ਟਰੱਕਿੰਗ ਐਚ.ਆਰ. ਕੈਨੇਡਾ ਨੇ ਨਵਾਂ ਸਲਾਹਕਾਰ ਗਰੁੱਪ ਐਲਾਨਿਆ

ਟਰੱਕਿੰਗ ਐਚ.ਆਰ. ਕੈਨੇਡਾ ਨੇ ਇੱਕ ਨਵੇਂ ਸਲਾਹਕਾਰ ਗਰੁੱਪ ਦੀ ਸਥਾਪਨਾ ਦਾ ਐਲਾਨ ਕੀਤਾ ਹੈ ਜਿਸ ਨੂੰ ਨੈਸ਼ਨਲ ਐਚ.ਆਰ. ਟਰਾਂਸਫ਼ਰਮੇਟਿਵ ਚੇਂਜ ਗਰੁੱਪ ਕਿਹਾ ਜਾਂਦਾ ਹੈ।

ਟਰੱਕਿੰਗ ਐਚ.ਆਰ. ਕੈਨੇਡਾ ਵੰਨ-ਸੁਵੰਨੇ, ਅਗਾਂਹਵਧੂ ਸੋਚ ਵਾਲੇ, ਹਲਚਲ ਮਚਾਉਣ ਵਾਲੀ ਨਵੀਂ ਖੋਜ ਅਤੇ ਪੁਰਾਣੀਆਂ, ਪਰ ਅਜੇ ਵੀ ਚੱਲ ਰਹੀਆਂ ਸਮੱਸਿਆਵਾਂ ਦੇ ਨਵੇਂ ਹੱਲ ਲਈ ਆਪਸ ’ਚ ਮਿਲ ਕੇ ਕੰਮ ਕਰਨ ਵਾਲੇ ਲੀਡਰਾਂ ਨੂੰ ਲੱਭ ਰਿਹਾ ਹੈ।

ਟਰੱਕਿੰਗ ਅਤੇ ਲੋਜਿਸਟਿਕਸ ’ਚ ਵੱਧ ਰਹੀ ਮਜ਼ਦੂਰਾਂ ਦੀ ਕਮੀ ਅਜੇ ਵੀ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਨਵੇਂ ਵਰਕਰਾਂ ਲਈ ਮੰਗ ਸਪਲਾਈ ਤੋਂ ਵੱਧ ਹੈ, ਜਿਸ ਨਾਲ ਉਦਯੋਗ ’ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ, ਅਤੇ ਕੈਨੇਡੀਅਨ ਆਰਥਿਕਤਾ ਦੇ ਹੋਰਨਾਂ ਮਹੱਤਵਪੂਰਨ ਖੇਤਰਾਂ ’ਤੇ ਇਸ ਦਾ ਬੁਰਾ ਅਸਰ ਪੈਂਦਾ ਹੈ।

ਟਰੱਕਿੰਗ ਐਚ.ਆਰ. ਕੈਨੇਡਾ ਦੇ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ, ‘‘ਟਰੱਕਿੰਗ ਅਤੇ ਲੋਜਿਸਟਿਕਸ ਖੇਤਰ ਨੂੰ ਪ੍ਰਭਾਵਤ ਕਰ ਰਹੇ ਕਿਰਤੀਆਂ ਦੇ ਮੁੱਦੇ ਨਵੇਂ ਨਹੀਂ ਹਨ। ਅਸੀਂ ਤਾਜ਼ਾ ਸੋਚ, ਨਵੇਂ ਵਿਚਾਰਾਂ, ਰਚਨਾਤਮਕ ਗੱਲਬਾਤ ਦੀ ਤਲਾਸ਼ ’ਚ ਹਾਂ ਤਾਂ ਕਿ ਅਜਿਹੀ ਕਾਰਵਾਈ ਯੋਜਨਾ ਬਾਰੇ ਸੂਚਿਤ ਕੀਤਾ ਜਾ ਸਕੇ ਜੋ ਕਿ ਥੋੜ੍ਹੇ ਸਮੇਂ ਅਤੇ ਲੰਮੇ ਸਮੇਂ ਦੇ ਵਿਕਾਸ ਦੋਹਾਂ ਦਾ ਸਮਰਥਨ ਕਰੇ।’’

ਟਰੱਕਿੰਗ ਐਚ.ਆਰ. ਕੈਨੇਡਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਅਗਵਾਈ ਹੇਠ ਬਣਾਇਆ ਇਹ ਗਰੁੱਪ ਉਦਯੋਗ ਦੀਆਂ ਪ੍ਰਮੁੱਖ ਸਮੱਸਿਆਵਾਂ ’ਤੇ ਚਰਚਾ, ਨਵੀਆਂ ਪਹੁੰਚਾਂ ਦੀ ਸਿਫ਼ਾਰਸ਼ ਕਰਨ, ਟਰੱਕਿੰਗ ਐਚ.ਆਰ. ਕੈਨੇਡਾ ਦੀਆਂ ਰਣਨੀਤਕ ਪਹਿਲਾਂ ਅੰਦਰ ਆਉਣ ਵਾਲੇ ਮੌਕਿਆਂ ਅਤੇ ਹੱਲ ਲਈ ਵੰਨ-ਸੁਵੰਨੇ ਵਿਚਾਰ ਲਿਆਵੇਗਾ।