ਟਰੱਕਿੰਗ ਐਚ.ਆਰ. ਕੈਨੇਡਾ ਨੇ ਸਿਖਰਲੇ ਟਰੱਕਿੰਗ ਰੁਜ਼ਗਾਰਦਾਤਾਵਾਂ ਨੂੰ ਸਨਮਾਨਤ ਕੀਤਾ

ਟਰੱਕਿੰਗ ਐਚ.ਆਰ. ਕੈਨੇਡਾ ਨੇ ਆਪਣਾ ਸਾਲਾਨਾ ਪ੍ਰਮੁੱਖ ਫ਼ਲੀਟ ਰੁਜ਼ਗਾਰਦਾਤਾ ਪੁਰਸਕਾਰ ਸਮਾਰੋਹ 9 ਸਤੰਬਰ ਨੂੰ ਮਨਾਇਆ। ਇਹ ਸਮਾਰੋਹ ਵਰਚੂਅਲ ਅਤੇ ਲਾਈਵ, ਦੋਹਾਂ ਤਰੀਕਿਆਂ ਨਾਲ ਕਰਵਾਇਆ ਗਿਆ, ਜਿਸ ’ਚ ਪੂਰੇ ਕੈਨੇਡਾ ’ਚੋਂ ਉਦਯੋਗ ਦੇ ਰੁਜ਼ਗਾਰਦਾਤਾ ਮਨੁੱਖੀ ਸਰੋਤਾਂ ਦੇ ਖੇਤਰ ’ਚ ਬਿਤਹਰੀਨ ਕੰਮ ਕਰਨ ਦੇ ਜਸ਼ਨ ’ਚ ਸ਼ਾਮਲ ਸਨ।

ਪ੍ਰੋਗਰਾਮ ਵੱਲੋਂ 2021 ’ਚ 77 ਫ਼ਲੀਟਸ ਨੂੰ ਸਨਮਾਨਤ ਕੀਤਾ ਗਿਆ, ਅਤੇ ਐਵਾਰਡ ਸ਼ੋਅ ’ਚ ਉਨ੍ਹਾਂ ਦੀ ਲੀਡਰਸ਼ਿਪ ’ਤੇ ਰੌਸ਼ਨੀ ਪਾਈ ਗਈ ਸੀ ਜਿਨ੍ਹਾਂ ਨੇ ਇਸ ਉਦਯੋਗ ’ਚ ਵਧੀਆ ਕੰਮ ਕਰਕੇ ਥਾਂ ਬਣਾਈ।

ਕ੍ਰਿਸਕਾ ਟਰਾਂਸਪੋਰਟੇਸ਼ਨ ਗਰੁੱਪ ਦੇ ਹੈਦਰ ਮੀਊਹੀਨੀ ਨੂੰ ਇਸ ਸਾਲ ਦੇ ਬਿਹਤਰੀਨ ਐਚ.ਆਰ. ਲੀਡਰ ਦਾ ਪੁਰਸਕਾਰ ਦਿੱਤਾ ਗਿਆ। ਤਸਵੀਰ: ਟਰੱਕਿੰਗ ਐਚ.ਆਰ. ਕੈਨੇਡਾ

ਵੈਲਿੰਗਟਨ ਗਰੁੱਪ ਆਫ਼ ਕੰਪਨੀਜ਼ ਨੇ ਸਿਖਰਲੇ ਛੋਟੇ ਫ਼ਲੀਟ ਪੁਰਸਕਾਰ ਨੂੰ ਪ੍ਰਾਪਤ ਕੀਤਾ। ਸਿਖਰਲੇ ਮੀਡੀਅਮ ਫ਼ਲੀਟ ਪੁਰਸਕਾਰ ਨੂੰ ਆਰ.ਐਸ.ਟੀ. ਐਂਡ ਸਨਬਰੀ ਟਰਾਂਸਪੋਰਟ ਨੇ ਪ੍ਰਾਪਤ ਕੀਤਾ। ਬਾਇਜ਼ਨ ਟਰਾਂਸਪੋਰਟ ਨੇ ਸਿਖਰਲੇ ਵਿਸ਼ਾਲ ਫ਼ਲੀਟ ਪੁਰਸਕਾਰ ਨੂੰ ਪ੍ਰਾਪਤ ਕੀਤਾ। ਸਿਖਰਲੇ ਪ੍ਰਾਈਵੇਟ ਫ਼ਲੀਟ/ਫ਼ਲੀਟ ਸੇਵਾਵਾਂ ਪੁਰਸਕਾਰ ਵਾਲਮਾਰਟ ਫ਼ਲੀਟਸ ਨੂੰ ਦਿੱਤਾ ਗਿਆ।

ਵਿਸ਼ੇਸ਼ ਐਚ.ਆਰ. ਖੇਤਰਾਂ ’ਚ ਲੀਡਰਾਂ ਨੂੰ ਸਨਮਾਨਤ ਕਰਨ ਲਈ ਇਸ ਸਾਲ ਐਕਸੀਲੈਂਸ ਪੁਰਸਕਾਰਾਂ ਨੂੰ ਅੱਠ ਸ਼੍ਰੇਣੀਆਂ ’ਚ ਵੰਡਿਆ ਗਿਆ ਸੀ। ਵਰਕਪਲੇਸ ਕਲਚਰ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਸਟਕੋ ਟਰਾਂਸਪੋਰਟੇਸ਼ਨ ਸਪੈਸ਼ਲਿਸਟਸ ਸਨ। ਕੰਮਕਾਜ ’ਤੇ ਵੰਨ-ਸੁਵੰਨਤਾ ਸਥਾਪਤ ਕਰਨ ਦੇ ਪੁਰਸਕਾਰ ਦੀ ਜੇਤੂ ਐਕਸ.ਟੀ.ਐਲ. ਟਰਾਂਸਪੋਰਟ ਲੋਜਿਸਟਿਕਸ ਡਿਸਟ੍ਰੀਬਿਊਸ਼ਨ ਸੀ। ਐਚ.ਆਰ. ਇਨੋਵੇਟਰ ਪੁਰਸਕਾਰ ਦੀ ਜੇਤੂ ਲੋਜੀਕੋਰ ਟਰਾਂਸਪੋਰਟ ਸੀ। ਫ਼ਰੇਟ ਲਈ ਇੰਪਲੋਈ ਇੰਗੇਜਮੈਂਟ ਐਵਾਰਡ ਵਨ ਫਾਰ ਫਰੇਟ ਨੂੰ ਦਿੱਤਾ ਗਿਆ ਅਤੇ ਸਿਖਲਾਈ ਤੇ ਸਕਿੱਲਸ ਡਿਵੈਲਪਮੈਂਟ ਪੁਰਸਕਾਰ ਚੈਲੰਜਰ ਮੋਟਰ ਫ਼ਰੇਟ ਨੂੰ ਦਿੱਤਾ ਗਿਆ। ਕੰਮਕਾਜ ਵਾਲੀਆਂ ਥਾਵਾਂ ’ਤੇ ਮਾਨਸਿਕ ਸਿਹਤ ’ਚ ਕੰਮ ਕਰਨ ਦਾ ਪੁਰਸਕਾਰ ਰੋਜ਼ੇਨੋ ਟਰਾਂਸਪੋਰਟ ਲਿਮ. ਨੂੰ ਦਿੱਤਾ ਗਿਆ ਅਤੇ ਕੰਮਕਾਜ ਦੀਆਂ ਥਾਵਾਂ ’ਤੇ ਔਰਤਾਂ ਲਈ ਬਿਹਤਰੀਨ ਸਹੂਲਤਾਂ ਦਾ ਪੁਰਸਕਾਰ ਰਾਈਡਰ ਨੂੰ ਦਿੱਤਾ ਗਿਆ। ਅਤੇ, ਇਸ ਸਾਲ, ਐਚ.ਆਰ. ਲੀਡਰਸ਼ਿਪ ’ਚ ਬਿਹਤਰੀਨ ਕੰਮ ਕਰਨ ਲਈ ਨਵਾਂ ਪੁਰਸਕਾਰ ਕ੍ਰਿਸਕਾ ਟਰਾਂਸਪੋਰਟੇਸ਼ਨ ਗਰੁੱਪ ਨੂੰ ਦਿੱਤਾ ਗਿਆ।

‘ਐਚ.ਆਰ. ਲੀਡਰ ਆਫ਼ ਦ ਯੀਅਰ’ ਪੁਰਸਕਾਰ ਰਾਈਮਰ ਐਸੋਸੀਏਟਸ ਵੱਲੋਂ – ਕ੍ਰਿਸਕਾ ਟਰਾਂਸਪੋਰਟੇਸ਼ਨ ਗਰੁੱਪ ਦੇ ਹੈਦਰ ਮੀਊਹੀਨੀ ਨੂੰ ਦਿੱਤਾ ਗਿਆ। ਮੀਊਹੀਨੀ ਨੇ ਕ੍ਰਿਸਕਾ ਨੂੰ ਪਿਛਲੇ ਪੰਜ ਸਾਲਾਂ ਦੌਰਾਨ 12 ਕੰਪਨੀਆਂ ਖ਼ਰੀਦਣ ’ਚ ਮੱਦਦ ਕੀਤੀ, ਅਤੇ ਉਹ ‘ਟਰੱਕਰਸ ਅਗੇਂਸਟ ਟਰੈਫਿਕਿੰਗ’ ਦੇ ਕੈਨੇਡਾ ’ਚ ਆਉਣ ਸਮੇਂ ਇਸ ਦੀ ਪਹਿਲੀ ਸਹਿ-ਚੇਅਰਵੂਮੈਨ ਸੀ।

2022 ਦੇ ਸਿਖਰਲੇ ਫ਼ਲੀਟਸ ਰੁਜ਼ਗਾਰਦਾਤਾ ਪ੍ਰੋਗਰਾਮ ਲਈ ਅਰਜ਼ੀਆਂ ਹੁਣ ਖੁੱਲ੍ਹ ਗਈਆਂ ਹਨ। ਇਸ ਪ੍ਰੋਗਰਾਮ ਦਾ ਬਹੁਤ ਜ਼ਿਆਦਾ ਵਿਸਤਾਰ ਹੋਇਆ ਹੈ ਅਤੇ ਇਹ ਆਪਣੇ ਖੇਤਰ ’ਚ ਐਚ.ਆਰ. ਮਾਨਕਾਂ ਦਾ ਪੱਧਰ ਲਗਾਤਾਰ ਉੱਚਾ ਚੁੱਕ ਰਿਹਾ ਹੈ।