ਛੇਤੀ ਹੀ ਆ ਰਹੇ ਨੇ ਗੁੱਡਯੀਅਰ ਦੇ ਰੀਜਨਲ ਟਾਇਰ

ਗੁੱਡਯੀਅਰ ਨੇ ਇੱਕ ਨਵਾਂ ਫ਼ਿਊਲ ਮੈਕਸ ਆਰ.ਐਸ.ਡੀ. ਟਾਇਰ ਅਤੇ ਤਿੰਨ ਨਵੇਂ ਯੂਨੀਸਰਕਲ ਰੀਟ੍ਰੈੱਡਡ ਉਤਪਾਦਾਂ – ਫ਼ਿਊਲ ਮੈਕਸ ਆਰ.ਐਸ.ਡੀ., ਫ਼ਿਊਲ ਮੈਕਸ ਆਰ.ਟੀ.ਡੀ. ਅਤੇ ਅਲਟ੍ਰਾ ਗਰਿੱਪ ਆਰ.ਟੀ.ਡੀ. ਨੂੰ ਜਾਰੀ ਕੀਤਾ ਹੈ।

ਕੰਪਨੀ ਨੇ ਕਿਹਾ ਕਿ ਗੁੱਡਯੀਅਰ ਫ਼ਿਊਲ ਮੈਕਸ ਆਰ.ਐਸ.ਡੀ. (ਰੀਜਨਲ ਸਰਵਿਸ ਡਰਾਈਵ) ਇੱਕ ਸੂਪਰ-ਰੀਜਨਲ ਡਰਾਈਵ ਟਾਇਰ ਹੈ ਜੋ ਕਿ ਬਿਹਤਰ ਫ਼ਿਊਲ ਬੱਚਤ, ਮਾਈਲੇਜ ਅਤੇ ਟਰੈਕਸ਼ਨ ਦਾ ਵਾਅਦਾ ਕਰਦਾ ਹੈ ਅਤੇ ਇਸ ‘ਚ ਅਜਿਹਾ ਟ੍ਰੈੱਡ ਕੰਪਾਊਂਡ ਲੱਗਾ ਹੋਇਆ ਹੈ ਜੋ ਟੁੱਟ-ਭੱਜ ਨੂੰ ਰੋਕਦਾ ਹੈ ਅਤੇ ਟਾਇਰ ਦੇ ਜੀਵਨਕਾਲ ‘ਚ ਵਾਧਾ ਕਰਦਾ ਹੈ।

ਇਹ ਟਾਇਰ ਸਿੰਗਲ-ਐਕਸਲ ਡੇਅ ਕੈਬ ਲਈ ਬਣਾਇਆ ਗਿਆ ਹੈ ਜੋ ਕਿ ਸ਼ਹਿਰੀ ਅਤੇ ਆਨ-ਹਾਈਵੇ ਸੈਟਿੰਗ ‘ਚ ਕੰਮ ਕਰਦਾ ਹੈ ਅਤੇ ਇਨ੍ਹਾਂ ਨੂੰ ਤਿੱਖੇ ਮੋੜਾਂ ਨਾਲ ਹੋਣ ਵਾਲੀ ਰਗੜ ਤੋਂ ਬਚਣ ਦੀ ਜ਼ਰੂਰਤ ਹੁੰਦੀ ਹੈ।

ਰੀਜਨਲ ਫ਼ਲੀਟਾਂ ਲਈ ਤਿੰਨ ਨਵੇਂ ਯੂਨੀਕਸਾਈਕਲ ਰੀਟ੍ਰੈੱਡ ਵੀ ਹੋਣਗੇ।

ਫ਼ਿਊਲ ਮੈਕਸ ਆਰ.ਐਸ.ਡੀ. (ਰੀਜਨਲ ਸਰਵਿਸ ਡਰਾਈਵ) ਰੀਟ੍ਰੈੱਡ ਹੁਣ ਫ਼ਿਊਲ ਮੈਕਸ ਆਰ.ਐਸ.ਡੀ. ਡਰਾਈਵ ਟਾਇਰ ਦੀ ਟ੍ਰੈੱਡ ਨਾਲ ਮੇਲ ਵੀ ਖਾਂਦਾ ਹੈ, ਜੋ ਕਿ ਫ਼ਿਊਲ-ਬੱਚਤ ਲਈ ਸਮਾਰਟਵੇ ਤਸਦੀਕ ਟਰੈਕਸ਼ਨ ਜ਼ਰੂਰਤਾਂ ਨੂੰ ਜੋੜਦਾ ਹੈ।

ਫ਼ਿਊਲ ਮੈਕਸ ਆਰ.ਟੀ.ਡੀ. (ਰੀਜਨਲ ਟਰੈਕਸ਼ਨ ਡਰਾਈਵ) ਯੂਨੀਸਾਈਕਲ ਰੀਟ੍ਰੈੱਡ ਪਿੱਛੇ ਜਿਹੇ ਲਾਂਚ ਕੀਤੇ ਫ਼ਿਊਲ ਮੈਕਸ ਆਰ.ਟੀ.ਡੀ. ਦੀਆਂ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਦਾ ਹੈ, ਜਿਸ ‘ਚ ਵਾਧੂ ਟਰੈਕਸ਼ਨ ਲਈ ਓਪਨ-ਸ਼ੋਲਡਰ ਡਿਜ਼ਾਈਨ, ਤਿੰਨ-ਪੀਕ ਮਾਊਂਟੇਨ ਸਨੋਫ਼ਲੇਕ ਡੈਜ਼ੀਗਨੇਸ਼ਨ ਅਤੇ ਸਮਾਰਟਵੇ ਸਰਟੀਫ਼ੀਕੇਸ਼ਨ ਦੀ ਵਰਤੋਂ ਕੀਤੀ ਗਈ ਹੈ।

ਕੰਪਨੀ ਨੇ ਕਿਹਾ ਕਿ ਅਲਟਰਾ ਗਰਿੱਪ ਆਰ.ਟੀ.ਡੀ. (ਰੀਜਨਲ ਟਰੈਕਸ਼ਨ ਡਰਾਈਵ) ਰੀਟ੍ਰੈੱਡ ਟਰੈਕਸ਼ਨ ਅਤੇ ਗਰਿੱਪ ਦੇ ਮਾਮਲੇ ‘ਚ ਗੁੱਡਯੀਅਰ ਦੇ ਸਰਬੋਤਮ ਹਰ-ਮੌਸਮ ਰੀਜਨਲ ਡਰਾਈਵ ਟਾਇਰ ਡਿਜ਼ਾਈਨ ਨਾਲ ਮੇਲ ਖਾਂਦਾ ਹੈ। ਟਾਇਰਾਂ ਦੇ 50% ਘਸਣ ‘ਤੇ ਵੀ ਓਪਨ ਸ਼ੋਲਡਰ, ਬਾਈਟਿੰਗ ਕਿਨਾਰੇ ਅਤੇ ਸਾਈਪਸ ਥ੍ਰੀ-ਪੀਕ ਮਾਊਂਟੇਨ ਸਨੋਫ਼ਲੇਕ ਪ੍ਰਾਪਤ ਕਰ ਸਕਦਾ ਹੈ।

ਰੀਜਨਲ ਯੂਨੀਸਰਕਲ ਰੀਟ੍ਰੈੱਡ 2021 ਦੇ ਅੱਧ ‘ਚ ਬਾਜ਼ਾਰ ‘ਚ ਆ ਜਾਵੇਗਾ। ਫ਼ਿਊਲ ਮੈਕਸ ਆਰ.ਐਸ.ਡੀ. ਡਰਾਈਵ ਟਾਇਰ ਸ਼ੁਰੂਆਤ ‘ਚ 295/75ਆਰ22.55 (ਲੋਡ ਰੇਂਜ ਜੀ) ‘ਚ ਜਾਰੀ ਕੀਤੇ ਜਾਣਗੇ, ਇਸ ਦੇ ਹੋਰ ਆਕਾਰ 2022 ‘ਚ ਆਉਣਗੇ।