ਡਾਇਮਲਰ ਟਰੱਕਸ ਉੱਤਰੀ ਅਮਰੀਕਾ ਨੇ ਨਵੇਂ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਦਾ ਨਾਂ ਐਲਾਨਿਆ

ਜੌਨ ਓ’ਲੀਐਰੀ 1 ਅਪ੍ਰੈਲ, ਨੂੰ ਰੋਜਰ ਨੀਲਸਨ ਦੀ ਥਾਂ ਡਾਇਮਲਰ ਟਰੱਕਸ ਉੱਤਰੀ ਅਮਰੀਕਾ (ਡੀ.ਟੀ.ਐਨ.ਏ.) ਦੇ ਨਵੇਂ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਬਣ ਜਾਣਗੇ। ਰੋਜਰ ਇਸ ਅਹੁਦੇ ‘ਤੇ ਚਾਰ ਸਾਲ ਰਹਿਣ ਮਗਰੋਂ ਸੇਵਾਮੁਕਤ ਹੋ ਰਹੇ ਹਨ।

ਜੌਨ ਓ’ਲੀਐਰੀ ਡਾਇਮਲਰ ਟਰੱਕ ਉੱਤਰੀ ਅਮਰੀਕਾ ਦੇ ਹੋਣ ਵਾਲੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਹਨ। (ਤਸਵੀਰ : ਡੀ.ਟੀ.ਐਨ.ਏ.)

ਡਾਇਮਲਰ ਟਰੱਕਸ ਏ.ਜੀ. ਦੀ ਬੋਰਡ ਆਫ਼ ਮੈਨੇਜਮੈਂਟ ਦੇ ਮੈਂਬਰ ਵਜੋਂ ਓ’ਲੀਐਰੀ ਫ਼ਰੇਟਲਾਈਨਰ, ਵੈਸਟਰਨ ਸਟਾਰ, ਅਤੇ ਥੋਮਸ ਬਿਲਟ ਬੱਸਾਂ, ਫ਼ਰੇਟਲਾਈਨਰ ਕਸਟਮ ਚੈਸਿਸ, ਅਤੇ ਡੀਟਰੋਇਟ ਡੀਜ਼ਲ ਬਰਾਂਡਾਂ ਲਈ ਜ਼ਿੰਮੇਵਾਰ ਹੋਣਗੇ।

ਓ’ਲੀਐਰੀੇ ਇਸ ਓ.ਈ.ਐਮ. ਦੇ ਪ੍ਰਮੁੱਖ ਵਿੱਤੀ ਅਫ਼ਸਰ ਰਹਿਣ ਮਗਰੋਂ ਇਸ ਅਹੁਦੇ ਨੂੰ ਸੰਭਾਲਣਗੇ। ਉਹ ਫ਼ਰੇਟਲਾਈਨਰ ਨਾਲ 2000 ‘ਚ ਜੁੜੇ ਸਨ, ਅਤੇ ਉਹ ਥੋਮਸ ਬਿਲਟ ਬੱਸਾਂ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਵੀ ਰਹੇ, ਅਤੇ 2012 ‘ਚ ਸੀ.ਐਫ਼.ਓ. ਬਣਨ ਤੋਂ ਪਹਿਲਾਂ 2010 ‘ਚ ਉਨ੍ਹਾਂ ਨੂੰ ਆਫ਼ਟਰਮਾਰਕੀਟ ਬਿਜ਼ਨੈਸ ਦਾ ਵਾਇਸ-ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ। ਸਤੰਬਰ 2020 ਤੋਂ ਲੈ ਕੇ ਉਹ ਜਰਮਨੀ ‘ਚ ਮਰਸੀਡੀਜ਼-ਬੈਂਜ਼ ਟਰੱਕਾਂ ਦੇ ਪ੍ਰਮੁੱਖ ਟਰਾਂਸਫ਼ਰਮੇਸ਼ਨ ਅਫ਼ਸਰ ਰਹੇ।

ਡਾਇਮਲਰ ਟਰੱਕ ਏ.ਜੀ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਅਤੇ ਡਾਇਮਲਰ ਏ.ਜੀ. ਦੇ ਬੋਰਫ਼ ਆਫ਼ ਮੈਨੇਜਮੈਂਟ ਦੇ ਮੈਂਬਰ ਮਾਰਟਿਨ ਡੌਮ ਨੇ ਕਿਹਾ, ”ਜੌਨ ਓ’ਲੀਅਰੇ ਕੋਲ ਡੀ.ਟੀ.ਐਨ.ਏ. ਵਿਖੇ 20 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ ਅਤੇ ਉਹ ਜਾਣਦੇ ਹਨ ਕਿ ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਕਾਰੋਬਾਰ ਸਭ ਤੋਂ ਵੱਖਰਾ ਹੈ।”

ਨੀਲਸਨ ਕੰਪਨੀ ਨਾਲ 35 ਸਾਲਾਂ ਤੋਂ ਵੱਧ ਸਮੇਂ ਤਕ ਜੁੜੇ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕਈ ਪਹਿਲਾਂ ਨੂੰ ਵੇਖਿਆ ਜਿਵੇਂ ਬੈਟਰੀ-ਇਲੈਕਟ੍ਰਿਕ ਫ਼ਰੇਟਲਾਈਨਰ ਈਕਾਸਕੇਡੀਆ, ਈ.ਐਮ.2 ਟਰੱਕਾਂ ਤੇ ਥਾਮਸ ਬਿਲਟ ਬੱਸਾਂ ਜੌਲੀ ਸਕੂਲ ਬੱਸ ਦਾ ਗ੍ਰਾਹਕਾਂ ਦੇ ਹੱਥਾਂ ‘ਚ ਤਜ਼ਰਬਾ ਅਤੇ ਵੈਸਟਰਨ ਸਟਾਰ ਪ੍ਰੋਡਕਟ ਲਾਈਨਅੱਪ ਨੂੰ ਨਵਾਂ ਰੂਪ ਦਿੱਤਾ ਗਿਆ।

ਨੀਲਸਨ ਨੇ 1986 ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਰੇਟਲਾਈਨਰ ਨਿਰਮਾਣ ਇੰਜੀਨੀਅਰ ਵਜੋਂ ਕੀਤੀ ਸੀ ਜੋ ਕਿ ਵਾਇਰਿੰਗ ਹਾਰਨੇਸ ਟੈਸਟਿੰਗ ਲਈ ਜ਼ਿੰਮੇਵਾਰ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਰਮਾਣ ਖੇਤਰ, ਸਪਲਾਈ-ਚੇਨ ਮੈਨੇਜਮੈਂਟ ‘ਚ ਮੈਨੇਜਮੈਂਟ ‘ਚ ਕਈ ਅਹੁਦੇ ਦਿੱਤੇ ਗਏ। ਉਨ੍ਹਾਂ ਨੇ 2001 ਤੋਂ 2016 ਤਕ ਚੀਫ਼ ਆਪਰੇਟਿੰਗ ਅਫ਼ਸਰ ਦਾ ਰੋਲ ਨਿਭਾਇਆ।

ਡੌਮ ਨੇ ਕਿਹਾ, ”ਡੀ.ਟੀ.ਐਨ.ਏ. ਦੀ ਸਫ਼ਲਤਾ ਪ੍ਰਤੀ ਸਮਰਪਣ ਅਤੇ ਉਨ੍ਹਾਂ ਦੀ ਸਾਡੇ ਬਰਾਂਡਾਂ ਫ਼ਰੇਟਲਾਈਨਰ, ਵੈਸਟਰਨ ਸਟਾਰ ਅਤੇ ਥੋਮਸ ਬਿਲਟ ਬੱਸਾਂ ਦੀ ਸਫ਼ਲ ਸਥਿਤੀ ਲਈ ਮੈਂ ਰੋਜਰ ਨੀਲਸਨ ਦਾ ਦਿਲੋਂ ਧੰਨਵਾਦੀ ਹਾਂ। ਸਾਡੇ ਕਾਰੋਬਾਰੀ ਅਤੇ ਅਦੁੱਤੀ ਗ੍ਰਾਹਕਪੱਖੀ ਰਵੱਈਏ ਤੋਂ ਇਲਾਵਾ ਉਹ ਜ਼ਿੰਮੇਵਾਰ ਲੀਡਰਸ਼ਿਪ ਰੱਖਣ ਵਾਲੇ ਲੋਕਾਂ ਦਾ ਸਾਕਾਰ ਰੂਪ ਹਨ।”