾ ਸਿੱਧਾ ਪ੍ਰਸਾਰਣ ਹੁੰਦਾ ਰਹਿੰਦਾ ਹੈ ਅਤੇ ਜਦੋਂ ਉਪਕਰਨ ਖੜ੍ਹਾ ਹੁੰਦਾ ਹੈ ਤਾਂ ਸਿਗਨਲਾਂ ਨੂੰ ਹਰ 12 ਘੰਟਿਆਂ ਬਾਅਦ ਭੇਜਿਆ ਜਾਂਦਾ ਹੈ।
ਸਿਸਟਮ ’ਚ ਖੜ੍ਹੇ ਹੋਣ ਦਾ ਸਮਾਂ ਪਤਾ ਕਰਨ ਅਤੇ ਬਰੈੱਡਕਰੰਬ ਟਰੈਕਿੰਗ ਦੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਹਨ।
ਗ੍ਰੇਟ ਡੇਨ ਟਰੇਲਰਾਂ ਨਾਲ ਜੋੜਨ ’ਤੇ ਫ਼ਲੀਟਪਲਸਗੋ ਟਰੇਲਰ ਵਿਸ਼ੇਸ਼ ਵੀ.ਆਈ.ਐਨ., ਕਲਪੁਰਜ਼ਿਆਂ ਦੀ ਮੌਜੂਦਗੀ ਆਦਿ ਬਾਰੇ ਵੀ ਸੂਚਨਾ ਮੁਹੱਈਆ ਕਰਵਾ ਸਕਦਾ ਹੈ।