ਜ਼ੈਨਟਰੈਕਸ ਨੇ ਟਰੱਕਾਂ ’ਚ ਲੀਥੀਅਮ-ਆਇਨ ਦੀ ਤਾਕਤ ਲਿਆਂਦੀ
ਜ਼ੈਨਟਰੈਕਸ ਆਪਣੇ ਫ਼ਰੀਡਮ ਈ-ਜੈਨ ਲੀਥੀਅਮ-ਆਇਨ ਆਗਜ਼ਲਰੀ ਪਾਵਰ ਯੂਨਿਟ ਨਾਲ ਹੈਵੀ ਟਰੱਕਾਂ ਨੂੰ ਆਇਡਲਿੰਗ ਤੋਂ ਛੁਟਕਾਰਾ ਪਾਉਣ ਦਾ ਇੱਕ ਰਸਤਾ ਦੇ ਰਿਹਾ ਹੈ।

ਇਹ ਓ.ਈ.ਐਮ. ਵੱਲੋਂ ਇੰਸਟਾਲ ਕਰਨ ਲਈ ਮੌਜੂਦ ਹੈ ਜਾਂ ਇਸ ਨੂੰ ਆਫ਼ਟਰਮਾਰਕੀਟ ਰਾਹੀਂ ਵੀ ਟਰੱਕ ’ਚ ਇੰਸਟਾਲ ਕੀਤਾ ਜਾ ਸਕਦਾ ਹੈ। ਫ਼ਰੀਡਮ ਈ-ਜੈਨ ਅਤੇ ਇਸ ਦਾ ਬੈਟਰੀ ਬੈਂਕ ਟਰੱਕ ’ਚ ਟੈਲੀਵਿਜ਼ਨ, ਮਾਈਕ੍ਰੋਵੇਵ, ਫ਼ਰਿੱਜ ਅਤੇ ਆਗਜ਼ਲਰੀ ਐਚ.ਵੀ.ਏ.ਸੀ. ਯੂਨਿਟ ਚਲਾਉਣ ਲਈ ਏ.ਸੀ. ਅਤੇ ਡੀ.ਸੀ. ਪਾਵਰ ਦੋਵੇਂ ਮੁਹੱਈਆ ਕਰਵਾਉਂਦਾ ਹੈ।
ਇਹ 125 ਏ.ਐਚ.ਆਰ. ਤੋਂ ਲੈ ਕੇ 1,260 ਏ.ਐਚ.ਆਰ. ਤਕ ਦੀ ਰੇਂਜ ਦੇ ਵਿਕਲਪਾਂ ’ਚ ਮੌਜੂਦ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਬੈਟਰੀਆਂ ਦਾ ਭਾਰ ਰਵਾਇਤੀ ਡੀਪ-ਸਾਈਕਲ ਬੈਟਰੀਆਂ ਤੋਂ ਅੱਧਾ ਹੁੰਦਾ ਹੈ ਅਤੇ ਇਹ ਇਨ੍ਹਾਂ ਤੋਂ ਚਾਰ ਗੁਣਾ ਜ਼ਿਆਦਾ ਊਰਜਾ ਵੀ ਦਿੰਦੀਆਂ ਹਨ।
ਬੈਟਰੀਆਂ ’ਚ ਮੌਜੂਦ ਡੀ.ਸੀ. ਬਿਜਲੀ ਨੂੰ ਸਿਸਟਮ ’ਚ ਏਕੀਕ੍ਰਿਤ ਫ਼ਰੀਡਮ ਐਕਸ.ਸੀ. ਇਨਵਰਟਰ/ਚਾਰਜਰ ਏ.ਸੀ. ਊਰਜਾ ਦੇ ਸਰੋਤ ’ਚ ਬਦਲ ਦਿੰਦਾ ਹੈ। ਮੌਜੂਦ ਰੇਟਿੰਗ ਰੇਂਜ 1,000 ਤੋਂ 3,000 ਵਾਟ ਦੀ ਹੁੰਦੀ ਹੈ, ਅਤੇ ਇਨ੍ਹਾਂ ਨੂੰ ਕੰਪਿਊਟਰ ਵਰਗੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਬਚਾਉਣ ਲਈ ਨਿਰੰਤਰ ਊਰਜਾ ਦੇ ਉੱਚ ਉਛਾਲ ਸਮਰਥਾਵਾਂ ਅਤੇ ਪ੍ਰੀਮੀਅਮ ਸਾਈਨ ਵੇਵ ਆਊਟਪੁਟ ਨਾਲ ਜੋੜਿਆ ਜਾਂਦਾ ਹੈ।
ਫ਼ਰੀਡਮ ਈ-ਜੈਨ ਨੂੰ ਨਾਲ ਨੱਥੀ ਦੂਜੇ ਆਲਟਰਨੇਟਰ ਜਾਂ ਸ਼ੌਰ ਪਾਵਰ ਨਾਲ ਚਾਰਜ ਕੀਤਾ ਜਾ ਸਕਦਾ ਹੈ। ਲੰਮੇ ਸਮੇਂ ਤਕ ਪਾਰਕ ਰਹਿਣ ਵਾਲੀਆਂ ਗੱਡੀਆਂ ਲਈ ਸੋਲਰ ਕਿੱਟ ਦਾ ਵਿਕਲਪ ਵੀ ਮੌਜੂਦ ਹੈ।