ਟਰੱਕ ਵਰਲਡ ’ਚ ਪੁੱਜੇ 10,920 ਉਦਯੋਗਿਕ ਪੇਸ਼ੇਵਰ

ਟਰੱਕ ਵਰਲਡ ਨੂੰ ‘ਕੈਨੇਡਾ ਦੇ ਟਰੱਕਿੰਗ ਉਦਯੋਗ ਲਈ ਮਿਲ-ਬੈਠਣ ਦੀ ਥਾਂ’ ਵਜੋਂ ਪ੍ਰਚਾਰਿਆ ਜਾਂਦਾ ਹੈ – ਅਤੇ ਇਸੇ ਕੰਮ ਲਈ ਹਜ਼ਾਰਾਂ ਲੋਕਾਂ ਨੇ ਹਰ ਦੋ ਸਾਲਾਂ ਮਗਰੋਂ ਹੋਣ ਵਾਲੇ ਇਸ ਸ਼ੋਅ ’ਚ ਸ਼ਿਰਕਤ ਕੀਤੀ।

ਨਿਊਕਾਮ ਮੀਡੀਆ ਦੀ ਸ਼ੋਅ ਡਿਵੀਜ਼ਨ ਵੱਲੋਂ ਕਰਵਾਏ ਅਤੇ ਇਸ ਦੀ ਮੇਜ਼ਬਾਨੀ ਹੇਠ 21-23 ਅਪ੍ਰੈਲ ਦੌਰਾਨ 9,301 ਹਾਜ਼ਰੀਨਾਂ ਅਤੇ 1,619 ਪ੍ਰਦਰਸ਼ਨਕਰਤਾਵਾਂ ਨੇ ਸ਼ਿਰਕਤ ਕੀਤੀ, ਜੋ ਕਿ ਕੁੱਲ ਮਿਲਾ ਕੇ 10,920 ਉਦਯੋਗਿਕ ਪੇਸ਼ੇਵਰਾਂ ਦੀ ਪ੍ਰਤੀਨਿਧਗੀ ਕਰਦੇ ਹਨ।

ਤਿੰਨ ਦਿਨਾਂ ਦੇ ਸ਼ੋਅ ’ਚ 374 ਪ੍ਰਦਰਸ਼ਨਕਰਤਾ ਕੰਪਨੀਆਂ ਸ਼ਾਮਲ ਸਨ।

Truck World aisles
ਟਰੱਕ ਵਰਲਡ ਦੇ ਹਾਲ ਪ੍ਰਦਰਸ਼ਨਕਰਤਾਵਾਂ ਨਾਲ ਭਰੇ ਹੋਏ ਸਨ। (ਤਸਵੀਰ: ਡੀ.ਐਫ਼.ਐਚ. ਫ਼ੋਟੋਗ੍ਰਾਫ਼ੀ)

ਸ਼ੋਅ ਦੇ ਮੈਨੇਜਰ ਥੈਅਰੀ ਕੁਆਗਲਿਆਤਾ ਨੇ ਕਿਹਾ, ‘‘ਗੇਟਾਂ ’ਚੋਂ ਅੰਦਰ ਆ ਰਹੀ ਲੋਕਾਂ ਦੀ ਭੀੜ ਵਿਖਾ ਰਹੀ ਸੀ ਕਿ ਮਹਾਂਮਾਰੀ ਨਾਲ ਸੰਬੰਧਤ ਪਾਬੰਦੀਆਂ ਤੋਂ ਬਾਅਦ ਆਉਣ ਮਗਰੋਂ ਕੈਨੇਡਾ ਦਾ ਟਰੱਕਿੰਗ ਉਦਯੋਗ ਸਾਖਿਆਤ, ਵਿਅਕਤੀਗਤ ਹਾਜ਼ਰੀ ਵਾਲੇ ਪ੍ਰੋਗਰਾਮਾਂ ਲਈ ਕਿੰਨਾ ਉਤਸੁਕ ਸੀ।’’

‘‘ਸਾਨੂੰ ਹਾਜ਼ਰੀਨਾਂ ਅਤੇ ਪ੍ਰਦਰਸ਼ਨਕਰਤਾਵਾਂ ਦੋਹਾਂ ਤੋਂ ਸਾਕਾਰਾਤਮਕ ਰਿਪੋਰਟਾਂ ਪ੍ਰਾਪਤ ਹੋ ਰਹੀਆਂ ਹਨ, ਜਿਸ ਤੋਂ ਮੁੜ ਇਹ ਸਿੱਧ ਹੁੰਦਾ ਹੈ ਕਿ ਸ਼ੋਅ ਨੇ ਉਨ੍ਹਾਂ ਨੂੰ ਪ੍ਰਮੁੱਖ ਉਦਯੋਗਿਕ ਸੰਪਰਕ ਸਥਾਪਤ ਕਰਨ ਅਤੇ ਨਵਿਆਉਣ ’ਚ ਮੱਦਦ ਕੀਤੀ।’’

ਨਿਊਕਾਮ ਮੀਡੀਆ ਟਰੱਕਿੰਗ ਉਦਯੋਗ ਨਾਲ ਸੰਬੰਧਤ ਕਈ ਪ੍ਰਕਾਸ਼ਨਾਂ ਕਰਦਾ ਹੈ ਜਿਨ੍ਹਾਂ ’ਚ ਟੂਡੇਜ਼ ਟਰੱਕਿੰਗ, ਟਰਾਂਸਪੋਰਟ ਰੂਟੀਅਰ, ਰੋਡ ਟੂਡੇ, ਅਤੇ ਇਨ੍ਹਾਂ ਨਾਲ ਸੰਬੰਧਤ ਵੈੱਬਸਾਈਟਾਂ ਸ਼ਾਮਲ ਹਨ।

ਨਿਊਕਾਮ ਮੀਡੀਆ ਦਾ ਆ ਰਿਹਾ ਐਕਸਪੋਕੈਮ ਟਰੇਡ ਸ਼ੋਅ 25-27 ਮਈ, 2023 ਨੂੰ, ਈਸਪੇਸ ਸੇਂਟ-ਹਿਆਸਾਂਥ, ਕਿਊਬੈੱਕ ਵਿਖੇ ਕਰਵਾਇਆ ਜਾਵੇਗਾ।