ਟਰੱਕਰ ਪਾਥ ਐਪ ’ਚ ਲਾਈਵ ਅਪਡੇਟਸ, ਕਰਾਊਡਸੋਰਸਿੰਗ ਵੀ ਜੁੜਿਆ
ਟਰੱਕਰ ਪਾਥ ਐਪ ਦਸ ਲੱਖ ਤੋਂ ਵੀ ਵੱਧ ਡਰਾਈਵਰਾਂ ਨੂੰ ਟਰੱਕ ਸਟਾਪ, ਪਾਰਕਿੰਗ ਦੀਆਂ ਥਾਵਾਂ, ਫ਼ਿਊਲ ਕੀਮਤਾਂ ਅਤੇ ਹੋਰ ਬਹੁਤ ਕੁੱਝ ਦੀ ਜਾਣਕਾਰੀ ਦਿੰਦੀ ਹੈ। ਹੁਣ ਇਸ ’ਚ ਕੁੱਝ ਨਵੀਆਂ ਵਿਸ਼ੇਸ਼ਤਾਵਾਂ ਨੂੰ ਵੀ ਜੋੜਿਆ ਗਿਆ ਹੈ।

ਸ਼ਿੱਪਿੰਗ ਅਤੇ ਰਿਸੀਵਿੰਗ ਫ਼ੈਸਿਲਿਟੀਜ਼ ਲਈ ਰੀਅਲ-ਟਾਇਮ ਕਰਾਊਡਸੋਰਸਡ ਡਰਾਈਵਰ ਸੂਚਨਾਵਾਂ ਨਾਲ ਟਰੱਕ ਦਾਖ਼ਲ ਹੋਣ ਦੀ ਸਹੀ ਥਾਂ, ਰਾਤ ਸਮੇਂ ਪਾਰਕਿੰਗ ਕਰਨ ਦੀ ਥਾਂ, ਚੈੱਕ-ਇਨ ਪ੍ਰਕਿਰਿਆ, ਅਤੇ ਉਡੀਕ ਦਾ ਸਮਾਂ ਪਤਾ ਕੀਤਾ ਜਾ ਸਕਦਾ ਹੈ। ਡਰਾਈਵਰ ਉਸਾਰੀ ਦੇ ਕੰਮ, ਹਾਦਸੇ ਅਤੇ ਪੁਲਿਸ ਕਾਰਵਾਈ ਵਰਗੀਆਂ ਘਟਨਾਵਾਂ ਦੀ ਜਾਣਕਾਰੀ ਵੀ ਐਪ ਰਾਹੀਂ ਦੱਸ ਸਕਦੇ ਹਨ।
ਦਿਲਚਸਪੀ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ਨੂੰ ਬਿਹਤਰ ਕੀਤਾ ਗਿਆ ਹੈ, ਜਿਸ ’ਚ ਤਸਵੀਰਾਂ, ਪਾਰਕਿੰਗ ਦੇ ਹਾਲਾਤ, ਭੋਜਨ ਬਾਰੇ ਸਲਾਹ ਅਤੇ ਮੌਜੂਦ ਸੇਵਾਵਾਂ ਦੀ ਜਾਣਕਾਰੀ ਦੇਣਾ ਸ਼ਾਮਲ ਹੈ।
ਮੌਸਮ ਬਾਰੇ ਚੇਤਾਵਨੀ ’ਚ ਹੁਣ ਮੈਪ ਓਵਰਲੇ ਅਤੇ ਰੀਰਾਊਟਿੰਗ ਬਦਲ ਸ਼ਾਮਲ ਹਨ, ਜਦਕਿ ਸਰਚ ਨੂੰ ਸ਼ਿਸ਼ਟਾਚਾਰ, ਨਾਂ, ਪਤਾ ਅਤੇ ਸਥਾਨ ਦੇ ਆਧਾਰ ’ਤੇ ਪ੍ਰਯੋਗ ਕੀਤਾ ਜਾ ਸਕਦਾ ਹੈ।