ਟਰਾਂਸਪੋਰਟੇਸ਼ਨ ਵਰਕਰਾਂ ਲਈ ਪੀਲ ਰੀਜਨ ’ਚ ਲੱਗੇਗੀ ਵੈਕਸੀਨ ਕਲੀਨਿਕ

ਕੋਵਿਡ-19 ਦੇ ਹਾਟ-ਸਪਾਟ ਓਂਟਾਰੀਓ ਦੇ ਪੀਲ ਰੀਜਨ ’ਚ ਟਰਾਂਸਪੋਰਟੇਸ਼ਨ-ਕੇਂਦਰਤ ਵੈਕਸੀਨ ਕਲੀਨਿਕ 17 ਅਤੇ 18 ਜੁਲਾਈ (ਸ਼ਨੀਵਾਰ ਅਤੇ ਐਤਵਾਰ) ਨੂੰ ਲਗਾਈ ਜਾ ਰਹੀ ਹੈ।

ਰੀਜਨ ਨੇ ਇੱਕ ਸੰਬੰਧਤ ਬੁਲੇਟਿਨ ’ਚ ਕਿਹਾ ਸੀ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਮਈ ਤਕ ਕੋਵਿਡ-19 ਨਾਲ ਪੀੜਤ 2,000 ਪੀਲ ਵਾਸੀ ਪੇਸ਼ੇ ਵਜੋਂ ‘ਟਰੱਕ ਡਰਾਈਵਰ’ ਸਨ।

ਇਹ ਕਲੀਨਿਕ ਟਰੱਕਿੰਗ, ਟੈਕਸੀ ਅਤੇ ਬੱਸਾਂ ਨਾਲ ਸੰਬੰਧਤ ਖੇਤਰਾਂ ਦੇ ਮੁਲਾਜ਼ਮਾਂ ਸਮੇਤ ਸਾਰੇ ਊਬਰ ਡਰਾਈਵਰਾਂ ਲਈ ਖੁੱਲ੍ਹੀ ਹੋਵੇਗੀ।

ਕਲੀਨਿਕ ਹਰ ਦਿਨ ਦੁਪਹਿਰ 1 ਵਜੇ ਤੋਂ ਰਾਤ ਦੇ 8 ਵਜੇ ਤਕ ਇੰਟਰਨੈਸ਼ਨਲ ਸੈਂਟਰ ’ਚ ਖੁੱਲ੍ਹੀ ਰਹੇਗੀ ਜੋ ਕਿ ਮਿਸੀਸਾਗਾ ’ਚ ਏਅਰਪੋਰਟ ਰੋਡ ਅਤੇ ਡੈਰੀ ਰੋਡ ਦੇ ਇੰਟਰਸੈਕਸ਼ਨ ’ਤੇ ਸਥਿਤ ਹੈ।

ਰਜਿਸਟਰੇਸ਼ਨ ਬਾਰੇ ਸੂਚਨਾ ਆਉਣ ਵਾਲੇ ਦਿਨਾਂ ’ਚ ਸਾਂਝੀ ਕੀਤੀ ਜਾਵੇਗੀ।

ਓ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਇੱਕ ਵਾਰੀ ਫਿਰ ਪੂਰੇ ਕੋਵਿਡ-19 ਸੰਕਟ ਦੌਰਾਨ ਲੀਡਰਸ਼ਿਪ ਅਤੇ ਟਰੱਕਿੰਗ ਉਦਯੋਗ ਨਾਲ ਕੰਮ ਕਰਨ ਦੀ ਵਚਨਬੱਧਤਾ ਲਈ ਰੀਜਨ ਆਫ਼ ਪੀਲ ਦਾ ਧੰਨਵਾਦ ਕਰਦੀ ਹੈ।’’